Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਦੀ ਮੌਤ,ਇੱਕ ਗੰਭੀਰ ਜਖਮੀ

ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਦੀ ਮੌਤ,ਇੱਕ ਗੰਭੀਰ ਜਖਮੀ

ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਦੀ ਮੌਤ,ਇੱਕ ਗੰਭੀਰ ਜਖਮੀ

ਗੁਰਦਾਸਪੁਰ(ਅਸ਼ਵਨੀ) : ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਕਾਹਨੂੰਵਾਨ ਅਤੇ ਦੀਨਾ ਨਗਰ ਅਧੀਨ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਦੀ ਮੋਤ ਅਤੇ ਇਕ ਜਖਮੀ ਹੋ ਗਿਆ ।
ਮੰਗਲ ਸਿੰਘ ਪੁੱਤਰ ਕੋਕਾਏ ਵਾਸੀ ਸਿਕੰਦ ਪੁਰ ( ਬਿਹਾਰ ) ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀ ਦੱਸਿਆ ਕਿ ਬੀਤੇ ਦਿਨ ਉਹ ਤੇ ਉਸ ਦਾ ਭਰਾ ਜਵਾਹਰ ਸਿੰਘ ( 45 ਸਾਲ ) ਆਪਣੇ ਸਾਥੀਆਂ ਸਮੇਤ ਗੁਰਪ੍ਰੀਤ ਸਿੰਘ ਵਾਸੀ ਸਠਿਆਲੀ ਦੇ ਖੇਤਾਂ ਵਿੱਚ ਝੋਨਾ ਲਾ ਕੇ ਵਾਪਿਸ ਪੈਦਲ ਆਪਣੇ ਡੇਰੇ ਪਿੰਡ ਭਰੋਹਾਰਣੀ ਵੱਲ ਜਾ ਰਹੇ ਸੀ ਕਰੀਬ 6.20 ਵਜੇ ਸ਼ਾਮ ਜਦ ਉਹ ਪੁੱਲ ਸਠਿਆਲੀ ਨੇੜੇ ਪੈਟਰੋਲ ਪੰਪ ਪੁੱਜੇ ਤਾਂ ਪਿੱਛੇ ਤੋ ਇਕ ਬਰੀਜਾ ਗੱਡੀ ਨੰਬਰ ਪੀ ਬੀ 06 ਏ ਯੂ 2747 ਆਈ ਜਿਸ ਨੂੰ ਦਿਆਲ ਸਿੰਘ ਵਾਸੀ ਡੇਹਰੀਵਾਲ ਦਰੋਗ਼ਾ ਚੱਲਾਂ ਰਿਹਾ ਸੀ ਨੇ ਜਵਾਹਰ ਸਿੰਘ ਅਤੇ ਰਜਿੰਦਰ ਸ਼ਾਹ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਜਵਾਹਰ ਸਿੰਘ ਦੀ ਮੋਕਾ ਤੇ ਮੋਤ ਹੋ ਗਈ ਅਤੇ ਰਜਿੰਦਰ ਸ਼ਾਹ ਦੇ ਗੰਭੀਰ ਸੱਟਾ ਲੱਗੀਆਂ ਜਿਸ ਦਾ ਸਥਾਨਕ ਸਿਵਲ ਹੱਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ । ਸਹਾਇਕ ਸਬ ਇੰਸਪੈਕਟਰ ਤਰਲੋਕ ਚੰਦ ਪੁਲਿਸ ਸਟੇਸ਼ਨ ਕਾਹਨੂੰਵਾਨ ਨੇ ਦੱਸਿਆ ਕਿ ਮੰਗਲ ਸਿੰਘ ਦੇ ਬਿਆਨ ਦੇ ਆਧਾਰ ਤੇ ਦਿਆਲ ਸਿੰਘ ਵਿਰੁੱਧ ਧਾਰਾ 304 ਏ , 279 , 337 , 338 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਜਸਵੀਰ ਸਿੰਘ ਪੁੱਤਰ ਲੇਟ ਸੋਹਨ ਸਿੰਘ ਵਾਸੀ ਪਾਹੜਾ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀ ਦੱਸਿਆ ਕਿ ਬੀਤੇ ਦਿਨ ਉਸ ਦਾ ਭਰਾ ਅਜੀਤ ਸਿੰਘ ਆਪਣੀ ਸਕੂਟਰੀ ਨੰਬਰ ਪੀ ਬੀ 08 ਬੀ ਪੀ 7514 ਤੇ ਸਵਾਰ ਹੋ ਕੇ ਪਿੰਡ ਨਾਨੋਨੰਗਲ ਨੂੰ ਜਾ ਰਿਹਾ ਸੀ ਕਰੀਬ 11.30 ਵਜੇ ਜਦੋਂ ਉਹ ਰਣਜੀਤ ਬਾਗ ਅੱਡੇ ਤੋ ਸਾਹੋਵਾਲ ਵੱਲ ਮੁੜਣ ਲੱਗਾ ਤਾਂ ਪਿੱਛੇ ਤੋ ਇਕ ਮਹਿੰਦਰਾ ਬਲੈਰੋ ( ਕੈਂਟਰ ) ਜਿਸ ਨੂੰ ਇਕ ਨਿਹੰਗ ਚੱਲਾਂ ਰਿਹਾ ਸੀ ਨੇ ਆਪਣੀ ਗੱਡੀ ਅਜੀਤ ਸਿੰਘ ਦੀ ਸਕੂਟਰੀ ਵਿੱਚ ਮਾਰ ਦਿੱਤੀ ਜਿਸ ਕਾਰਨ ਉਸ ਦੇ ਭਰਾ ਦੀ ਮੋਕਾ ਤੇ ਮੋਤ ਹੋ ਗਈ । ਸਹਾਇਕ ਸਬ ਇੰਸਪੈਕਟਰ ਰਵਿੰਦਰ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਜਸਵੀਰ ਸਿੰਘ ਵੱਲੋਂ ਦਿੱਤੇ ਬਿਆਨ ਦੇ ਆਧਾਰ ਤੇ ਮਹਿੰਦਰਾ ਬਲੈਰੋ ਗੱਡੀ ਨੰਬਰ ਪੀ ਬੀ 13 ਏ ਐਲ 4700 ਦੇ ਨਾ-ਮਾਲੂਮ ਡਰਾਈਵਰ ਦੇ ਵਿਰੁੱਧ ਧਾਰਾ 304 ਏ , 279 ਅਤੇ 427 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।