ਬਟਾਲਾ (ਅਵਿਨਾਸ਼ ਸ਼ਰਮਾ)
ਡੇਂਗੂ ਦਾ ਮੱਛਰ ਸਾਫ ਖੜ੍ਹੇ ਪਾਣੀ ਵਿਚ ਪਨਪਦਾ ਹੈ ਜੋ ਇਕ ਹਫਤੇ ਵਿਚ ਅੰਡੇ ਤੋਂ ਮੱਛਰ ਬਣ ਜਾਂਦਾ ਹੈ ਅਤੇ ਸਵੇਰੇ ਸ਼ਾਮ ਵੇਲੇ ਕੱਟਦਾ ਹੈ
10 ਸਤੰਬਰ : ਮਹਾਜਨ ਹਸਪਤਾਲ ਵਿਚ ਤੈਨਾਤ ਡਾ ਗੋਰਵ ਸ਼ਰਮਾ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਡੇਂਗੂ ਸੀਜ਼ਨਲ ਬੁਖਾਰ ਹੈ ਜਿਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਮੱਛਰਾਂ ਦੀ ਪੈਦਾਇਸ਼ ਰੋਕਣ ਤੇ ਜ਼ੋਰ ਦੇਂਦਿਆਂ ਹੋਇਆ ਉਹਨਾਂ ਕਿਹਾ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤੇ ਖੜ੍ਹੇ ਪਾਣੀ ਵਿਚ ਕਾਲਾ ਤੇਲ ਪਾ ਦਿੱਤਾ ਜਾਵੇ। ਘਰਾਂ ਵਿੱਚ ਛੱਤਾਂ ‘ਤੇ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੁੱਧਾ ਮਾਰਨ, ਜਾਂ ਨਸ਼ਟ ਕਰਨ ਸਬੰਧੀ ਕਿਹਾ ਤਾਂ ਜੋ ਉਨ੍ਹਾਂ ਵਿਚ ਮੀਂਹ ਦਾ ਪਾਣੀ ਇਕੱਠਾ ਨਾ ਹੋ ਸਕੇ।
ਇਸ ਤੋਂ ਇਲਾਵਾ ਲੋਕਾਂ ਨੂੰ ਖਾਲੀ ਪਏ ਟਾਇਰਾਂ ਨੂੰ ਘਰਾਂ ਦੇ ਅੰਦਰ ਰੱਖਣ, ਤਰਪਾਲ ਰਾਹੀਂ ਢਕ ਕੇ ਰੱਖਣ ਜਾਂ ਇਨ੍ਹਾਂ ਨੂੰ ਨਸ਼ਟ ਕਰਨ ਲਈ ਕਿਹਾ। ਡਾ. ਗੋਰਵ ਸ਼ਰਮਾ ਨੇ ਇਹ ਵੀ ਦੱਸਿਆ ਕਿ ਡੇਂਗੂ ਬੁਖ਼ਾਰ ਮਾਦਾ ਏਡੀਜ਼ ਅਜਿਪਟੀ ਨਾਮੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ‘ਟਾਈਗਰ ਮੱਛਰ’ ਵੀ
ਕਹਿੰਦੇ ਹਨ, ਜੋ ਇੱਕ ਹਫ਼ਤੇ ‘ਚ ਇਕ ਅੰਡੇ ਤੋਂ ਪੂਰਾ ਮੱਛਰ ਤਿਆਰ ਹੋ ਜਾਂਦਾ ਹੈ। ਇਹ ਸਾਫ਼ ਖੜੇ ਪਾਣੀ ਵਿਚ ਹੀ ਪਣਪਦਾ ਹੈ। ਇਹ ਮੱਛਰ ਜ਼ਿਆਦਾਤਰ ਸਵੇਰ ਤੇ ਸ਼ਾਮ ਨੂੰ ਕੱਟਦਾ ਹੈ। ਇਸ ਦੇ ਸਰੀਰ ਉੱਤੇ ਟਾਈਗਰ
ਵਰਗੀਆਂ ਕਾਲੀਆਂ-ਚਿੱਟੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਡੇਂਗੂ ਤੇ ਮਲੇਰੀਏ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੱਛਰਾਂ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਕਿਉਂਕਿ ਇਲਾਜ ਨਾਲੋਂ ਪ੍ਰਹੇਜ਼ ਜ਼ਿਆਦਾ ਬਿਹਤਰ ਹੈ ਅਤੇ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਅਹਿਮ ਉਪਾਅ ਹੈ। ਬੁਖਾਰ ਹੋਣ ਦੀ ਸੂਰਤ ਵਿੱਚ ਕਿਸੇ ਕਵਾਲਈਫਾਇਡ ਡਾ ਨਾਲ ਸੰਪਰਕ ਕੀਤਾ ਜਾਵੇ ਅਤੇ ਪੈਰਾਸਿਟਾਮੋਲ ਟੈਬਲੇਟ ਤੋਂ ਬਗੈਰ ਕੋਈ ਪੇਨਕਿਲਰ ਮੈਡੀਸਿਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਆਪਣੀ ਖੁਰਾਕ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।