Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦੇਸ਼ ਦੇ ਸੰਵਿਧਾਨ ਨੂੰ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਚਾਉਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ 

ਦੇਸ਼ ਦੇ ਸੰਵਿਧਾਨ ਨੂੰ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਚਾਉਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ 

ਗੜ੍ਹਦੀਵਾਲਾ (ਚੌਧਰੀ) 

: ਇੱਥੇ ਦੇ ਇਤਿਹਾਸਕ ਪਿੰਡ ਧੂਤਕਲਾਂ ਵਿਖੇ ਅਮਰ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਅਤੇ ਕਾਮਰੇਡ ਹੁਕਮ ਚੰਦ ਗੁਲਸ਼ਨ ਦੀ 38ਵੀਂ ਬਰਸੀ ਬੜੀ ਸ਼ਰਧਾ ਪੂਰਵਕ ਮਨਾਈ ਗਈ ।ਜਿਸ ਵਿੱਚ ਇਲਾਕਾ ਨਿਵਾਸੀ, ਪਿੰਡ ਵਾਸੀ ਤੇ ਪਾਰਟੀ ਵਰਕਰਾਂ ਨੇ ਹਿੱਸਾ ਲਿਆ ।ਸਾਰਿਆਂ ਤੋਂ ਪਹਿਲਾਂ ਸ਼ਹੀਦਾਂ ਦੀ ਮਿਨਾਰ ਤੇ ਫੁੱਲ ਚੜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ,ਨਾਰੇ ਲਗਾਏ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ !ਬਾਅਦ ਵਿੱਚ ਸਟੇਜ ਤੇ ਪ੍ਰਧਾਨਗੀ ਮੰਡਲ ਦੀ ਚੋਣ ਵਿੱਚ ਹਰਬੰਸ ਸਿੰਘ ਧੂਤ ਅਤੇ ਸੰਤੋਖ ਸਿੰਘ ਰਾਣਾ ਨੂੰ ਬਿਠਾਇਆ ਗਿਆ ।ਮਾਨਵਤਾ ਕਲਾ ਮੰਚ ਨਗਰ ਵੱਲੋਂ ਕੋਰੀਓਗ੍ਰਾਫੀ ਉਠੋ ਭੀਮ ਦਿਓ ਵਾਰਸੋ ਤੀਲਾ ਤੀਲਾ ਕੀਤਾ ਸੰਵਿਧਾਨ ਨੂੰ ! ਨਾਟਕ ,ਮੈਂ ਭਾਰਤ ਹਾਂ ਪੇਸ਼ ਕਰਕੇ ਦਰਸ਼ਕਾਂ ਨੂੰ ਸਟੇਜ ਨਾਲ ਜੋੜੀ ਰੱਖਿਆ ।ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਮੇਸ ਸਿੰਘ ਨੇ ਬੋਲਦਿਆਂ ਕਿਹਾ ਕਿ ਅਸੀਂ ਇਸ ਪਿੰਡ ਚ ਵੜਦਿਆਂ ਹੀ ਇਸ ਪਿੰਡ ਦੀ ਮਿੱਟੀ ਨੂੰ ਸਲਾਮ ਕਰਦੇ ਹਾਂ, ਜਿਸ ਮਿੱਟੀ ਚੋਂ ਗਦਰੀ ਬਾਬੇ ਦੇਸ਼ ਭਗਤਾਂ ਨੇ ਜਨਮ ਲਿਆ ।ਉਨਾਂ ਸਾਥੀ ਚੰਨਣ ਸਿੰਘ ਧੂਤ ਬਾਰੇ ਬੋਲਦਿਆਂ ਕਿਹਾ ਕਿ ਅੱਜ ਅਸੀਂ ਉਹਨਾਂ ਦੀ 38ਵੀਂ ਬਰਸੀ ਮਨਾ ਰਹੇ ਹਾਂ, ਉਹਨਾਂ ਨੇ ਪਹਿਲਾਂ ਹੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੇਲ੍ਾਂ ਕੱਟੀਆਂ ਤੇ ਫਿਰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਹਨਾਂ ਦੀ ਇਸ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਮੋਦੀ ਬਾਰੇ ਬੋਲਦਿਆਂ ਕਿਹਾ ਕਿ ਮੋਦੀ ਅਮਰੀਕਾ ਜਾ ਕੇ ਤੇਲ ਤੇ ਗੈਸ ਹੋਰ ਮਹਿੰਗਾ ਕਰਨ ਦੇ ਸਮਝੌਤਿਆਂ ਤੇ ਦਸਤਖਤ ਕਰਕੇ ਆਇਆ ਹੈ। ਇਹ ਕਾਰਪੋਰੇਟ ਘਰਾਣਿਆਂ ਦੇ ਸਾਰੇ ਕਰਜੇ ਮਾਫ ਕਰ ਰਿਹਾ ਹੈ ਪਰ ਕਿਸਾਨਾਂ ਨੂੰ ਐਮਐਸਪੀ ਦੇਣ ਲਈ ਤਿਆਰ ਨਹੀਂ। ਜਿਲਾ ਸਕੱਤਰ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਬੋਲਦਿਆਂ ਕਿਹਾ ਕਿ ਦੇਸ਼ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ, ਇਸ ਭਾਜਪਾ ਸਰਕਾਰ ਘੱਟ ਗਿਣਤੀਆਂ ਦੀ ਦੁਸ਼ਮਣ ਬਣੀ ਹੋਈ ਹੈ ।ਜਿਨਾਂ ਨੇ ਦੇਸ਼ ਦੀ ਆਜ਼ਾਦੀ ਲਈ ਚੀਚੀ ਨੂੰ ਖੂਨ ਨਹੀਂ ਲਾਇਆ ਉਹ ਦੇਸ਼ ਤੇ ਰਾਜ ਕਰ ਰਹੇ ਹਨ। ਉਹਨਾਂ ਚੰਡੀਗੜ੍ਹ ਵਿਖੇ ਪੰਜ ਤਰੀਕ ਨੂੰ ਧਰਨੇ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਆਉਣ ਦੀ ਅਪੀਲ ਕੀਤੀ ।ਉਹਨਾਂ ਕਿਹਾ ਕਿ ਫਿਰਕਾ ਪ੍ਰਸ਼ਤਾ ਖਰਾਬ ਲੜਾਈ ਜਿੱਤਣ ਤੱਕ ਲੜਾਈ ਲੜਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਅੱਜ ਦੇ ਸ਼ਰਧਾਂਜਲੀ ਸਮਰੋਹ ਵਿੱਚ ਮਹਿੰਦਰ ਕੁਮਾਰ ਵੱਢੋਆਣ ,ਸ਼ਭਾਸ ਮੱਟੂ, ਮਨਜੀਤ ਕੌਰ ਭੱਟੀਆਂ  ,ਗੁਰਿੰਦਰ ਸਿੰਘ ਧੂਤ ਸਰਪੰਚ , ਹਰਬੰਸ ਸਿੰਘ ਧੂਤ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਹਰਬੰਸ ਸਿੰਘ ਧੂਤ ਨੇ ਸਾਰੇ ਸਾਥੀਆਂ ਦਾ ਆਉਣ ਤੇ ਧੰਨਵਾਦ ਕੀਤਾ ।ਸਟੇਜ ਸਕੱਤਰ ਦੀ ਭੂਮਿਕਾ  ਸਕੱਤਰ ਰਣਜੀਤ ਸਿੰਘ ਚੌਹਾਨ ਨੇ ਨਿਭਾਈ