ਭੇਦਭਰੇ ਹਾਲਤ ‘ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
: ਥਾਣਾ ਪੋਜੇਵਾਲ ਅਧੀਨ ਪੈਦੇ ਪਿੰਡ ਸਿੰਘਪੁਰ ਨਜਦੀਕ ਇੱਕ ਅਣਪਛਾਤੇ ਵਿਅਕਤੀ ਦੀ ਭੇਦਭਰੇ ਹਾਲਤ ਵਿੱਚ ਲਾਸ਼ ਮਿਲਣ ਦਾ ਸਮਾਚਾਰ ਪਾ੍ਪਤ ਹੋਇਆ ਹੈ। ਮੌਕੇ ਤੇ ਪਹੁੰਚੇ ਡੀਐਸਪੀ ਬਲਾਚੌਰ ਲਖਵੀਰ ਸਿੰਘ, ਥਾਣਾ ਮੁੱਖੀ ਗੁਰਮੁੱਖ ਸਿੰਘ ਨੇ ਦਸਿਆ ਕਿ ਕਿਸੇ ਵਿਅਕਤੀ ਨੇ ਫੋਨ ਤੇ ਜਾਣਕਾਰੀ ਦਿੱਤੀ ਸੀ ਕਿ ਲਾਸ਼ ਪਈ ਹੈ ਤੇ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕੀਤੀ ਅਤੇ ਲਾਸ਼ ਕਬਜ਼ੇ ਚ ਲੈਕੇ ਮੋਰਚੀ ਘਰ ਬਲਾਚੌਰ ਵਿਖੇ ਪਛਾਣ ਲਈ ਰੱਖਵਾ ਦਿੱਤੀ ਹੈ ਜਿਸ ਦਾ 72 ਘੰਟੇ ਬਾਅਦ ਸਸਕਾਰ ਕਰ ਦਿੱਤਾ ਜਾਵੇਗਾ।
ਬਲਾਚੌਰ(ਜਤਿੰਦਰ ਪਾਲ ਸਿੰਘ ਕਲੇਰ )








