ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਧੁੱਗਾ ਕਲਾਂ ਸਕੂਲ ਨੇ ਮਾਰੀਆਂ ਮੱਲਾਂ
ਗੜ੍ਹਦੀਵਾਲਾ 3 ਅਗਸਤ (ਚੌਧਰੀ) : ਬਲਾਕ ਟਾਂਡਾ -2 ਦਿਆਂ ਬਲਾਕ ਪੱਧਰੀ ਪ੍ਰਾਇਮਰੀ ਵਿੱਦਿਅਕ ਮੁਕਾਬਲਿਆਂ ਵਿੱਚ ਸ. ਐ. ਸ. ਧੁੱਗਾ ਕਲਾਂ ਦੇ ਵਿਦਿਆਰਥੀ ਰਾਜਵੀਰ ਕੌਰ ਨੇ ਸਲੋਗਨ ਵਿੱਚੋਂ ਪਹਿਲਾ ਸਥਾਨ ਬਲਾਕ ਪੱਧਰ , ਗੁਰੰਅਸ਼ ਸਿੰਘ ਪਹਿਲਾ ਸਥਾਨ ਬਲਾਕ ਪੱਧਰ, ਕਵਿਤਾ ਗਾਇਨ, ਦੂਸਰਾ ਸਥਾਨ ਬਲਾਕ ਪੱਧਰ ਮਨਪ੍ਰੀਤ ਕੌਰ, ਸੁੰਦਰ ਲਿਖਾਈ ਅਤੇ ਸੁਖਮਨ ਸਿੰਘ ਨੇ ਬਲਾਕ ਪੱਧਰ ਤੇ ਡਰਾਇੰਗ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ|ਇਸ ਮੌਕੇ ਸੀ.ਐਚ.ਟੀ (ਬਲਾਕ ਟਾਂਡਾ -2 ਦੇ BNO) ਸਰਦਾਰ ਗੁਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਆਸ਼ਿਰਵਾਦ ਅਤੇ ਵਿੱਦਿਆ ਪ੍ਰਤੀ ਜਾਗਰੂਕ ਕੀਤਾ|ਇਸ ਮੌਕੇ ਮੈਡਮ ਅਮਨਦੀਪ ਕੌਰ, ਮੈਡਮ ਰਾਜ ਰਾਣੀ , ਮੈਡਮ ਅਮਨਦੀਪ ਕੌਰ, ਮੈਡਮ ਗੁਰਮੀਤ ਕੌਰ ਅਤੇ ਮਾਸਟਰ ਪ੍ਰਿੰਸ (ਗੜ੍ਹਦੀਵਾਲਾ) ਹਾਜਰ ਸਨ|








