ਦੇਵੀ ਮੰਦਿਰ, ਗੁਰੁਦਆਰਾ ਸਿੰਘ ਸਭਾ ਅਤੇ ਭਗਵਾਨ ਵਾਲਮੀਕਿ ਮੰਦਿਰ ਜਸਵੀਰ ਸਿੰਘ ਰਾਜਾ ਆਪਣੇ ਸਮਰਥਕਾਂ ਨਾਲ ਹੋਏ ਨਤਮਸਤਕ
ਜਸਵੀਰ ਰਾਜਾ ਨੂੰ ਸ਼ਹਿਰ ਵਾਸੀਆਂ ਵਲੋਂ ਦਿੱਤੇ ਭਰਪੂਰ ਸਮਰਥਨ ਨੂੰ ਦੇਖ ਵਿਰੋਧੀ ਪਾਰਟੀਆਂ ਦੇ ਉੱਡੇ ਹੋਸ਼..
ਗੜ੍ਹਦੀਵਾਲਾ 18 ਫਰਵਰੀ (ਚੌਧਰੀ /ਯੋਗੇਸ਼ ਗੁਪਤਾ) : ਅੱਜ ਆਮ ਆਦਮੀ ਪਾਰਟੀ ਵਲੋਂ ਗੜ੍ਹਦੀਵਾਲਾ ਵਿਖੇ ਸ਼ਹਿਰ ਵਿਚ ਪੈਦਲ ਰੋੜ ਸ਼ੋਅ ਕੱਢਿਆ ਗਿਆ। ਜਿਸ ਵਿੱਚ ਪਾਰਟੀ ਉਮੀਦਵਾਰ ਜਸਵੀਰ ਸਿੰਘ ਰਾਜਾ ਅਤੇ ਉਨ੍ਹਾਂ ਦੇ ਨਾਲ ਹਰਮੀਤ ਸਿੰਘ ਔਲਖ ਵੀ ਸ਼ਾਮਲ ਹੋਏ। ਇਸ ਮੌਕੇ ਸਭ ਤੋਂ ਪਹਿਲਾਂ ਪਾਰਟੀ ਉਮੀਦਵਾਰ ਜਸਵੀਰ ਸਿੰਘ ਰਾਜਾ ਦੇਵੀ ਮੰਦਿਰ, ਗੁਰੁਦਆਰਾ ਸਿੰਘ ਸਭਾ ਅਤੇ ਭਗਵਾਨ ਵਾਲਮੀਕਿ ਮੰਦਿਰ ਜਸਵੀਰ ਸਿੰਘ ਰਾਜਾ ਆਪਣੇ ਸਮਰਥਕਾਂ ਨਾਲ ਨਤਮਸਤਕ ਹੋਏ। ਉਸ ਉਪਰੰਤ ਪੂਰੇ ਸ਼ਹਿਰ ਵਿਚ ਰੋੜ ਸ਼ੋਅ ਕੱਢਿਆ ਗਿਆ। ਇਸ ਮੌਕੇ ਰੋੜ ਸ਼ੋਅ ਵਿੱਚ ਭਾਰੀ ਜਨ ਸੈਲਾਬ ਉਮੜਿਆ। ਇਸ ਮੌਕੇ ਸਮਰਥਕਾਂ ਵਲੋਂ ਜਸਵੀਰ ਸਿੰਘ ਰਾਜਾ ਜਿੱਤੇਗਾ ਵੀ ਜਿੱਤੇਗਾ ਜਸਵੀਰ ਸਿੰਘ ਰਾਜਾ ਜਿੱਤੇਗਾ ਦੇ ਨਾਰੇ ਲਗਾਏ ਗਏ। ਇਸ ਮੌਕੇ ਜਸਵੀਰ ਸਿੰਘ ਰਾਜਾ ਨੇ ਕਿਹਾ ਇਸ ਵਾਰ ਰਿਵਾਇਤੀ ਪਾਰਟੀਆਂ ਦਾ ਲੋਕਾਂ ਵਲੋਂ ਖਾਤਮਾ ਕਰਨਾ ਤੈਅ ਹੈ ਕਿਉਂਕਿ ਰਿਵਾਇਤੀ ਪਾਰਟੀਆਂ ਨੇ ਮਹਿੰਗਾਈ, ਬੇਰੁਜ਼ਗਾਰੀ, ਨਸ਼ਿਆਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਦਿੱਤਾ। ਅੱਜ ਪੰਜਾਬ ਦੇ ਲੋਕ ਸੇਹਤ ਸਹੁਲਤਾਂ ਤੇ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਪੰਜਾਬ ਦੇ ਨੌਜਵਾਨ ਰੋਜ਼ਗਾਰ ਦੀ ਭਾਲ ਵਿਚ ਵਿਦੇਸ਼ਾ ਵੱਲ ਰੁਖ ਕਰ ਰਹੇ ਹਨ। ਜੇਕਰ ਨੌਜਵਾਨ ਦਾ ਰੁਝਾਨ ਇਸੇ ਤਰਾਂ ਹੀ ਰਿਹਾ ਤਾਂ ਪੰਜਾਬ ਇੱਕ ਦਿਨ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਇਹੋ ਜਿਹੀ ਪਾਰਟੀ ਹੈ ਜੋ ਨਵੇਂ ਪੰਜਾਬ ਦੀ ਸਿਰਜਣਾ ਕਰੇਗੀ। ਨੌਜਵਾਨਾਂ ਲਈ ਰੋਜ਼ਗਾਰ, ਨਸ਼ਿਆਂ ਤੇ ਲਗਾਮ ਤੇ ਆਮ ਜਨਤਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏਗੀ। ਪਾਰਟੀ ਆਪਣੇ ਵਲੋਂ ਦਿੱਤੇ ਗਰੰਟੀ ਕਾਰਡ ਨੂੰ ਸਰਕਾਰ ਬਣਨ ਉਪਰੰਤ ਜਲਦ ਲਾਗੂ ਕਰੇਗੀ। ਇਸ ਮੌਕੇ ਜਿਲਾ ਵਾਇਸ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ,ਹਰਮੀਤ ਸਿੰਘ ਔਲਖ, ਚੌਧਰੀ ਸੁਖਰਾਜ ਸਿੰਘ, ਚੌਧਰੀ ਪਰਮਜੀਤ ਕੌਰ,ਸਵਤੰਤਰ ਬੰਟੀ, ਗੁਰਮੁਖ ਸਿੰਘ, ਹਰਭਜਨ ਢੱਟ, ਕਮਲੇਸ਼ ਰਾਣੀ ਸਾਬਕਾ ਕੌਂਸਲਰ, ਨਰਿੰਦਰ ਕੌਰ ਸਾਬਕਾ ਕੌਂਸਲਰ, ਭੁਪਿੰਦਰ ਮਹੰਤ ਸਾਬਕਾ ਕੌਂਸਲਰ, ਬਲਰਾਜ ਬੱਬੂ ਸਾਬਕਾ ਕੌਂਸਲਰ, ਰਸ਼ਪਾਲ ਸਿੰਘ ਸਾਬਕਾ ਕੌਂਸਲਰ, ਰਾਜੂ ਗੁਪਤਾ ਸਾਬਕਾ ਕੌਂਸਲਰ,ਚੌਧਰੀ ਉਪਵਿੰਦਰ ਸਿੰਘ ਵਿੱਕੀ,ਚੌਧਰੀ ਦਵਿੰਦਰ ਕੌਰ, ਮਮਤਾ ਰਾਣੀ, ਨਿਸ਼ਾਨ ਸਿੰਘ, ਅਵਤਾਰ ਸਿੰਘ, ਡਾ ਸੋਢੀ, ਰਮਨ ਤ੍ਰਿਵੇਦੀ, ਸੰਜੀਵ ਕੁਮਾਰ, ਲਲਿਤ ਕੁਮਾਰ, ਦੀਪਕ ਕੁਮਾਰ, ਹੈਪੀ ਸ਼ਰਮਾ, ਗੋਲਡੀ ਨਰਵਾਲ, ਸੁਰਜੀਤ ਸਿੰਘ, ਅਨੂ ਸੇਠ, ਚੌਪੜਾ, ਕੇਸ਼ਵ ਸੈਣੀ,ਰਾਜਨ ਸਭਰਵਾਲ, ਲਖਵੀਰ ਬਡਿਆਲ,ਸਾਜਨ ਫਤਿਹਪੁਰ, ਕੁਲਵੰਤ ਸਿੰਘ, ਅਵਤਾਰ ਸਿੰਘ, ਵਿਜੇ ਸ਼ਰਮਾ, ਨਰਿੰਦਰ ਸ਼ਰਮਾ, ਅਮਰੀਕ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਤੇ ਪਾਰਟੀ ਵਰਕਰ ਹਾਜਰ ਸਨ।








