ਦਸੂਹਾ 12 ਮਈ (ਚੌਧਰੀ)
: ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੀ ਵਿਸ਼ੇਸ਼ ਮੀਟਿੰਗ ਸੀਨੀਅਰ ਸਿਟੀਜਨਜ਼ ਦੇ ਦਫਤਰ ਕੇ.ਐਮ.ਐਸ ਕਾਲਜ ਵਿਖੇ ਕਰਨਲ ਜੋਗਿੰਦਰ ਲਾਲ ਸ਼ਰਮਾ ਦੀ ਅਗਵਾਈ ਹੇਠ ਹੋਈ, ਜਿਸ ਦੀ ਜਾਣਕਾਰੀ ਦਿੰਦਿਆਂ ਸਕੱਤਰ ਜਰਨਲ ਚੌਧਰੀ ਕੁਮਾਰ ਸੈਣੀ ਨੇ ਦੱਸਿਆ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ 26 ਨਿਹੱਥੇ ਭਾਰਤੀਆਂ ਦਾ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਜਿਸ ਦਾ ਬਦਲਾ ਲੈਣ ਲਈ ਜਵਾਬੀ ਕਾਰਵਾਈ ਕਰਦੇ ਹੋਏ 7 ਮਈ ਨੂੰ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ 9 ਉੱਗਰਵਾਦੀ ਠਿਕਾਣਿਆਂ ਤੇ ਜਵਾਬੀ ਕਰਵਾਈ ਕੀਤੀ ਗਈ, ਜਿਸ ਵਿੱਚ 100 ਦੇ ਲਗਭਗ ਅੰਤਰਰਾਸ਼ਟਰੀ ਵਾਂਟਡ ਉੱਗਰਵਾਦੀਆਂ ਨੂੰ ਮਾਰ ਦਿੱਤਾ ਗਿਆ ਅਤੇ ਇਸ ਲੜਾਈ ਨੂੰ ਜਾਰੀ ਰੱਖਦੇ ਹੋਏ ਭਾਰਤੀ ਸੈਨਾ ਨੇ ਪਾਕਿਸਤਾਨ ਦੇ 11 ਏਅਰ ਬੇਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਬੁਰੀ ਤਰ੍ਹਾਂ ਪਸਤ ਕੀਤਾ ਗਿਆ, ਇਸ ਦੇ ਨਾਲ ਹੀ ਪਾਕਿਸਤਾਨ ਦੇ ਹਵਾਈ ਅੱਡਿਆਂ ਦੇ ਰਡਾਰਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ। ਭਾਰਤ ਸਰਕਾਰ ਦਾ ਇਹ ਐਲਾਨ ਕਿ ਅੱਗੇ ਤੋਂ ਕੋਈ ਵੀ ਉੱਗਰਵਾਦੀ ਹਮਲੇ ਨੂੰ ਭਾਰਤ ਐਕਟ ਆਫ ਵਾਰ ਮੰਨੇਗਾ ਅਤੇ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਭਾਰਤ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਪੂਰੀ ਦੁਨੀਆ ਵੱਲੋਂ ਕੀਤੀ ਗਈ। ਪਾਕਿਸਤਾਨ ਵੱਲੋਂ ਆਪਣੀ ਹਾਰ ਦੇਖਦੇ ਹੋਏ ਯੁੱਧ ਵਿਰਾਮ ਦਾ ਸੁਝਾਅ ਡੀ.ਜੀ.ਐਮ.ਓ ਪਾਕਿਸਤਾਨ ਵੱਲੋਂ ਡੀ.ਜੀ.ਐਮ.ਓ ਭਾਰਤ ਨੂੰ ਦਿੱਤਾ ਗਿਆ, ਜਿਸ ਤੇ ਭਾਰਤ ਨੇ ਆਪਣੀਆਂ ਸ਼ਰਤਾਂ ਦੇ ਮੁਤਾਬਕ ਹਾਮੀ ਭਰੀ। ਇਸ ਮੀਟਿੰਗ ਵਿੱਚ ਸਤੀਸ਼ ਕਾਲੀਆ ,ਡਾ.ਦਿਲਬਾਗ ਸਿੰਘ ਹੁੰਦਲ,ਕਮਾਂਡੈਂਟ ਬਖਸ਼ੀਸ਼ ਸਿੰਘ, ਮਾ. ਰਾਜਿੰਦਰ ਸਿੰਘ ਟਿੱਲੂਵਾਲ,ਅਨਿਲ ਕੁਮਾਰ, ਮਾਸਟਰ ਜਗਮੋਹਨ ਸ਼ਰਮਾ, ਇੰਦਰਜੀਤ, ਸ਼ਾਮ ਮੂਰਤੀ ਮਹਿਤਾ, ਸੁਰਿੰਦਰ ਨਾਥ, ਵਿਨੋਦ ਕੁਮਾਰ ਹੰਸ ਅਤੇ ਹਰਭਜਨ ਸਿੰਘ ਆਦਿ ਹਾਜ਼ਰ ਸਨ।