ਪੀ.ਐਚ.ਸੀ ਭੂੰਗਾ ਵਿਖੇ ਟੀ.ਬੀ.ਰੋਗ ਜਾਗਰੂਕਤਾ ਅਤੇ ਸੀ.ਬੀ ਨਾੱਟ ਜਾਂਚ ਵੈਨ ਰਵਾਨਾ
ਗੜ੍ਹਦੀਵਾਲਾ 27 ਮਈ (ਚੌਧਰੀ ) : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਤੇ ਡਾ. ਮਨੋਹਰ ਲਾਲ ਐਸ.ਐਮ.ਓ. ਭੂੰਗਾ ਅਤੇ ਜ਼ਿਲ੍ਹਾ ਟੀ.ਬੀ. ਅਫਸਰ ਡਾ. ਸ਼ਕਤੀ ਸ਼ਰਮਾ ਦੀ ਅਗਵਾਈ ਹੇਠ ਡਾ. ਜਤਿੰਦਰ ਭਾਟੀਆਂ ਨੇ ਪੀ. ਐਚ. ਸੀ ਵਿਖੇ ਟੀ.ਬੀ.ਰੋਗ ਜਾਗਰੂਕਤਾ ਅਤੇ ਸੀ.ਬੀ ਨਾਟ ਵੈਨ ਨੂੰ ਰਵਾਨਾ ਕੀਤਾ।
ਇਸ ਸਮੇਂ ਡਾ. ਜਤਿੰਦਰ ਭਾਟੀਆਂ ਨੇ ਜਾਣਕਾਰੀ ਦਿੰਦੇ ਕਿ ਇਹ ਸੀ.ਬੀ ਨੈੱਟ ਵੈਨ ਟੀਬੀ ਦੇ ਸ਼ੱਕੀ ਮਰੀਜਾਂ ਦੀ ਸ਼ਨਾਖਤ ਅਤੇ ਮਲਟੀ ਡਰੱਗ ਰਜਿਸਟੈਂਸੀ ਵਾਲੇ ਕੇਸਾਂ ਦੀ ਭਾਲ ਕਰਨ ਲਈ ਚਲਾਈ ਗਈ ਹੈ ਇਹ ਵੈਨ ਅਧੁਨਿਕ ਤਕਨੀਕੀ ਮਸ਼ੀਨ ਨਾਲ ਲੈਸ ਹੈ ।ਲੋਕਾਂ ਨੂੰ ਟੀ.ਬੀ. ਰੋਗ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦੋ ਹਫਤੇ ਤੋਂ ਜ਼ਿਆਦਾ ਖਾਂਸੀ, ਬੁਖਾਰ, ਰਾਤ ਨੂੰ ਪਸੀਨਾ ਆਉਣਾ, ਭੁੱਖ ਘੱਟ ਲਗਣਾ ਅਤੇ ਵਜਨ ਘਟਣਾ ਟੀ.ਬੀ. ਰੋਗ ਦੇ ਲਛਣ ਹਨ।
ਸੁਪਰਵਾਈਜਰ ਰਣਵੀਰ ਸਿੰਘ ਰਾਣਾ ਨੇ ਦੱਸਿਆ ਕਿ ਜੇਕਰ ਇਸ ਤਰਾਂ ਦੇ ਲਛਣ ਹੋਣ ਤਾਂ ਮਰੀਜ਼ ਨੂੰ ਨਜ਼ਦੀਕ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਇਲਾਜ਼ ਲਈ ਜਾਣਾ ਚਾਹੀਦਾ ਹੈ ਅਤੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਮਰੀਜ਼ ਦੀ ਜਾਂਚ ਅਤੇ ਇਲਾਜ਼ ਸਿਹਤ ਕੇਂਦਰਾਂ ਵਿੱਚ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ ਮਰੀਜ਼ ਨੂੰ ਮੁਫਤ ਦਵਾਈ ਸ਼ੁਰੂ ਹੋਣ ਦੇ ਨਾਲ ਨਾਲ ਰੋਗੀ ਨੂੰ ਚੰਗੀ ਖੁਰਾਕ ਦੇ ਲਈ ਸਰਕਾਰ ਕੋਲੋਂ ਉਸਦੇ ਬੈਂਕ ਦੇ ਖਾਤੇ ਵਿੱਚ ਪੰਜ ਸੋ ਰੁਪਏ ਪ੍ਰਤੀ ਮਹੀਨਾ ਪਾਇਆ ਜਾਂਦਾ ਹੈ।
ਬਲਾਕ ਦੇ ਬੀਈਈ ਜਸਤਿੰਸਰ ਸਿੰਘ ਨੇ ਦਸਿਆ ਕਿ ਇਹ ਟੀ.ਬੀ.ਰੋਗ ਜਾਗਰੂਕਤਾ ਵੈਨ ਪਿੰਡ-2 ਜਾਕੇ ਲੋਕਾਂ ਨੂੰ ਟੀ.ਬੀ. ਲਛਣਾਂ ਵਾਰੇ ਜਾਗਰੂਕ ਕਰਨਗੇ ਅਤੇ ਇਸ ਮੌਕੇ 6 ਮਰੀਜਾਂ ਦੀ ਬਲਗਮ ਦੀ ਜਾਂਚ ਇਕ ਆਧੁਨਿਕ ਮਸ਼ੀਨ ਸੀ.ਵੀ. ਨੈਟ ਦੁਆਰਾ ਕੀਤੀ ਗਈ ।
ਇਸ ਡਾ.ਜਗਤਾਰ ਸਿੰਘ, ਸਮਤਾ,ਡਾ.ਸ਼ਿਵਾਨੀ, ਡਾ.ਹਰਦੀਪ ਸਿੰਘ, ਡਾ.ਗੁਰਦਰਸ਼ਨ, ਸਨਦੀਪ ਸਿੰਘ ਐਸ ਟੀ ਐਲ ਐਸ, ਓਮੇਸ਼ ਕੁਮਾਰ,ਕਮਲ ਸੈਨੀ, ਜਤਿੰਦਰ ਕੁਮਾਰ, ਜਸਵਿੰਦਰ ਕੌਰ ਅਤੇ ਹੋਰ ਲੋਗ ਸ਼ਾਮਲ ਸਨ ।
ਫੋਟੋ : . ਪੀ ਐਚ.ਸੀ ਵਿਖੇ ਟੀ.ਬੀ.ਰੋਗ ਜਾਗਰੂਕਤਾ ਅਤੇ ਸੀ.ਬੀ ਨਾਟ ਵੈਨ ਨੂੰ ਰਵਾਨਾ ਡਾ. ਜਤਿੰਦਰ ਭਾਟੀਆ ਅਤੇ ਹੋਰ।








