ਗੜ੍ਹਦੀਵਾਲਾ 10 ਜੂਨ (ਚੌਧਰੀ)
: ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਅੱਜ 112 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਸੁਸਾਇਟੀ ਵੱਲੋਂ ਲਗਭਗ 300 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਜਿਨ੍ਹਾਂ ‘ਚ ਵਿਧਵਾ ਔਰਤਾਂ, ਅਨਾਥ ਬੱਚਿਆਂ, ਬਜੁਰਗ ਆਦਿ ਸ਼ਾਮਲ ਸਨ। ਇਸ ਮੌਕੇ ਸੁਸਾਇਟੀ ਦੇ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ ਰਾਸ਼ਨ ਵੰਡ ਸਮਾਰੋਹ ਵਿਚ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਸਹਿਯੋਗ ਰਹਿੰਦਾ ਹੈ ਜਿਨ੍ਹਾਂ ਵਿਚ ਗੁਰਿੰਦਰ ਸਿੰਘ ਮੈਲਬੋਰਨ, ਹਰਜੀਤ ਸਿੰਘ ਕਨੇਡਾ ਤੇ ਮੈਲਬੋਰਨ ਦੀ ਸੰਗਤ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਰਾਸ਼ਨ ਦਾ ਬਿੱਲ 10 ਲੱਖ ਰੁਪਏ ਤੋਂ ਉੱਪਰ ਜਾ ਚੁੱਕਾ ਸੀ ਤੇ ਵੀਰ ਹਰਜੀਤ ਸਿੰਘ ਵਲੋਂ 5 ਲੱਖ ਰੁਪਏ ਰਾਸ਼ਨ ਦਾ ਬਿੱਲ ਇਸ ਮਹੀਨੇ ਚੁੱਕਾ ਦਿੱਤਾ ਗਿਆ ਤੇ ਸਾਡੀ ਸੰਸਥਾ ਇਸ ਵੀਰ ਦਾ ਦਿਲੋਂ ਧੰਨਵਾਦ ਕਰਦ ਹੈ।ਇਸ ਮੌਕੇ ਸੁਸਾਇਟੀ ਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ,ਕੈਸ਼ੀਅਰ ਪਰਸ਼ੋਤਮ ਸਿੰਘ ਬਾਹਗਾ,ਐਡਵੋਕੇਟ ਗੁਰਵੀਰ ਸਿੰਘ ਚੌਟਾਲਾ,ਰਿੰਕੂ, ਮਨਿੰਦਰ ਸਿੰਘ,ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਲਵਦੀਪ ਸਿੰਘ,ਜਸਵਿੰਦਰ ਸਿੰਘ ਸਮੇਤ ਸੁਸਾਇਟੀ ਦੇ ਹੋਰ ਸੇਵਾਦਾਰ ਹਾਜਰ ਸਨ।