Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਬਲਾਚੌਰ ‘ਚ ਰਹੱਸ ਬਣ ਜਾਂਦੀਆਂ ਹਨ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਅਜਾਈਂ ਗਈਆਂ ਜਾਨਾਂ   

ਬਲਾਚੌਰ ‘ਚ ਰਹੱਸ ਬਣ ਜਾਂਦੀਆਂ ਹਨ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਅਜਾਈਂ ਗਈਆਂ ਜਾਨਾਂ   

ਬਲਾਚੌਰ ‘ਚ ਰਹੱਸ ਬਣ ਜਾਂਦੀਆਂ ਹਨ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਅਜਾਈਂ ਗਈਆਂ ਜਾਨਾਂ   

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) :  ਸਬ ਡਿਵੀਜ਼ਨ ਬਲਾਚੌਰ ਦੀ ਜੇਕਰ ਅਪਰਾਧਕ ਬਿਰਤੀ ਵੱਲ ਝਾਤੀ ਮਾਰੀਏ ਤਾਂ  ਲੁੱਟਾ ਖੋਹਾਂ , ਚੋਰੀਆਂ ਦੀ ਰਫਤਾਰ ਤਾਂ ਭਾਵੇਂ ਹਵਾਈ ਜਹਾਜ਼ ਵਾਂਗੂੰ ਹੈ ਮਗਰ ਜੇਕਰ ਨਸ਼ਿਆਂ ਦੀ ਗੱਲ ਕਰੀਏ ਤਾਂ ਇਸ ਦੀ ਤੇਜ ਰਫ਼ਤਾਰ ਲੜਾਕੂ ਜੈੱਟ ਜਹਾਜ਼ ਤੋਂ ਘੱਟ ਪ੍ਰਤੀਤ ਨਹੀਂ ਹੁੰਦੀ । ਸੂਤਰ ਦੱਸਦੇ ਹਨ ਕਿ ਸਥਾਨਕ ਨਗਰ ਕੌਂਸਲ ਦੇ ਕਈ ਵਾਰਡਾਂ `ਚ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਨਾਲ ਘਰਾਂ `ਚ ਵਿਛੇ ਸੱਥਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੁਲਿਸ ਦੇ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਵੀ ਇਲਾਕੇ ਦੀਆਂ ਗਲੀਆਂ ਮੁਹੱਲਿਆਂ `ਚ ਚਿੱਟਾ ਸ਼ਰ੍ਹੇਆਮ ਵਿੱਕ ਰਿਹਾ ਹੈ । ਗੱਭਰੂ ਨੌਜਵਾਨਾਂ ਦੀਆਂ ਚਿੱਟੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਕਾਰਨ ਸਮਾਜਿਕ ਨਮੋਸ਼ੀ ਦਾ ਸਾਹਮਣਾ ਕਰਦੇ ਪਰਿਵਾਰਕ ਮੈਂਬਰ ਆਪਣੀ ਹੋਰ ਬਦਨਾਮੀ ਦੇ ਡਰੋਂ ਪੁਲਿਸ ਤੱਕ ਪਹੁੰਚ ਨਹੀਂ ਕਰਦੇ । ਜਿਸ ਕਾਰਨ ਇਲਾਕੇ ਅੰਦਰ ਰਹੱਸ ਬਣਦੀਆਂ ਜਾ ਰਹੀਆਂ ਹਨ  ਨਸ਼ੇ ਦੀ ਓਵਰਡੋਜ਼ ਕਾਰਨ ਗੱਭਰੂ ਨੌਜਵਾਨਾਂ ਦੀਆਂ ਅਜਾਈਂ ਜਾ ਰਹੀਆ ਜਾਨਾ। ਇਲਾਕੇ ਅੰਦਰ ਬੀਤੇ ਦਿਨ ਗੱਭਰੂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਪੁਲਿਸ ਦੀ ਕਾਰਗੁਜ਼ਾਰੀ ਉਪਰ ਸਵਾਲੀਆ ਨਿਸ਼ਾਨ ਲਗਾਉਂਦੀ ਹੋਈ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਲੋਕਾਂ ਵਿਚ ਇਸ ਗੱਲ ਦੀ ਚਰਚਾ ਹੈ ਕਿ ਬੀਤੇ ਦਿਨ ਜੋ ਨੌਜਵਾਨ ਦੀ ਮੌਤ ਹੋਈ ਹੈ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ ਤੇ ਤਹਿਕੀਕਾਤ ਕੀਤੀ ਤਾਂ ਚਿੱਟੇ ਦਾ ਟੀਕਾ ਉਸ ਦੇ ਕਰੀਬੀ ਸਾਥੀ ਨੇ ਲਗਾਇਆ ਸੀ ਅਤੇ ਜਦ ਉਹ ਟੀਕਾ ਲੱਗਦੇ ਸਾਰ ਹੀ ਬੇਹੋਸ਼ੀ ਦੀ ਹਾਲਤ `ਚ ਚਲਾ ਗਿਆ ਤਾਂ ਉਸ ਦਾ ਸਾਥੀ ਉਸ ਨੂੰ ਕਾਰ ਵਿੱਚ ਹੀ ਛੱਡ ਕੇ ਫ਼ਰਾਰ ਹੋ ਗਿਆ ਅਤੇ ਉਹ ਨੌਜਵਾਨ ਬੇਹੋਸ਼ੀ ਦੀ ਹਾਲਤ `ਚ ਨੌਜਵਾਨ ਕਾਫੀ ਸਮਾਂ ਕਾਰ ਵਿੱਚ ਹੀ ਪਿਆ ਰਿਹਾ ਜਿਸ ਦੀਆਂ ਤਾਕੀਆਂ ਦੇ ਸ਼ੀਸ਼ੇ ਬੰਦ ਸਨ ਅਤੇ ਉਸ ਦੀ ਮੌਤ ਹੋ ਗਈ । ਇਸ ਉਪਰੰਤ ਇਹ ਵੀ ਚਰਚਾ ਪੂਰੇ ਜੋਬਨ ਤੇ ਹੈ ਕਿ ਪਰਿਵਾਰਕ ਮੈਂਬਰਾਂ ਦੀ ਤਹਿਕੀਕਾਤ ਉਪਰੰਤ ਉਸ ਨੌਜਵਾਨ ਨੇ ਜਿਸ ਕੋਲੋਂ ਨਸ਼ੀਲਾ ਪਦਾਰਥ ਚਿੱਟਾ ਖਰੀਦ ਕੀਤਾ ਸੀ ਦਾ ਨਾਮ ਵੀ ਲਿਆ ਗਿਆ । ਸ਼ਹਿਰ ਅੰਦਰ ਤਾਂ ਭਾਵੇਂ ਇਹ ਚਰਚਾ ਅੱਗ ਵਾਂਗੂ ਫੈਲੀ ਹੋਈ ਹੈ ਮਗਰ ਪੁਲਿਸ ਦੇ ਕੰਨੀ ਕਿਉਂ ਨਹੀਂ ਪਈ ਅਤੇ ਪੁਲਿਸ ਹਰਕਤ `ਚ ਕਿਉਂ ਨਹੀਂ ਆਈ ਵਿਖਾਈ ਦਿੱਤੀ ਇਹ ਵੀ ਇੱਕ ਰਹੱਸ ਹੀ ਬਣਿਆ ਹੋਇਆ ਹੈ ।

ਇਸ ਸਬੰਧ ਵਿੱਚ ਜਦ ਥਾਣਾ ਸਿਟੀ ਦੇ ਮੁੱਚੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਆਖਿਆ ਕਿ ਪੁਲਿਸ ਵਲੋਂ ਨਸਿ਼ਆ ਨੂੰ ਠੱਲ ਪਾਉਣ ਲਈ ਮੁਹਿੰਮਾ ਵਿੱਢੀਆਂ ਹੋਈਆਂ ਹਨ ਅਤੇ ਹਰ ਗਲੀ ਮੁਹੱਲਿਆ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਇਸ ਦੇ ਮਾੜੇ ਪ੍ਰਭਾਵ ਤੋਂ ਬਚਣ ਅਤੇ ਜੇਕਰ ਕੋਈ ਅਜਿਹਾ ਕਾਰੋਬਾਰ ਕਰਦਾ ਹੈ ਤਾਂ ਉਸ ਦੀ ਸੂਚਨਾ ਦੇਣ ਵਾਰੇ ਆਖਿਆ ਜਾਂਦਾ ਹੈ ਅਤੇ ਪੁਲਿਸ ਵਲੋਂ ਨਸ਼ਾ ਤਸਕਰਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿਸੇ ਨੂੰ ਵੀ ਬਖਸਿਆ ਨਹੀਂ ਜਾਂਦਾ ਹੈ ।ਨਸਿ਼ਆ ਨੂੰ ਜੜੋ ਖਤਮ ਕਰਨ ਲਈ ਲੋਕਾ ਨੂੰ ਵੀ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਅਜਿਹੇ ਮਾੜੇ ਅਨਸਰਾ ਦੀ ਸੂਚਨਾ ਦੇਣੀ ਚਾਹੀਦੀ ਹੈ । ਪੁਲਿਸ ਹਰ ਵੇਲੇ ਲੋਕਾ ਦੀ ਸਹਾਇਤਾ ਵਿੱਚ ਹਾਜ਼ਰ ਹੈ।
ਫੋਟੋ : ਥਾਣਾ ਸਿਟੀ ਦੇ ਮੁੱਖੀ ਬਲਵਿੰਦਰ ਸਿੰਘ ।

ਪੁਲਿਸ ਦੀ ਸਖਤ ਕਾਰਵਾਈ ਨਾਲ ਨਸੇ਼ ਨੂੰ ਪਾਈ ਜਾ ਸਕਦੀ ਹੈ ਠੱਲ… ਘੁੰਮਣ

ਸਮਾਜ ਸੇਵੀ ਰਵਿੰਦਰ ਸਿੰਘ ਘੁੰਮਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਅੰਦਰ ਨੌਜਵਾਨਾ ਦੀਆਂ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆ ਮੌਤਾ ਕਾਰਨ ਭਾਵੇ ਮਾਪਿਆ ਵਲੋਂ ਇਸ ਦੀ ਨਮੋਸ਼ੀ ਵਿੱਚ ਚੁੱਪ ਵੱਟੀ ਜਾ ਰਹੀ ਹੈ, ਮਗਰ ਦਿਨ ਪ੍ਰਤੀ ਦਿਨ ਸਥੈਟਿਕ ਨਸ਼ੇ ਦਾ ਦੈਂਤ ਨੌਜਵਾਨਾ ਨੂੰ ਨਿਗਲ ਰਿਹਾ ਹੈ ਸਾਡੇ ਸਮਾਜ ਲਈ ਅਤੀ ਚਿੰਤਾ ਦਾ ਵਿਸ਼ਾ ਹੈ।ਉਹਨਾ ਆਖਿਆ ਕਿ ਇਲਾਕੇ ਦੇ ਲੋਕ ਨਸ਼ੇੜੀਆ ਤੋਂ ਪ੍ਰੇ਼ਸ਼ਾਨ ਹਨ ਜਿਨ੍ਹਾਂ ਵਿੱਚੋ ਬਹੁਤੇ ਨਸ਼ੇੜੀ ਿਕਸਮ ਦੇ ਲੋਕ ਆਪਣੇ ਨਸ਼ੇ ਦੀ ਪੂਰਤੀ ਲਈ ਆਮ ਰਾਹਗੀਰਾ ਅਤੇ ਘਰਾ/ਦੁਾਨਾ ਨੂੰ ਨਿਸ਼ਾਨਾ ਬਣਾ ਕੇ ਲੁੱਟ ਖੋਹ ਦੀਆ ਵਾਰਦਾਤਾ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹੇ ਵਿੱਚ ਪੁਲਿਸ ਨੂੰ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਇਲਾਕੇ ਅੰਦਰ ਇਸ ਦੀ ਢੁਕਵੀਂ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਦੀ ਵੇਚ ਖਰੀਦ ਕਰਨ ਵਾਲਿਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਠੱਲ ਪਾਉਣੀ ਚਾਹੀਦੀ ਹੈ।
ਫੋਟੋ : ਰਵਿੰਦਰ ਸਿੰਘ ਘੁੰਮਣ ।

 

error: copy content is like crime its probhihated