Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪਰਿਵਾਰ ਦੀ ਸਾਰੀ ਜਮੀਨ ਆਪਣੇ ਕੋਲ ਰੱਖਣ ਦੀ ਚਾਂਹ ਚ ਭੈਣ ਨੇ ਕਿਰਾਏ ਦੇ ਕਾਤਲਾਂ ਰਾਹੀਂ ਭਰਾ ਦਾ ਕਰਵਾਇਆ ਕਤਲ,ਪੁਲਿਸ ਨੇ ਭੈਣ ਨੂੰ ਕੀਤਾ ਗਿਰਫ਼ਤਾਰ 

ਪਰਿਵਾਰ ਦੀ ਸਾਰੀ ਜਮੀਨ ਆਪਣੇ ਕੋਲ ਰੱਖਣ ਦੀ ਚਾਂਹ ਚ ਭੈਣ ਨੇ ਕਿਰਾਏ ਦੇ ਕਾਤਲਾਂ ਰਾਹੀਂ ਭਰਾ ਦਾ ਕਰਵਾਇਆ ਕਤਲ,ਪੁਲਿਸ ਨੇ ਭੈਣ ਨੂੰ ਕੀਤਾ ਗਿਰਫ਼ਤਾਰ 

ਪਰਿਵਾਰ ਦੀ ਸਾਰੀ ਜਮੀਨ ਆਪਣੇ ਕੋਲ ਰੱਖਣ ਦੀ ਚਾਂਹ ਚ ਭੈਣ ਨੇ ਕਿਰਾਏ ਦੇ ਕਾਤਲਾਂ ਰਾਹੀਂ ਭਰਾ ਦਾ ਕਰਵਾਇਆ ਕਤਲ,ਪੁਲਿਸ ਨੇ ਭੈਣ ਨੂੰ ਕੀਤਾ ਗਿਰਫ਼ਤਾਰ 

ਬੰਗਾ 2 ਜੂਨ (ਜਤਿੰਦਰ ਪਾਲ ਸਿੰਘ ਕਲੇਰ) : ਥਾਣਾ ਬੰਗਾ ਸਦਰ ਦੇ ਪਿੰਡ ਸੱਲ ਕਲਾਂ ‘ਚ 25 ਮਈ ਨੂੰ ਦਿਨ ਦਿਹਾੜੇ ਘਰੋਂ ਬੁਲਾ ਕੇ ਗੋਲੀ ਚਲਾਉਣ ਦੇ ਮਾਮਲੇ ‘ਚ ਮ੍ਰਿਤਕ ਦੀ ਭੈਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭੈਣ ਪਰਿਵਾਰ ਦੀ ਸਾਰੀ ਜ਼ਮੀਨ ਆਪਣੇ ਕੋਲ ਰੱਖਣਾ ਚਾਹੁੰਦੀ ਸੀ। ਇਸ ਲਈ ਉਸਨੇ ਕਿਰਾਏ ਦੇ ਕਾਤਲਾਂ ਰਾਹੀਂ ਆਪਣੇ ਭਰਾ ਨੂੰ ਮਰਵਾ ਦਿੱਤਾ।

ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਕਾਤਲਾਂ ਦੀ ਭਾਲ ਕਰ ਰਹੀ ਹੈ। ਦੱਸ ਦੇਈਏ ਕਿ 25 ਮਈ ਨੂੰ ਕਥਿਤ ਦੋਸ਼ੀ ਨੌਜਵਾਨ ਅਮਰਜੀਤ ਸਿੰਘ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਆਪਣੇ ਨਾਲ ਲੈ ਗਿਆ ਸੀ ਅਤੇ ਪਿੰਡ ਤੋਂ ਕੁਝ ਦੂਰ ਲੈ ਕੇ ਜਾ ਕੇ ਨੇੜੇ ਤੋਂ ਉਸ ਦੀ ਛਾਤੀ ‘ਤੇ ਗੋਲੀ ਮਾਰ ਦਿੱਤੀ ਸੀ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ।

ਇਸ ਦੌਰਾਨ ਜਦੋਂ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸੀਸੀਟੀਵੀ ‘ਚ ਦੋ ਦੋਸ਼ੀ ਵੀ ਨਜ਼ਰ ਆਏ, ਜਿਨ੍ਹਾਂ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ। ਪਰ ਇਸ ਮਾਮਲੇ ‘ਚ ਪਹਿਲੇ ਦਿਨ ਤੋਂ ਹੀ ਪੁਲਿਸ ਨੂੰ ਅਮਰਜੀਤ ਦੀ ਭੈਣ ਮਨਦੀਪ ਕੌਰ ‘ਤੇ ਵੀ ਸ਼ੱਕ ਸੀ।

ਬੰਗਾ ਡਵੀਜ਼ਨ ਦੇ ਡੀ,ਐਸ,ਪੀ ਗੁਰਪ੍ਰੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸੱਲ ਕਲਾਂ ਦਾ ਰਹਿਣ ਵਾਲਾ ਅਮਰਜੀਤ ਸਿੰਘ (35) ਬੁੱਧਵਾਰ ਨੂੰ ਆਪਣੇ ਘਰ ਮੌਜੂਦ ਸੀ ਕਿ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਆਏ ਅਤੇ ਦਰਵਾਜ਼ਾ ਖੜਕਾਇਆ,ਜਿਸ ਨੂੰ ਉਸ ਦੀ 12 ਸਾਲਾ ਬੇਟੀ ਨੇ ਖੋਲ੍ਹਿਆ। ਨੌਜਵਾਨਾਂ ਨੇ ਅਮਰਜੀਤ ਦੀ ਲੜਕੀ ਨੂੰ ਦੱਸਿਆ ਕਿ ਕੈਲੇ ਨੇ ਉਸ ਨੂੰ ਬੁਲਾਇਆ ਹੈ।

ਇਸ ਤੋਂ ਬਾਅਦ ਅਮਰਜੀਤ ਘਰ ਤੋਂ ਬਾਹਰ ਨਿਕਲਿਆ ਅਤੇ ਉਸ ਨੂੰ ਬਾਈਕ ਤੇ ਲੈ ਕੇ ਚਲੇ ਗਏ।ਪਿੰਡ ਬਾਲੋ ਦੇ ਸ਼ਮਸ਼ਾਨ ਘਾਟ ਨੇੜੇ ਉਸਦੀ ਲਾਸ਼ ਮਿਲੀ। ਉਸ ਦੀ ਛਾਤੀ ਵਿਚ ਬਹੁਤ ਨੇੜਿਓਂ ਗੋਲੀ ਲੱਗੀ ਸੀ। ਫੁਟੇਜ ਜਾਂਚ ‘ਚ ਦੋ ਮੋਟਰਸਾਈਕਲ ਸਵਾਰ ਦਿਖਾਈ ਦੇ ਰਹੇ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਉਸ ਸਮੇਂ ਪਿੰਡ ਦੇ ਆਲੇ-ਦੁਆਲੇ ਫੋਰੈਂਸਿਕ ਟੀਮ ਅਤੇ ਐਕਟਿਵ ਮੋਬਾਈਲ ਫ਼ੋਨ ਨੰਬਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਸੀ।