Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਹਰਪਾਲ ਚੰਦ ਮਾਲੇਵਾਲ ਨੂੰ ਸੇਵਾ ਮੁਕਤੀ ‘ਤੇ ਸਨਮਾਨਿਤ ਕਰਕੇ ਦਿੱਤੀ ਨਿੱਘੀ ਵਿਦਾਇਗੀ 

ਹਰਪਾਲ ਚੰਦ ਮਾਲੇਵਾਲ ਨੂੰ ਸੇਵਾ ਮੁਕਤੀ ‘ਤੇ ਸਨਮਾਨਿਤ ਕਰਕੇ ਦਿੱਤੀ ਨਿੱਘੀ ਵਿਦਾਇਗੀ 

ਹਰਪਾਲ ਚੰਦ ਮਾਲੇਵਾਲ ਨੂੰ ਸੇਵਾ ਮੁਕਤੀ ‘ਤੇ ਸਨਮਾਨਿਤ ਕਰਕੇ ਦਿੱਤੀ ਨਿੱਘੀ ਵਿਦਾਇਗੀ 

ਬਲਾਚੌਰ, 2 ਜੂਨ (ਜਤਿੰਦਰ ਪਾਲ ਸਿੰਘ ਕਲੇਰ ) : ਸਿੱਖਿਆ ਸ਼ਾਸਤਰੀ, ਸਮਾਜ ਸੇਵੀ, ਕਰਮਯੋਗੀ ਅਤੇ ਇਮਾਨਦਾਰ ਮੁੱਖ ਅਧਿਆਪਕ ਹਰਪਾਲ ਚੰਦ ਐੱਸ.ਐੱਸ. ਮਾ. ਚੌਧਰੀ ਮੇਲਾ ਰਾਮ ਭੂੰਬਲਾ ਸ.ਸ.ਸ.ਸ ਮਾਲੇਵਾਲ ਨੂੰ ਸਕੂਲ ਸਟਾਫ਼ ਤੇ ਪਿੰਡ ਵਾਸੀਆਂ ਵਲੋਂ ਸ਼ਾਨਦਾਰ ਵਿਦਾਇਗੀ ਦਿੱਤੀ ਗਈ | ਇਸ ਮੌਕੇ ਹਰਪਾਲ ਚੰਦ ਨੂੰ ਵਧਾਈ ਦਿੰਦੇ ਹੋਏ ਸੰਤੋਸ਼ ਕਟਾਰੀਆ ਵਿਧਾਇਕਾ ਬਲਾਚੌਰ, ਤਰਨਜੀਤ ਸਿੰਘ ਸਾਬਕਾ ਡਿਪਟੀ ਡੀ.ਈ.ਓ, ਅਸ਼ੋਕ ਕੁਮਾਰ ਕਟਾਰੀਆ, ਹਰਬੰਸ ਲਾਲ ਸਟੇਟ ਐਵਾਰਡੀ, ਪਿ੍ੰ. ਵਿਜੇ ਕੁਮਾਰ, ਸਤਪਾਲ ਨਾਨੋਵਾਲ ਸੇਵਾ ਮੁਕਤ ਡੀ.ਐੱਸ.ਪੀ ਵਿਜੀਲੈਂਸ, ਦਰਸ਼ਨ ਲਾਲ ਸਰਪੰਚ ਮਾਲੇਵਾਲ, ਰਘਵੀਰ ਸਿੰਘ ਕਟਾਰੀਆ ਸਾਬਕਾ ਮੁੱਖ ਅਧਿਆਪਕ, ਵਰਿੰਦਰ ਸਿੰਘ ਬੰਗਾ ਡੀ.ਐਮ, ਕਾਲਾ ਕੈਨੇਡਾ ਨੇ ਕਿਹਾ ਕਿ ਹਰਪਾਲ ਚੰਦ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਹੈ ਤੇ ਉਨ੍ਹਾਂ ਆਪਣੀ ਸਾਰੀ ਸੇਵਾ ਸਾਫ਼ ਸੁਥਰੀ ਕੀਤੀ ਹੈ | ਉਨ੍ਹਾਂ ਦੇ ਸੇਵਾ ਮੁਕਤ ਨਾਲ ਸਿੱਖਿਆ ਵਿਭਾਗ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਇਸ ਮੌਕੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਪਾਲ ਚੰਦ ਨੇ ਵੀ ਭਾਵੁਕ ਸ਼ਬਦਾਂ ਵਿਚ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਮਾਸਟਰ ਰਾਮ ਕਿਸ਼ਨ ਸਾਬਕਾ ਸਰਪੰਚ, ਪਿ੍ੰ. ਦਿਲਬਾਗ ਰਾਏ, ਸੁਖਪਾਲ ਦਾਸ ਮੁੱਖ ਅਧਿਆਪਕ ਚਾਂਦਪੁਰ ਰੁੜਕੀ, ਡਾ. ਧਰਮਵੀਰ, ਕਮਲਜੀਤ ਕੌਰ ਮੁੱਖ ਅਧਿਆਪਕਾ, ਡਾ.ਦੁਰਗੇਸ਼ ਕੁਮਾਰ, ਮਾਸਟਰ ਰਾਕੇਸ਼ ਕੁਮਾਰ, ਸਬ ਇੰਸਪੈਕਟਰ ਰਾਜ ਕੁਮਾਰ ਬੂਥਗੜ, ਮਾਸਟਰ ਖੁਸਬੀਰ ਚੰਦ ਨਵਾਂਗਰਾਂ, ਮਾਸਟਰ ਦਵਿੰਦਰ ਪਾਲ, ਅਰਵਿੰਦ ਖਟਾਣਾ, ਬਲਵੀਰ ਚੰਦ ਕਟਵਾਰਾ, ਬਲਵੀਰ ਕਸਾਣਾ ਨਾਨੋਵਾਲ, ਦਵਿੰਦਰ ਹੱਕਲਾ, ਹੇਮ ਰਾਜ ਸਕੂਲ ਮੁਖੀ ਕੁਕੜਸ਼ੂਹਾ, ਰਾਮ ਸਰੂਪ ਪ੍ਰਧਾਨ ਮਾਲੇਵਾਲ, ਸੁਰਿੰਦਰ ਕੁਮਾਰ ਟੋਰਵਾਲ, ਰਾਜ ਕੁਮਾਰ ਕਰੀਮਪੁਰ ਚਾਹਵਾਲਾ, ਅਜੇ ਕੁਮਾਰ ਕੁੱਕੜਸ਼ੂਹਾ, ਪ੍ਰੇਮ ਚੰਦ ਬੂਥਗੜ, ਚਰਨਜੀਤ ਸਾਬਕਾ ਸਰਪੰਚ, ਬਲਦੇਵ ਕਸਾਣਾ ਸਾਬਕਾ ਸਰਪੰਚ, ਡਾ. ਸੂਰਜ ਭਾਨ, ਬਸੰਤ ਰਾਮ ਸਾਬਕਾ ਸਰਪੰਚ, ਮਾਸਟਰ ਤੀਰਥ ਰਾਮ, ਰਾਕੇਸ਼ ਕੁਮਾਰ ਸੈਕਟਰੀ, ਮਦਨ ਲਾਲ, ਮਾਸਟਰ ਕੁੰਦਨ ਲਾਲ, ਪਰਮਿੰਦਰ ਭਾਟੀਆ ਮੁੱਖ ਅਧਿਆਪਕ, ਬਲਵਿੰਦਰ ਨਾਨੋਵਾਲ, ਸਤਿੰਦਰ ਪਾਲ ਪੋਜੇਵਾਲ, ਮਾਸਟਰ ਧਰਮ ਪਾਲ, ਮਾਸਟਰ ਸਤੀਸ਼ ਕੁਮਾਰ, ਮਾਸਟਰ ਚਰਨ ਦਾਸ, ਓਮ ਪ੍ਰਕਾਸ਼ ਸਾਬਕਾ ਸਰਪੰਚ, ਸੰਜੇ ਮਲਹੋਤਰਾ ਸੜੋਆ, ਕੁਲਵੀਰ ਸਿੰਘ ਡੀ.ਪੀ.ਈ, ਮਾਸਟਰ ਧਰਮਵੀਰ, ਰਾਕੇਸ਼ ਕੁਮਾਰ, ਲੈਕ. ਸੁਰਿੰਦਰ ਸੰਧੂ, ਨਰੇਸ਼ ਰਾਣੀ, ਸੁਰਿੰਦਰ ਕੁਮਾਰ ਟਰਾਂਸਪੋਰਟਰ, ਮਿਲਨ ਚੌਧਰੀ, ਜਸਵੀਰ ਡੀ.ਪੀ.ਈ, ਨਰਿੰਦਰ ਕੁਮਾਰ, ਬਲਵਿੰਦਰ ਸਿੰਘ ਝੰਡੂਪੁਰ, ਦਵਿੰਦਰ ਕੁਮਾਰ ਐਫ.ਸੀ.ਆਈ, ਜਸਪਾਲ ਭੂੰਬਲਾ ਆਦਿ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਸਨ | ਮੰਚ ਸੰਚਾਲਨ ਮਾਸਟਰ ਰਾਕੇਸ਼ ਕੁਮਾਰ ਨੇ ਕੀਤਾ | ਅੰਤ ਵਿਚ ਹਰਪਾਲ ਚੰਦ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ |