Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਧੁੰਦ ਵਿੱਚ ਸੜਕੀ ਦੁਰਘਟਨਾਵਾਂ ਤੋਂ ਬਚਣ ਲਈ ਵਾਹਨ ਧਿਆਨ ਨਾਲ ਚਲਾਏ ਜਾਣ- ਡਾ ਸੋਨੀਆ

ਧੁੰਦ ਵਿੱਚ ਸੜਕੀ ਦੁਰਘਟਨਾਵਾਂ ਤੋਂ ਬਚਣ ਲਈ ਵਾਹਨ ਧਿਆਨ ਨਾਲ ਚਲਾਏ ਜਾਣ- ਡਾ ਸੋਨੀਆ

ਹੁਸਿ਼ਆਰਪੁਰ  (ਤਰਸੇਮ ਦੀਵਾਨਾ)

25 ਦਸੰਬਰ – ਪੰਜਾਬ ਵਿੱਚ ਧੁੰਦ ਨੇ ਲੋਕਾ ਦੇ ਕੰਮਕਾਰ ਠੱਪ ਕਰਕੇ ਪਬਲਿਕ ਦਾ ਜਿਉਣਾ ਦੁੱਭਰ ਕਰ ਛੱਡਿਆ ਹੈ ਅਤੇ ਧੁੰਦ ਕਾਰਨ ਥਾਂ ਥਾਂ ਐਕਸੀਡੈਟ ਹੋ ਰਹੇ ਹਨ ਅਤੇ ਧੁੰਦ ਕਾਰਨ ਹੋ ਰਹੇ ਐਕਸੀਡੈਟਾ ਨਾਲ ਅਨੇਕਾ ਮੌਤਾ ਹੋ ਰਹੀਆ ਹਨ ਇਸ ਕਰਕੇ ਧੁੰਦ ਵਿੱਚ ਗੱਡੀ ਚਲਾਉਦੇ ਸਮੇ ਕਾਹਲੀ ਨਹੀ ਕਰਨੀ ਚਾਹੀਦੀ ਧੁੰਦ ਵਿੱਚ ਬੜੀ ਸੂਝਬੂਝ ਨਾਲ ਚਲਾਉਣੀ ਚਾਹੀਦੀ ਹੈ ਤੇ ਸੜਕ ਤੇ ਸਫਰ ਕਰਦੇ ਸਮੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਉੱਘੀ ਸਮਾਜ ਸੇਵਕਾ ਡਾ ਸੋਨੀਆ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਕੱਲ੍ਹ ਬਹੁਤ ਧੁੰਦ ਬਹੁਤ ਜਿਆਦਾ ਪੈ ਰਹੀ ਹੈ। ਸੜਕ ਤੇ ਸਾਹਮਣਿਉ ਆਉਂਦੇ ਵਾਹਨ ਦੂਰ ਤੋਂ ਨਜ਼ਰ ਨਹੀਂ ਆਉਂਦੇ ਜਿਸ ਕਰਕੇ ਧੁੰਦ ਵਿੱਚ ਹਾਦਸੇ ਹੁੰਦੇ ਹਨ । ਜਿਸਦੇ ਕਾਰਨ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ ਜਿਸਦੀ ਭਰਵਾਈ ਕਰਨੀ ਬਹੁਤ ਹੀ ਔਖੀ ਹੁੰਦੀ ਹੈ ਧੁੰਦ ਤੇ ਹਾਦਸਿਆ ਦੇ ਕਾਰਨ ਬਹੁਤ ਹੀ ਕੀਮਤੀ ਜਾਨਾ ਚਲੇ ਜਾਦੀਆ ਹਨ । ਉਨ੍ਹਾਂਕਿਹਾ ਕਿ ਸੜਕੀ ਦੁਰਘਟਨਾਵਾਂ ਤੋਂ ਬੱਚਣ ਲਈ ਵਾਹਨ ਬਹੁਤ ਹੀ ਘੱਟ ਗਤੀ ਤੇ ਚਲਾਉਣੇ ਚਾਹੀਦੇ ਹਨ ਉਹਨਾ ਕਿਹਾ ਕਿ ਆਪਣੀ ਮੰਜਿਲ ਤੇ ਬੇਸ਼ੱਕ ਲੇਟ ਪਹੁਚੋ ਪ੍ਰੰਤੂ ਧੁੰਦ ਵਿੱਚ ਗੱਡੀ ਬੜੇ ਹੀ ਅਰਾਮ ਨਾਲ ਚਲਾਉ । ਉਹਨਾ ਕਿਹਾ ਕਿ ਖਾਸ ਕਰਕੇ ਸਰਦੀਆ ਵਿੱਚ ਵਾਹਨਾਂ ਦੀਆ ਲਾਈਟਾਂ ਚਲਾ ਕੇ ਹੀ ਸਫਰ ਕਰਨਾ ਚਾਹੀਦਾ ਹੈ ਅਤੇ ਸਰਦੀਆ ਵਿੱਚ ਬਹੁਤ ਹੀ ਜਰੂਰੀ ਕੰਮ ਦੀ ਸੂਰਤ ਵਿੱਚ ਹੀ ਸਾਨੂੰ ਘਰੋਂ ਬਹਾਰ ਨਿਕਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਬਚਾਅ ਵਿੱਚ ਹੀ ਬਚਾਅ ਹੈ। ਉਹਨਾ ਕਿਹਾ ਕਿ ਮਨੁੱਖੀ ਜਾਨਾਂ ਬਹੁਤ ਕੀਮਤੀ ਹਨ। ਇਸ ਲਈ ਸਾਨੂੰ ਆਪਣੇ ਵਾਹਨ ਧੁੰਦ ਵਿੱਚ ਬਹੁਤ ਧਿਆਨ ਨਾਲ ਚਲਾਉਣੇ ਚਾਹੀਦੇ ਹਨ।