Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੇ.ਐਮ.ਐਸ ਕਾਲਜ ਵਿਖੇ ਮਸ਼ਹੂਰ ਸ਼ਾਇਰ ਆਦਰਸ਼ ਕੁਮਾਰ ਦਰਸ਼ੀ ਦੀ ਸ਼ੋਕ ਸਭਾ ਕਰਵਾਈ ਗਈ – ਚੌਧਰੀ ਕੁਮਾਰ ਸੈਣੀ

ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੇ.ਐਮ.ਐਸ ਕਾਲਜ ਵਿਖੇ ਮਸ਼ਹੂਰ ਸ਼ਾਇਰ ਆਦਰਸ਼ ਕੁਮਾਰ ਦਰਸ਼ੀ ਦੀ ਸ਼ੋਕ ਸਭਾ ਕਰਵਾਈ ਗਈ – ਚੌਧਰੀ ਕੁਮਾਰ ਸੈਣੀ

ਦਸੂਹਾ 26 ਅਕਤੂਬਰ (ਚੌਧਰੀ) 

: ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਅਤੇ ਪਾਂਡਵ ਨਗਰ ਦਸੂਹਾ ਨਿਵਾਸੀਆਂ ਵੱਲੋਂ ਕਵੀਆਂ ਦੇ ਸਰਤਾਜ ਮੁਜਰਿਮ ਦਸੂਹੀ ਦੇ ਸਪੁੱਤਰ ਆਦਰਸ਼ ਕੁਮਾਰ ਦਰਸ਼ੀ ਜੀ ਦੀ ਯਾਦ ਵਿੱਚ ਸ਼ੋਕ ਸਭਾ ਕੇ.ਐਮ.ਐਸ ਕਾਲਜ ਦਸੂਹਾ ਵਿਖੇ ਕੀਤੀ ਗਈ। ਆਦਰਸ਼ ਕੁਮਾਰ ਦਰਸ਼ੀ ਨੇ ਆਪਣੀ 82 ਸਾਲ ਦੀ ਜੀਵਨ ਯਾਤਰਾ ਦਾ ਆਖਰੀ ਸਮਾਂ ਟੋਰਾਂਟੋ ਸ਼ਹਿਰ ਕੈਨੇਡਾ ਵਿਖੇ ਬਿਤਾਇਆ। ਇਸ ਮੌਕੇ ਚੌਧਰੀ ਕੁਮਾਰ ਸੈਣੀ ਜਰਨਲ ਸਕੱਤਰ ਨੇ ਆਦਰਸ਼ ਕੁਮਾਰ ਦਰਸ਼ੀ ਵੱਲੋਂ ਲਿਖੀ ਸ਼ਾਇਰੀ ਨੂੰ ਪੜ੍ਹ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜੋਕਿ ਇਸ ਤਰ੍ਹਾ ਹੈ:-

ਹੋ ਗਿਆ ਜਦ ਮੌਤ ਦਾ ਤੈਨੂੰ ਇਸ਼ਾਰਾ ਜਿੰਦਗੀ,
ਤੈਨੂੰ ਇਕ ਪਲ ਵੀ ਨਹੀਂ ਮਿਲਦਾ ਉਧਾਰਾ ਜਿੰਦਗੀ,
ਆਸ ਦੀ ਡੋਰੀ ਨੀ ਟੁੱਟੀ, ਮੁਸ਼ਕਿਲਾਂ ਦੇ ਬਾਵਜੂਦ,
ਜਦੋਂ ਤੱਕ ਮਿਲਦਾ ਰਿਹਾ ਤੇਰਾ ਹੁੰਗਾਰਾ ਜਿੰਦਗੀ।”

ਇਸ ਮੌਕੇ ਕਮਲ ਖੋਂਸਲਾ ਨੇ ਉਹਨਾਂ ਵੱਲੋਂ ਜੀਵਨ ਬੀਮਾ ਨਿਗਮ ਵਿਖੇ ਨੌਕਰੀ ਦੌਰਾਨ ਉਹਨਾਂ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਯਾਦ ਕੀਤਾ। ਪ੍ਰਸਿੱਧ ਲੇਖਕ ਲਾਲ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ। ਉਹਨਾ ਦੇ ਪਰਿਵਾਰਿਕ ਮੈਂਬਰ ਅਤੇ ਪੁਰਾਣੇ ਮਿੱਤਰ ਮਾਸਟਰ ਰਮੇਸ਼ ਸ਼ਰਮਾ ਨੇ ਉਹਨਾਂ ਦੀਆਂ ਲਿਖੀਆਂ ਕਵਿਤਾਵਾਂ ਨੂੰ ਸੁਣਾ ਕੇ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਤੇ ਜਗਜੀਤ ਸਿੰਘ ਬਲੱਗਣ, ਵਿਪਣ ਕੁਮਾਰ ਗੰਭੀਰ, ਡਾ. ਦਿਲਬਾਗ ਸਿੰਘ ਹੁੰਦਲ, ਦਵਿੰਦਰ ਰੋਜ਼ੀ, ਮਾਸਟਰ ਰਾਜਿੰਦਰ ਸਿੰਘ ਟਿੱਲੂਵਾਲ, ਉਹਨਾਂ ਦੇ ਸ਼ਾਇਰ ਸਾਥੀ ਕੁੰਦਨ ਲਾਲ ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਰਨਲ ਜੋਗਿੰਦਰ ਲਾਲ ਸ਼ਰਮਾ, ਇੰਦਰਜੀਤ, ਸਤੀਸ਼ ਕਾਲੀਆ, ਮਾਸਟਰ ਜਗਮੋਹਨ ਸ਼ਰਮਾ, ਸ਼ਾਮ ਮੂਰਤੀ ਮਹਿਤਾ, ਸੁਰਿੰਦਰ ਨਾਥ, ਵਿਨੋਦ ਕੁਮਾਰ ਹੰਸ, ਭੋਲਾ (ਸਵੀਪ ਸ਼ਾਪ) ਅਤੇ ਹਰਭਜਨ ਸਿੰਘ ਆਦਿ ਹਾਜ਼ਰ ਸਨ।

ਫੋਟੋ : ਤਸਵੀਰ ਵਿੱਚ ਕਰਨਲ ਜੋਗਿੰਦਰ ਲਾਲ ਸ਼ਰਮਾ, ਚੌਧਰੀ ਕੁਮਾਰ ਸੈਣੀ, ਮਾਸਟਰ ਰਮੇਸ਼ ਸ਼ਰਮਾ, ਕੁੰਦਨ ਲਾਲ, ਸਤੀਸ਼ ਕਾਲੀਆ ਅਤੇ ਹੋਰ ਸ਼ਰਧਾਂਜਲੀ ਭੇਟ ਕਰਦੇ ਹੋਏ।