Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਬਾਬਾ ਹਰਦੇਵ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਰਪਣ ਦਿਵਸ ਮਨਾਇਆ

ਬਾਬਾ ਹਰਦੇਵ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਰਪਣ ਦਿਵਸ ਮਨਾਇਆ

ਦਸੂਹਾ, 14 ਮਈ (ਚੌਧਰੀ )

: ਯੁਗਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਜੀ ਜਿਨ੍ਹਾਂ 36 ਸਾਲ ਨਿਰੰਕਾਰੀ ਮਿਸ਼ਨ ਦੀ ਵਾਗਡੋਰ ਸੰਭਾਲੀ ਤੇ ਖੂਨਦਾਨ ਕੈਂਪ, ਸਫਾਈ ਮੁਹਿੰਮ, ਰੁੱਖ ਲਗਾਉਣ, ਸਿਹਤ ਜਾਂਚ ਕੈਂਪ, ਮਹਿਲਾ ਸਸ਼ਕਤੀਕਰਨ, ਸਿੱਖਿਆ ਆਦਿ ਵਰਗੇ ਪ੍ਰੋਜੈਕਟਾਂ ਨੂੰ ਮਾਨਵਤਾ ਲਈ ਸਮਰਪਿਤ ਕਰਕੇ ਇੱਕ ਨਵੀਂ ਸੋਚ ਪ੍ਰਦਾਨ ਕੀਤੀ। ਉਨ੍ਹਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਭੱਟੀ ਦਾ ਪਿੰਡ ਦਸੂਹਾ ਵਿਖੇ ਸੰਯੋਜਕ ਮਹਾਤਮਾ ਡਾਕਟਰ ਸੁਰਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਸਮਰਪਣ ਦਿਵਸ ਮਨਾਇਆ ਗਿਆ। ਇਸ ਮੌਕੇ ਅਲੱਗ ਅਲੱਗ ਵਕਤਾਵਾਂ ਵੱਲੋਂ ਬਾਬਾ ਜੀ ਦੀਆਂ ਸਿੱਖਿਆਵਾਂ ਨੂੰ ਵਿਚਾਰਾਂ, ਗੀਤਾਂ, ਕਵਿਤਾਵਾਂ ਰਾਹੀਂ ਸਾਂਝਾ ਕੀਤਾ ਗਿਆ। ਇਸ ਮੌਕੇ ਸਟੇਜ ਤੋਂ ਪ੍ਰਵਚਨ ਕਰਦੇ ਹੋਏ ਸੰਯੋਜਕ ਮਹਾਤਮਾ ਨੇ ਕਿਹਾ ਬਾਬਾ ਹਰਦੇਵ ਸਿੰਘ ਮਾਨਵਤਾ ਦੇ ਮਸੀਹਾ ਸਨ ਜਿਨ੍ਹਾਂ ਆਪਣੀਆਂ ਲੋਕ ਕਲਿਆਣਕਾਰੀ ਯਾਤਰਾਵਾਂ ਅੰਦਰ ਮਾਨਵਤਾ ਨੂੰ ਪਿਆਰ, ਪ੍ਰੀਤ, ਸਹਣਸ਼ੀਲਤਾ,ਮਿਲਵਰਤਨ, ਅਨੇਕਤਾ ਵਿੱਚ ਏਕਤਾ ,ਵਾਸੂਦੇਵ ਕਟੁੰਬਕਮ ਦਾ ਸੰਦੇਸ਼ ਦੇ ਕੇ ਧਰਤੀ ਨੂੰ ਸੁੰਦਰ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਬਾਬਾ ਜੀ ਦੀ ਅਣਥੱਕ ਮਿਹਨਤ ਤੇ ਯਤਨਾ ਸਦਕਾ ਮਿਸ਼ਨ ਨੂੰ ਵਿਸ਼ਵ ਪ੍ਰਸਿੱਧੀ ਦੇ ਨਾਲ ਨਾਲ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਅੱਜ ਮੌਜੂਦਾ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੀ ਇੱਕ ਨਿਰੰਕਾਰ ਪ੍ਰਭੂ ਦੀ ਜਾਣਕਾਰੀ ਦੇ ਕੇ ਸੱਚ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।