Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਫਗਵਾੜਾ ਦੇ ਪਿੰਡ ਲੱਖਪੁਰ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਓਹਾਰ

ਫਗਵਾੜਾ ਦੇ ਪਿੰਡ ਲੱਖਪੁਰ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਓਹਾਰ

ਫਗਵਾੜਾ (ਲਾਲੀ ਦਾਦਰ )

* ਰਵਾਇਤੀ ਪੋਸ਼ਾਕਾਂ ‘ਚ ਸਜੀਆਂ ਮੁਟਿਆਰਾਂ ਨੇ ਪਾਈ ਧਮਾਲ
* ਗਿੱਧਾ, ਕਿਕਲੀ, ਚਰਖਾ, ਪੀਂਘਾਂ ਰਹੇ ਵਿਸ਼ੇਸ਼ ਖਿੱਚ ਦਾ ਕੇਂਦਰ

23 ਜੁਲਾਈ : ਸਾਉਣ ਮਹੀਨੇ ‘ਚ ਮਨਾਏ ਜਾਣ ਵਾਲੇ ਤੀਆਂ ਦੇ ਤਿਓਹਾਰ ਦਾ ਇੰਤਜਾਰ ਮੁਟਿਆਰਾਂ ਨੂੰ ਸਾਰਾ ਸਾਲ ਰਹਿੰਦਾ ਹੈ। ਸਾਉਣ ਮਹੀਨੇ ‘ਚ ਵਿਆਹੁਤਾ ਮਹਿਲਾਵਾਂ ਖਾਸ ਤੌਰ ਤੇ ਪੇਕੇ ਪਿੰਡ ਆਉਂਦੀਆਂ ਹਨ ਅਤੇ ਆਪਣੀਆਂ ਸਖੀਆਂ, ਸਹੇਲੀਆਂ ਨਾਲ ਪੀਂਘਾ ਝੂਟ ਕੇ ਅਤੇ ਕਿੱਕਲੀ ਪਾ ਕੇ ਪੁਰਾਣੀਆਂ ਯਾਦਾਂ ਨੂੰ ਤਾਜਾ ਕਰਦੀਆਂ ਹਨ। ਅਮੀਰ ਪੰਜਾਬੀ ਵਿਰਸੇ ਦੇ ਇਸ ਤਿਉਹਾਰ ਦੀ ਇਕ ਖੂਬਸੂਰਤ ਝਲਕ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਵਿਖੇ ਪਿੰਡ ਦੀਆਂ ਸਮੂਹ ਮੁਟਿਆਰਾਂ ਤੇ ਮਹਿਲਾਵਾਂ ਵਲੋਂ ਪੰਚਾਇਤ ਦੇ ਸਹਿਯੋਗ ਸਦਕਾ ਚਾਵਾਂ ਨਾਲ ਮਨਾਏ ਤੀਆਂ ਦੇ ਤਿਓਹਾਰ ਦੌਰਾਨ ਦੇਖਣ ਨੂੰ ਮਿਲੀ। ਸਮਾਗਮ ਦਾ ਸ਼ੁੱਭ ਆਰੰਭ ਬੀਬੀ ਪਿ੍ਰਤਪਾਲ ਕੌਰ ਬੰਗੜ ਪਤਨੀ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਉਹਨਾਂ ਸਮੂਹ ਔਰਤਾਂ ਨੂੰ ਤੀਆਂ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਲਈ ਅਜਿਹੇ ਉਪਰਾਲੇ ਵੱਡੀ ਪੱਧਰ ਤੇ ਹੁੰਦੇ ਰਹਿਣੇ ਚਾਹੀਦੇ ਹਨ। ਉਪਰੰਤ ਪਿੰਡ ਦੀਆਂ ਔਰਤਾਂ ਨੇ ਪੰਜਾਬੀ ਸੱਭਿਆਚਾਰ ਦੀ ਜਿੰਦਾ ਮਿਸਾਲ ਪੇਸ਼ ਕਰਦੀਆਂ ਰਵਾਇਤੀ ਪੋਸ਼ਾਂਕਾਂ ਵਿਚ ਸੱਜ ਧੱਜ ਕੇ ਪੀਂਘਾਂ ਝੂਟੀਆਂ। ਮੁਟਿਆਰਾਂ ਨੇ ਕਿਕਲੀ ਪਾਈ। ਔਰਤਾਂ ਨੇ ਚਰਖਾ ਕੱਤ ਕੇ ਤੇ ਦੁੱਧ ਰਿੜਕਦਿਆਂ ਪੁਰਾਤਨ ਪੰਜਾਬੀ ਵਿਰਸੇ ਦੀ ਮੂੰਹ ਬੋਲਦੀ ਝਲਕ ਪੇਸ਼ ਕੀਤੀ। ਇਸ ਤੋਂ ਇਲਾਵਾ ਡੀ.ਜੇ. ਦੀ ਧੁੰਨ ਤੇ ਗਿੱਧਾ, ਕੋਰੀਓਗਰਾਫੀ ਨਾਲ ਔਰਤਾਂ ਨੇ ਮਨ ਪ੍ਰਚਾਵਾ ਕੀਤਾ। ਔਰਤਾਂ ਨੂੰ ਸ਼ਗੁਨ ਦੇ ਤੌਰ ਤੇ ਵੰਗਾਂ, ਡੋਰੀਆਂ ਪਰਾਂਦੇ ਤੇ ਟਿੱਕੇ ਭੇਂਟ ਕੀਤੇ ਗਏ। ਸਮਾਗਮ ਦੌਰਾਨ ਵੱਖ ਵੱਖ ਪਕਵਾਨ ਵੀ ਪਰੋਸੇ ਗਏ। ਬੀਬੀ ਪਿ੍ਰਤਪਾਲ ਕੌਰ ਬੰਗੜ ਅਤੇ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਸਮੇਤ ਹੋਰਨਾਂ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਬੀਬੀ ਪਰਮਜੀਤ ਕੌਰ ਪੰਚ, ਕਮਲਜੀਤ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਬਲਜੀਤ ਕੌਰ, ਕਸ਼ਮੀਰ ਕੌਰ ਅਤੇ ਹਰਪ੍ਰੀਤ ਕੌਰ ਨੇ ਮਹਿਮਾਨਾਂ ਨੂੰ ਫੁਲਕਾਰੀਆਂ ਭੇਂਟ ਕਰਕੇ ਸਨਮਾਨਤ ਕੀਤਾ। ਉਹਨਾਂ ਦੱਸਿਆ ਕਿ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਇਸ ਤਿਓਹਾਰ ਨੂੰ ਮਨਾਇਆ ਜਾ ਰਿਹਾ ਹੈ। ਸਾਮਗ ਦੌਰਾਨ ਸਟੇਜ ਦੀ ਸੇਵਾ ਸੁਖਵਿੰਦਰ ਕੌਰ ਅਤੇ ਕਿਰਨਜੋਤ ਵਲੋਂ ਸਾਂਝੇ ਤੌਰ ਤੇ ਨਿਭਾਈ ਗਈ। ਇਸ ਮੌਕੇ ਨਿਰਮਲਜੀਤ ਸਿੰਘ ਸਰਪੰਚ ਲੱਖਪੁਰ, ਪੰਚਾਇਤ ਮੈਂਬਰ ਅਸ਼ੋਕ ਕੁਮਾਰ, ਜਸਵਿੰਦਰ ਸਿੰਘ, ਚਰਨ ਕੌਰ, ਪਰਮਜੀਤ ਕੌਰ, ਜੋਗਿੰਦਰ ਕੌਰ, ਸਾਬਕਾ ਸਰਪੰਚ ਸਤਵਿੰਦਰ ਸਿੰਘ ਤੋਂ ਇਲਾਵਾ ਹਰਭਜਨ ਕੌਰ, ਮਨਜੀਤ ਕੌਰ, ਸੁਖਵਿੰਦਰ ਕੌਰ ਸੁੱਖੀ, ਗੁਰਮੀਤ ਕੌਰ, ਕਮਲਜੀਤ ਕੌਰ, ਸੰਦੀਪ ਕੌਰ, ਅਮਨ, ਗੁਰਪਾਲ ਕੌਰ, ਨੀਲਮ ਰਾਣੀ ਆਦਿ ਹਾਜਰ ਸਨ।
ਤਸਵੀਰਾਂ ਸਮੇਤ।