ਦਸੂਹਾ (ਚੌਧਰੀ)
15 ਜੁਲਾਈ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਸੰਤ ਨਿਰੰਕਾਰੀ ਮਿਸ਼ਨ ਦੀ ਬਰਾਂਚ ਦਸੂਹਾ ਦੇ ਸ਼ਰਧਾਲੂਆਂ ਵੱਲੋਂ ਅੱਜ ਐਸ. ਡੀ. ਐਮ ਚੌਂਕ ਮੰਡੀ ਰੋਡ ਦਸੂਹਾ ਤੋਂ ਲੈ ਕੇ ਹੁਸ਼ਿਆਰਪੁਰ ਚੂੰਗੀ ਤੱਕ ਸੰਤ ਨਿਰੰਕਾਰੀ ਮਿਸ਼ਨ ਦਸੂਹਾ ਦੀ ਬਰਾਂਚ ਦਸੂਹਾ ਦੇ ਸੰਯੁਕਤ ਡਾ.ਸੁਰਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਰੋਡ ਦੀ ਸੈਂਟਰਲਾਈਨ ਵਿੱਚ ਲਗਾਏ ਗਏ ਬੂਟਿਆਂ ਦੀ ਸਫਾਈ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਲਜੀਤ ਕੁਮਾਰ ਸਿਕਸ਼ਕ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਬਰਾਂਚ ਦਸੂਹਾ ਵੱਲੋਂ ਇਸ ਰੋਡ ਨੂੰ ਗੋਦ ਲਿਆ ਗਿਆ ਹੈ ਇਸ ਵਿੱਚ ਲੱਗੇ ਬੂਟਿਆਂ ਦੀ ਸਾਫ਼ ਸਫਾਈ ਅਤੇ ਸਾਫ ਸੰਭਾਲ ਦੀ ਸਾਰੀ ਜਿੰਮੇਵਾਰੀ ਸੰਤ ਨਿਰੰਕਾਰੀ ਸ਼ਰਧਾਲੂਆਂ ਦੀ ਹੈ ਜੋ ਸਮੇਂ ਸਮੇਂ ਸਿਰ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਨਿਰੰਕਾਰੀ ਸ਼ਰਧਾਲੂਆਂ ਵੱਲੋਂ 70 ਦੇ ਕਰੀਬ ਨਵੇਂ ਬੂਟੇ ਲਗਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ ਜੋ ਪੁਰਾਣੇ ਬੂਟੇ ਪਹਿਲਾਂ ਲਗਾਏ ਗਏ ਸਨ ਉਨ੍ਹਾਂ ਦੀ ਸਾਫ-ਸਫਾਈ ਤੋਂ ਇਲਾਵਾ ਗੋਡੀ ਵੀ ਕੀਤੀ ਗਈ। ਇਸ ਮੌਕੇ ਦਲਜੀਤ ਕੁਮਾਰ ਸਿਕਸ਼ਕ ਨੇ ਕਿਹਾ ਸਾਨੂੰ ਵਾਤਾਵਰਣ ਦੀ ਸੁਰੱਖਿਆ ਦੇ ਲਈ ਜਾਗਰੂਕ ਅਤੇ ਸੁਚੇਤ ਹੋਣ ਦੀ ਲੋੜ ਹੈ ਸਾਨੂੰ ਰੁੱਖਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਧਰਤੀ ਦੀ ਸੁੰਦਰਤਾ ਨੂੰ ਕਾਇਮ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਨਿਰੰਕਾਰੀ ਮਿਸ਼ਨ ਵੱਲੋਂ ਹਮੇਸ਼ਾ ਹੀ ਸਮੇਂ ਸਮੇਂ ਸਿਰ ਲੋਕ ਭਲਾਈ ਦੇ ਕੰਮਾਂ ਖੂਨਦਾਨ ਕੈਂਪ, ਰੁੱਖ ਲਗਾਉਣਾ, ਸਫਾਈ ਅਭਿਆਨ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦਿੱਤਾ ਜਾਂਦਾ ਹੈ ਤੇ ਦਿੱਤਾ ਜਾ ਰਿਹਾ ਹੈ।ਇਸ ਮੌਕੇ ਮਾ. ਜਸਵੀਰ ਸਿੰਘ, ਮਾ.ਬਲਜੀਤ ਸਿੰਘ, ਉਂਕਾਰ ਸਿੰਘ ਸਹਾਇਕ ਸ਼ਿਕਸ਼ਕ, ਸ਼ਾਮ ਸਿੰਘ, ਸੁਰਿੰਦਰ ਸਿੰਘ, ਸੁਰੇਸ਼ ਕੁਮਾਰ, ਹਰਪ੍ਰੀਤ ਬਾਬਨ, ਪ੍ਰੋ.ਸੁਰੇਸ਼ ਕੁਮਾਰ, ਰਣਵੀਰ ਸਿੰਘ, ਮਾ.ਕਸ਼ਮੀਰ ਸਿੰਘ, ਬਲਵਿੰਦਰ ਸਿੰਘ , ਰਾਜ ਕੁਮਾਰ, ਬਲਵਿੰਦਰ ਸਿੰਘ, ਮਨਦੀਪ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।