Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing 74 ਵੀਂ ਬਰਸੀ ਸਮਾਗਮ ਸਬੰਧੀ ਹੋਇਆ ਵਿਚਾਰ ਵਟਾਂਦਰਾ

74 ਵੀਂ ਬਰਸੀ ਸਮਾਗਮ ਸਬੰਧੀ ਹੋਇਆ ਵਿਚਾਰ ਵਟਾਂਦਰਾ

ਗੜ੍ਹਦੀਵਾਲਾ (ਚੌਧਰੀ) 

: ਅੱਜ ਸੰਤ ਬਾਬਾ ਅਮਰ ਸਿੰਘ ਜੀ ਬੋਰੀ ਵਾਲਿਆਂ ਦੇ ਤਪ ਅਸਥਾਨ ਪਿੰਡ ਗੋਂਦਪੁਰ ਵਿਖੇ ਸਮੂਹ ਸੇਵਾਦਾਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਸੰਤ ਬਾਬਾ ਅਮਰ ਸਿੰਘ ਜੀ ਬੋਰੀ ਵਾਲਿਆਂ ਦੀ 74 ਵੀਂ ਬਰਸੀ ਮਨਾਉਣ ਸਬੰਧੀ ਸਮਾਗਮ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੁੱਖ ਸੇਵਾਦਾਰ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ ਮਿਤੀ 3 ਮਈ 2025 ਨੂੰ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਅਤੇ 05 ਮਈ 2025 ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਸ ਉਪਰੰਤ ਕੀਰਤਨੀ ਜੱਥੇ ਹਰਭਜਨ ਸਿੰਘ ਸੋਤਲਾ, ਮੋਹਨ ਸਿੰਘ ਪੰਛੀ ਪਿੰਡ ਤਲਵੰਡੀ ਜੱਟਾਂ ,ਪ੍ਰੋਫੈਸਰ ਅਵਤਾਰ ਸਿੰਘ ,ਦਾਤਾਰ ਸਿੰਘ ਦਾਤਾ ਢਾਡੀ ਜਥਾ ਆਪਣੇ ਮਨੋਹਰ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਭੁਪਿੰਦਰ ਸਿੰਘ, ਸੁਖਜੀਤ ਸਿੰਘ ,ਕੁਲਦੀਪ ਸਿੰਘ ਅਮਰੀਕਾ ,ਹਰਭਜਨ ਸਿੰਘ  ਕਨੇਡਾ,ਸੰਤ ਬਾਬਾ ਦਰਸ਼ਨ ਸਿੰਘ ਜੀ ਮੁੱਖ ਸੇਵਾਦਾਰ, ਪ੍ਰਿੰਸੀਪਲ ਜਗਜੀਤ ਸਿੰਘ,ਬਹਾਦਰ ਸਿੰਘ ਸੇਵਾਦਾਰ, ਦਰਸ਼ਵੀਰ ਸਿੰਘ, ਗੁਰਦੀਪ ਸਿੰਘ ਲਾਡੀ, ਸੁਖਵਿੰਦਰ ਸਿੰਘ, ਰਮਨਦੀਪ ਸਿੰਘ,ਪਵਨ ਕੁਮਾਰ,ਸਰਵਨ ਸਿੰਘ ,ਮਨਰਾਜ ਸਿੰਘ ਕਾਕਾ, ਬਲਵੰਤ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।