ਬਟਾਲਾ 2 ਦਸੰਬਰ(ਅਵਿਨਾਸ਼ ਸ਼ਰਮਾ)
: ਸੱਚਖੰਡ ਨਾਨਕ ਧਾਮ ਗੁਰੂ ਮਹਾਰਾਜ ਦਰਸ਼ਨ ਦਾਸ ਜੀ ਦੇ ਪਾਵਨ ਪ੍ਰਗਟ ਦਿਹਾੜੇ ਦੀਆਂ ਖੁਸ਼ੀਆਂ ਦੇ ਉਪਲੱਖ ਵਿੱਚ 5, 6 ਅਤੇ 7 ਦਸੰਬਰ ਨੂੰ ਸੱਚਖੰਡ ਨਾਨਕ ਧਾਮ ਬਟਾਲਾ ਵਿਖੇ ਇੱਕ ਵਿਸ਼ਾਲ ਤੇ ਰੂਹਾਨੀ ਤਿੰਨ ਦਿਨਾਂ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਅੱਜ ਸੱਚਖੰਡ ਨਾਨਕ ਧਾਮ ਜਲੰਧਰ ਰੋਡ, ਅੰਮ੍ਰਿਤਸਰ ਬਾਈਪਾਸ ਬਟਾਲਾ ਵਿਖੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਸਤਿਕਾਰਯੋਗ ਬਾਬਾ ਸੁਰਜੀਤ ਜੀ, ਬਾਬਾ ਓਮ ਪ੍ਰਕਾਸ਼ ਜੀ, ਬਾਬਾ ਰਜਿੰਦਰ ਜੀ, ਬਾਬਾ ਚਰਨਜੀਤ ਜੀ, ਬਾਬਾ ਬਲਦੇਵ ਜੀ ਤੇ ਬਾਬਾ ਸਾਬੀ ਜੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਸਮਾਗਮ ਹਰ ਸਾਲ ਸੰਤ ਸ੍ਰੀ ਤਰਲੋਚਨ ਦਾਸ ਜੀ ਦੀ ਰਹਿਨੁਮਾਈ ਵਿੱਚ ਆਯੋਜਿਤ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਸੰਗਤਾਂ ਇਸ ਪਵਿੱਤਰ ਮੌਕੇ ਤੇ ਬਟਾਲਾ ਪਹੁੰਚਦੀਆਂ ਹਨ, ਜਿਸ ਨਾਲ ਪੂਰਾ ਸੱਚਖੰਡ ਨਾਨਕ ਧਾਮ ਭਗਤੀ, ਪ੍ਰੇਮ ਅਤੇ ਰੂਹਾਨੀ ਚਾਨਣ ਨਾਲ ਜਗਮਗਾ ਉੱਠਦਾ ਹੈ।
ਪ੍ਰਬੰਧਕ ਕਮੇਟੀ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਵਿੱਚ ਜੁੱਟੀ ਹੋਈ ਹੈ ਅਤੇ ਸੰਗਤਾਂ ਲਈ ਹਰ ਸੁਵਿਧਾ 24 ਘੰਟੇ ਨਿਰੰਤਰ ਲੰਗਰ ਦੀ ਵਿਵਸਥਾ ਤੇ ਸੰਗਤ ਦੇ ਰਹਿਣ ਅਤੇ ਹੋਰ ਸੁਵਿਧਾਵਾਂ ਦੇ ਪੱਕੇ ਪ੍ਰਬੰਧ ਤੇਰੂਹਾਨੀ ਸਤਸੰਗ, ਕੀਰਤਨ ਅਤੇ ਸਾਂਤ ਵਾਣੀ ਨਾਲ ਆਤਮਿਕ ਚੇਤਨਾ ਦਾ ਪ੍ਰਕਾਸ਼ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਗੁਰੂ ਮਹਾਰਾਜ ਦਰਸ਼ਨ ਦਾਸ ਜੀ ਦੀ ਸਿੱਖਿਆ ਦਾ ਮੁੱਖ ਅਧਾਰ – “ਮਾਨਵਤਾ ਦੀ ਸੇਵਾ ਹੀ ਸੱਚੀ ਭਗਤੀ ਹੈ” ਨੂੰ ਅੱਗੇ ਵਧਾਉਂਦੇ ਹੋਏ ਕਈ ਲੋਕ ਭਲਾਈ ਕਾਰਜ ਜਿਵੇਂ ਲੋੜਵੰਦਾਂ ਨੂੰ ਰਾਸ਼ਨ ਵੰਡ,ਗਰੀਬਾਂ ਲਈ ਗਰਮ ਕੱਪੜਿਆਂ ਦੀ ਸੇਵਾ ਤੇ ਫ੍ਰੀ ਮੈਡੀਕਲ ਕੈਂਪ ਆਦਿ ਵੀ ਕੀਤੇ ਜਾ ਰਹੇ ਹਨ।
ਇਨ੍ਹਾਂ ਸੇਵਾਵਾਂ ਦਾ ਸਿਰਫ਼ ਇੱਕ ਮਕਸਦ – ਮਾਨਵਤਾ ਦਾ ਉੱਚਾ ਉਥਾਨ ਅਤੇ ਗੁਰੂ ਮਹਾਰਾਜ ਜੀ ਦੀ ਸਿੱਖਿਆ ਦਾ ਪ੍ਰਚਾਰ।
ਪ੍ਰਬੰਧਕਾਂ ਨੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਕਿ ਵੱਡੀ ਗਿਣਤੀ ਵਿੱਚ ਸਮੇਲ ਹੋ ਕੇ ਇਸ ਪਵਿੱਤਰ ਮਹਾਅਤਸਵ ਦਾ ਲਾਭ ਪ੍ਰਾਪਤ ਕਰੋ ਅਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਆਪਣੀ ਜੀਵਨ ਯਾਤਰਾ ਨੂੰ ਹੋਰ ਸੁਚੱਜੀ ਅਤੇ ਸਫਲ ਬਣਾਓ।ਇਸ ਮੌਕੇ ਦਾਸ ਦੀਪਕ, ਦਾਸ ਬਿੱਟਾ, ਦਾਸ ਕਮਲ, ਦਾਸ ਸੁਨੀਲ, ਦਾਸ ਰਿੰਪੀ, ਦਾਸ ਹਰਪ੍ਰੀਤ, ਦਾਸ ਮੋਨੂ, ਦਾਸ ਕਾਨਤੀ, ਦਾਸ ਸਤਨਾਮ, ਦਾਸ ਧਨਰਾਜ, ਦਾਸ ਵਕੀਲ ਪਰਮਜੀਤ ਆਦਿ ਸੇਵਾਦਾਰ ਵੀ ਹਾਜ਼ਰ ਸਨ।








