Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕਰਤੇ ਹੋ ਤੁਮ ਕਬੀਰਾ,ਮੇਰਾ ਸਿਰਫ ਨਾਮ ਹੋ ਰਿਹਾ ਹੈ : ਅਸ਼ੋਕ ਭਗਤ

ਕਰਤੇ ਹੋ ਤੁਮ ਕਬੀਰਾ,ਮੇਰਾ ਸਿਰਫ ਨਾਮ ਹੋ ਰਿਹਾ ਹੈ : ਅਸ਼ੋਕ ਭਗਤ

ਕਰਤੇ ਹੋ ਤੁਮ ਕਬੀਰਾ,ਮੇਰਾ ਸਿਰਫ ਨਾਮ ਹੋ ਰਿਹਾ ਹੈ : ਅਸ਼ੋਕ ਭਗਤ

ਅਸ਼ੋਕ ਭਗਤ ਦੇ ਲੋਕ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਗੁਲਸ਼ਨ ਭਗਤ ਵੱਲੋਂ 15 ਕਨਾਲ ਜ਼ਮੀਨ ਜੰਮੂ ਵਿਖੇ ਕਬੀਰ ਭਵਨ ਬਨਾਉਣ ਲਈ ਕੀਤੀ ਸਪੁਰਦ

ਬਟਾਲਾ (ਅਵਿਨਾਸ਼ ਸ਼ਰਮਾ ) ਆਪਣੇ ਨਾਮ ਦੇ ਨਾਲ ਸਮਾਜ ਸੇਵਕ ਲਗਾਉਣਾ ਤਾਂ ਬੜਾ ਆਸਾਨ ਕੰਮ ਹੈ ਪਰ ਸਮਾਜ ਸੇਵਕ ਦੀ ਕਸੌਟੀ ਤੇ ਖਰਾ ਉਤਰਨਾ ਬੜਾ ਹੀ ਔਖਾ ਹੈ ਜਿਵੇਂ ਕਿ ਇਕ ਖੰਡੇ ਦੀ ਧਾਰ ਤੇ ਚੱਲਣ ਬਰਾਬਰ । ਪਰ ਇਹ ਮਿਸਾਲ ਬਣ ਕੇ ਸਾਹਮਣੇ ਆਈ ਹੈ ਉਹ ਹੈ ਅਸ਼ੋਕ ਭਗਤ ਪਿੰਡ ਧਰਮਕੋਟ ਬੱਗਾ । ਭਗਤ ਜੀ ਇਲਾਕੇ ਵਿਚ ਸਮਾਜ ਸੇਵਕ ਦੇ ਨਾਂਮ ਤੇ ਪ੍ਰਸਿੱਧ ਹਨ । ਉਹਨਾਂ ਦਾ ਕੰਮ ਹਮੇਸ਼ਾ ਹਮੇਸ਼ਾ ਲੋੜ ਵੰਦ , ਬੇਸਹਾਰਾ ਲੋਕਾਂ ਦੀ ਮਦਦ ਕਰਨਾ ਉਹ ਵੀ ਬਗੈਰ ਭੇਦ ਭਾਵ ਦੇ । ਬੀਤੇ ਦਿਨੀਂ ਭਗਤ ਕਬੀਰ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਭਗਤ ਵਲੋ ਸੰਤ ਆਸ਼ਰਮ ਕਬੀਰ ਭਵਨ ਵਿਖੇ ਸਾਧੂਆਂ ਲਈ 8 ਕਮਰੇ ਬਣਾਏ ਗਏ ਜਿਸ ਦਾ ਉਦਘਾਟਨ ਵੀ ਪਿਛਲੇ ਦਿਨੀਂ ਨਾਮਵਰ ਹਸਤੀਆਂ ਵੱਲੋਂ ਕਰ ਦਿੱਤਾ ਗਿਆ ਹੈ । ਇਸ ਮੌਕੇ ਤੇ ਅਸ਼ੋਕ ਭਗਤ ਦੇ ਸਮਾਜ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਚੇਅਰਮੈਨ ਰਾਸ਼ਟਰੀ ਯੂਥ ਭਗਤ ਸੰਗਠਨ ਸ਼੍ਰੀ ਗੁਲਸ਼ਨ ਭਗਤ ਵਲੋ ਜੰਮੂ ਵਿਖੇ 15 ਕਨਾਲ 3 ਮਰਲੇ ਜਮੀਨ ਕਬੀਰ ਭਵਨ ਬਣਾਉਣ ਲਈ ਸਪੁਰਦ ਕੀਤੀ ਗਈ ਅਤੇ ਅਸ਼ੋਕ ਭਗਤ ਨੂੰ ਅਜਿਹੇ ਸਮਾਜ ਭਲਾਈ ਦੇ ਉਪਰਾਲੇ ਜੰਮੂ ਸ਼ੁਰੂ ਕਰਨ ਲਈ ਵੀ ਬੇਨਤੀ ਕੀਤੀ।ਇਸ ਮੌਕੇ ਤੇ ਅਸ਼ੋਕ ਭਗਤ ਨੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਕਿਹਾ ਕਿ ਇਹ ਜੌ ਵੀ ਅੱਜ ਹਾਂ ਇਹ ਸੰਸਕਾਰ ਮੈਨੂੰ ਆਪਣੇ ਮਾਤਾ ਪਿਤਾ ਕੋਲੋਂ ਮਿਲੇ ਹਨ । ਜੋ ਵੀ ਮਾਣ ਸਤਿਕਾਰ ਸੰਗਤ ਵੱਲੋ ਦਿੱਤਾ ਜਾ ਰਿਹਾ ਹੈ , ਮੈਂ ਇਸ ਦੇ ਕਾਬਲ ਨਹੀਂ ਹਾਂ ਇਹ ਸਭ ਮੇਰੇ ਸਤਿਗੁਰੂ ਕਬੀਰ ਸਾਹਿਬ ਦੀ ਦੇਣ ਹੈ। ਕਰਦੇ ਹੋ ਤੁਮ ਕਬੀਰ ਸਾਹਿਬਾ , ਮੇਰਾ ਨਾਮ ਹੋ ਰਿਹਾ ਹੈ। ਓਹਨਾ ਕਿਹਾ ਕਿ ਮੇਰੀ ਕੋਈ ਹਸਤੀ ਨਹੀਂ ਅਤੇ ਨਾਂ ਹੀ ਕੋਈ ਦੇਣ ਹੈ। ਓਹਨਾ ਕਿਹਾ ਕਿ ਜਦੋਂ ਤਕ ਪਰਮਾਤਮਾ ਦਾ ਹੁਕਮ ਰਹੇਗਾ ਅਜਿਹੇ ਉਪਰਾਲੇ ਜਾਰੀ ਰਹਿਣਗੇ।