Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਆਦਿ ਧਰਮ ਸਮਾਗਮਾਂ ‘ਚ ਸੰਤ ਸਤਵਿੰਦਰ ਹੀਰਾ ਦੇ ਵਿਚਾਰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ 

ਆਦਿ ਧਰਮ ਸਮਾਗਮਾਂ ‘ਚ ਸੰਤ ਸਤਵਿੰਦਰ ਹੀਰਾ ਦੇ ਵਿਚਾਰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ 

ਹੁਸ਼ਿਆਰਪੁਰ  (ਤਰਸੇਮ ਦੀਵਾਨਾ )

ਆਦਿ ਧਰਮ ਸਮਾਗਮਾਂ ‘ਚ ਸੰਤ ਸਤਵਿੰਦਰ ਹੀਰਾ ਦੇ ਵਿਚਾਰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ

 12 ਅਕਤੂਬਰ :  ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵਲੋਂ ਪੂਰੇ ਭਾਰਤਵਿੱਚ ਆਦਿ ਧਰਮ ਲਹਿਰ ਨੂੰ ਪ੍ਰਚੰਡ ਕਰਨ ਲਈ ਦੇਸ਼ ਵਿਆਪੀ ਆਦਿ ਧਰਮ ਪ੍ਰਚਾਰ ਯਾਤਰਾ ਸ਼ੁਰੂ ਕੀਤੀ ਹੋਈ ਹੈ,ਜਿਸ ਤਹਿਤ ਪੰਜ ਅਕਤੂਬਰ ਨੂੰ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਪੰਜਾਬ ਤੋਂ ਚੱਲ ਕੇ ਉਹ ਸ੍ਰੀ ਨੰਦੇੜ ਸਾਹਿਬ ਮਹਾਂਰਾਸ਼ਟਰ,ਔਰੰਗਾਬਾਦ,ਸੈਦੋਪੁਰ ਬਹੇੜਕੀ (ੳਤਰਾਖੰਡ)ਕੋਟ ਨਾਂਗਲ ਉੱਤਰ ਪ੍ਰਦੇਸ਼,ਸੋਹਿਲਾਪੁਰ ਬੂਵੀਜੇ,ਅਹਿਮਨਾ ਨਗਰ
ਕਰਨਾਕਟ ਆਦਿ ਸ਼ਹਿਰਾਂ ਵਿੱਚ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ,ਮਹਾਤਮਾ ਜੋਤੀ ਰਾੳ ਫੂਲੇ,ਬਾਬਾ ਸਾਹਿਬ ਡਾ.ਭੀਮ ਰਾੳ ਅੰਬੇਡਕਰ,ਬਾਬੂ ਮੰਗੂ ਰਾਮ ਮੁੱਗੋਵਾਲੀਆ ਦੀ ਵਿਚਾਰਧਾਰਾ ਤੋਂ ਜਾਣੂ ਕਰਾਉਂਦਿਆਂ ਅੱਗੇ ਵੱਧ ਰਹੇ ਹਨ। ਉਨਾਂ ਵਿਸ਼ਾਲ ਇਕੱਠ ਵਿੱਚ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸਤਿਗੁਰੂ ਰਵਿਦਾਸ ਜੀ,ਸਤਿਗੁਰੂ ਕਬੀਰ ਜੀ,ਸਤਿਗੁਰੂ ਨਾਮਦੇਵ ਜੀ ਆਦਿ ਮਹਾਨ ਰਹਿਬਰਾਂ ਨੇ ਆਪਣੀ ਬਾਣੀ ਰਾਹੀਂ ਜਬਰ,ਜੁਲਮ ਦੇ ਖਿਲਾਫ ਦੇਸ਼ ਦੇ ਕਰੋੜਾਂ ਆਦਿ ਵਾਸੀਆਂ,ਮੂਲ ਨਿਵਾਸੀਆਂ ਨੂੰ ਏਕਤਾ,ਭਾਈਚਾਰਕ ਸਾਂਝ ਬਣਾਉਣ ਦਾ ਸ਼ੰਦੇਸ਼ ਦਿੱਤਾ ਹੈ।ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਦੀ ਬਾਣੀ “ਸਤਿਸੰਗਤ ਮਿਲਿ ਰਹੀਐ ਮਾਧੋ ਜੈਸੇ ਮਧਪੁ ਮਖੀਰਾ” ਸਾਨੂੰ ਸਾਰਿਆਂ ਨੂੰ ਸ਼ਹਿਦ ਦੀ ਮੱਖੀਆਂ ਤੋਂ ਸਿੱਖਿਆ ਲੈਣ ਦੀ ਪ੍ਰੇਰਨਾ ਕਰਦੀ ਹੈ ਜੋ ਕਿ ਹਰ ਸਮੇਂ ਇਕੱਠੀਆਂ ਰਹਿੰਦੀਆਂ ਹਨ ਪਰ ਉਹ ਹਮੇਸ਼ਾਂ ਆਪਣੀ ਇੱਕ ਰਾਣੀ ਮੱਖੀ ਦਾ
ਹੁਕਮ ਮੰਨਦੀਆਂ ਹਨ।ਇਸੇ ਤਰਾਂ ਸਾਨੂੰ ਵੀ ਇਕ ਪਲੇਟਫਾਰਮ,ਇੱਕ ਨਿਸ਼ਾਨ ਅਤੇ ਇੱਕ ਅਸਥਾਨ ਨੂੰ ਆਪਣਾ ਧੁਰਾ ਮੰਨਕੇ ਜੋ ਸ਼ੰਦੇਸ਼ ਉਥੋਂ ਆਵੇ ਉਸਨੂੰ ਸਤਿਗੁਰੂ ਰਵਿਦਾਸ ਜੀ ਦਾ ਸ਼ੰਦੇਸ਼ ਮੰਨਕੇ ਮੰਨਣਾ ਚਾਹੀਦਾ ਹੈ,ਤਾਂ ਹੀ ਅਸ਼ੀ ਗੁਰੂ ਜੀ ਦੇ ਦਰਸਾਏ “ਬੇਗਮਪੁਰਾ” ਦੇ ਰਸਤੇ ਤੇ ਚੱਲ ਸਕਦੇ ਹਾਂ। ਉਨਾਂ ਆਦਿ ਧਰਮ ਮਿਸ਼ਨ ਸਬੰਧੀ ਵਿਸਥਾਰ ਪੂਰਵਕ ਦੱਸਿਆ ਕਿ ਮਨੁੱਖ ਦੇ ਜੀਵਨ ਵਿੱਚ ਧਰਮ ਦਾ ਬਹੁਤ ਅਹਿਮ ਅਸਥਾਨ ਹੈ,ਇਸ ਲਈ ਹਰ ਮਨੁੱਖ ਨੂੰ ਆਪਣੇ ਧਰਮ ਵਿੱਚ ਰਹਿਕੇ ਕ੍ਰਿਤ ਕਮਾਈ ਕਰਕੇ ਜੀਵਨ ਨਿਰਵਾਹ ਕਰਨਾ ਹੀ ਪ੍ਰਭੂ ਪ੍ਰਮਾਤਮਾ ਦੀ ਸੱਚੀ,ਸੁੱਚੀ ਭਗਤੀ ਹੈ। ਬਹੁਤ ਸਾਰੇ ਸਵਾਰਥੀ ਲੋਕ
ਸੰਗਤਾਂ ਨੂੰ ਧਰਮਾਂ ਦੇ ਗੇੜ ਵਿੱਚ ਪਾਕੇ ਵੰਡੀਆਂ ਪਾਉਣ ਦਾ ਕੰਮ ਕਰਦੇ ਹਨ।ਧਰਮ ਉਹ ਰਸਤਾ ਹੈ ਜਿਸਤੇ ਚੱਲਕੇ ਅਸ਼ੀ ਆਪਣੇ ਗੁਰੂਆਂ,ਬਜੁਰਗਾਂ,ਰਹਿਬਰਾਂ ਦੇ ਮਿਸ਼ਨ ਨੂੰ ਲੈਕੇ ਅੱਗੇ ਵੱਧਦੇ ਰਹਿਣਾ ਹੈ।ਉਨਾਂ ਦੱਸਿਆ ਆਦਿ ਧਰਮ ਮੰਡਲ ਦੇ ਸੰਸਥਾਪਕ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਦੇਸ਼ ਦੇ ਕਰੋੜਾਂ ਆਦਿ ਵਾਸੀ,ਮੂਲ ਨਿਵਾਸੀ ਆਦਿ ਧਰਮੀਆਂ ਵਿੱਚ ਧਾਰਮਿਕ,ਸਮਾਜਿਕ ਪਰਿਵਰਤਨ ਦੀ ਲਹਿਰ ਪੈਦਾ ਕੀਤੀ ਜਿਸਨੂੰ ਬਾਬਾ ਸਾਹਿਬ ਡਾ.ਅੰਬੇਡਕਰ ਨੇ ਜੀਵਨ ਭਰ ਸ਼ੰਘਰਸ਼ ਕਰਕੇ ਮੰਜਿਲ ਵੱਲ ਵਧਾਇਆ ਅਤੇ ਅੱਗੇ ਚੱਲ ਕੇ ਇਸ
ਪਰਿਵਰਤਨ ਦੀ ਲਹਿਰ ਨੂੰ ਮਹਾਨ ਰਹਿਬਰ ਬਾਬੂ ਕਾਂਸ਼ੀ ਰਾਮ ਜੀ ਨੇ ਇਕ ਅੰਦੋਲਨ ਬਣਾਕੇ ਸਿੱਖਰਾਂ ਵੱਲ ਪਹੁੰਚਾਇਆ। ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਅਸ਼ੀ ਭਾਂਵੇ ਆਪਣਾ ਜੀਵਨ ਕਿਸੇ ਵੀ ਤੌਰ ਤਰੀਕਿਆਂ ਨਾਲ ਬਤੀਤ ਕੀਤਾ ਹੋਵੇ ਪਰੰਤੂ ਸਾਨੂੰ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਉਨਾਂ ਦੀ ਪੜਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਉਨਾਂ ਕਿਹਾ ਕਿ ਮਹਾਤਮਾ ਜੋਤੀਬਾ ਫੂਲੇ,ਬਾਬੂ ਮੰਗੂ ਰਾਮ ਮੁੱਗੋਵਾਲੀਆ ਅਤੇ ਡਾ.ਅੰਬੇਡਕਰ ਦੀ ਸਾਨੂੰ ਵਿੱਦਿਆ ਪ੍ਰਾਪਤੀ ਦੇ ਅਧਿਕਾਰ ਲੈ ਕੇ ਦੇਣ ਲਈ ਬਹੁਤ ਮਹਾਨ ਦੇਣ ਹੈ।ਉਨਾਂ ਕਿਹਾ ਕਿ ਇਸ ਤਰਾਂ ਦੇ ਸਤਿਸੰਗਤ ਹਰ ਸ਼ਹਿਰ,ਨਗਰ ਵਿੱਚ ਕੀਤੇ ਜਾਣਗੇ।ਇਸ ਸਮੇਂ ਫੁੱਲਮਾਲੀ ਬਾਲਾ ਜੀ,ਗੁਰਮੇਲ ਦਾਸ,ਡਾ.ਰਾਜਾ ਭਾਊ,ਡਾ.ਗੀਤਾ ਗੁਰੂ ਪੀ ਐਚ ਡੀ,ਗੋਪੀ ਨਾਥ ਗਾਡਗੇ,ਸੰਜੇ ਖਾਮਕਰ,ਮਾਧਵ ਤੁੱਕਾ ਰਾਮ ਲਾਂਡਕੇ,ਮਹਾਤਮਾ ਸੋਨੂੰ ਜੀ,ਸੰਤ ਰਾਜ ਕੁਮਾਰ,ਐਸ ਡੀ ਗੌਤਮ ਅਤੇ ਸੰਗਤਾਂ ਹਾਜਰ ਸਨ।