ਦਸੂਹਾ 22 ਜੁਲਾਈ (ਚੌਧਰੀ)
: ਅੱਜ ਐਸ.ਡੀ.ਐਮ ਚੌਂਕ ਦਸੂਹਾ ਵਿਖੇ ਇੱਕ ਨੌਜਵਾਨ ਬੱਸ ਦੀ ਲਪੇਟ ਵਿੱਚ ਆਉਣ ਨਾਲ ਮੌ+ਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਮਨਜੋਤ ਸਿੰਘ (ਕਰੀਬ 30 ਸਾਲ)ਪੁੱਤਰ ਸਮਸੇਰ ਸਿੰਘ ਵਾਸੀ ਪਿੰਡ ਬੋਦਲ ਵਜੋਂ ਹੋਈ ਹੈ ਜੋ ਆਪਣੇ ਮੋਟਰਸਾਈਕਲ ਤੇ ਸਵਾਰ ਸੀ ਤੇ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਉਸ ਨੂੰ ਮੌਕੇ ਤੇ ਲੋਕਾਂ ਵਲੋਂ ਸਿਵਲ ਹਸਪਤਾਲ ਦਸੂਹਾ ਵਿਖੇ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।ਇਹ ਘਟਨਾ ਸਵੇਰੇ ਕਰੀਬ 9.15 ਦੇ ਵਾਪਰੀ। ਪੁਲਿਸ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ।








