ਗੁਰਦਾਸਪੁਰ ( ਅਸ਼ਵਨੀ )
27 ਅਪ੍ਰੈਲ – ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਅਧੀਨ ਪੈਂਦੇ ਨੰਗਲ ਕੋਟਲੀ ਵਸਨੀਕ ਇਕ ਵਿਅਕਤੀ ਜੋ ਪਰਿਵਾਰ ਸਮੇਤ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਦੇ ਘਰੋ 10 ਤੋਲੇ ਸੋਨੇ ਦੇ ਗਹਿਣੇ , ਇਕ ਮੋਬਾਇਲ ਅਤੇ 1ਲੱਖ 35 ਹਜ਼ਾਰ ਰੁਪਏ ਨਕਦ ਨਾਮਾਲੂਮ ਚੋਰੀ ਕਰਕੇ ਲੈ ਗਏ । ਪੰਕਜ ਮਹਾਜਨ ਪੁੱਤਰ ਰਕੇਸ਼ ਕੁਮਾਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਬੀਤੇ ਦਿਨ ਉਹ ਪਰਿਵਾਰ ਸਮੇਤ ਆਪਣੀ ਸਾਲੀ ਨੂੰ ਮਿਲਣ ਲਈ ਅਲੀਗੜ ( ਯੂ ਪੀ ) ਗਿਆ ਸੀ ।ਬੀਤੇ ਦਿਨ ਘਰ ਵਾਪਿਸ ਆਏ ਤਾ ਵੇਖਿਆ ਕਿ ਘਰ ਦੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਖਿਲਰਿਆ ਹੋਇਆ ਸੀ । ਚੈੱਕ ਕਰਨ ਤੇ ਪਤਾ ਲੱਗਾ ਖੋਲ ਕੇ ਅੰਦਰ ਗਏ ਤਾਂ ਵੇਖਿਆ ਕਿ ਕਮਰੇ ਵਿੱਚ ਪਈ ਗੋਦਰੇਜ ਦੀ ਅਲਮਾਰੀਆ ਦੇ ਤਾਲੇ ਅਤੇ ਸੇਫ ਤੋੜ ਕੇ 10 ਤੋਲੇ ਸੋਨੇ ਦੇ ਗਹਿਣੇ , ਇਕ ਮੋਬਾਇਲ ਅਤੇ 1 ਲੱਖ 40 ਹਜ਼ਾਰ ਰੁਪਏ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ । ਤਫਤੀਸ਼ੀ ਅਫਸਰ ਸਹਾਇਕ ਸਬ ਇੰਸਪੈਕਟਰ ਰਾਜ ਮਸੀਹ ਨੇ ਦੱਸਿਆ ਕਿ ਪੁਲਿਸ ਵੱਲੋ ਨਾਮਾਲੂਮ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।








