ਗੜ੍ਹਦੀਵਾਲਾ (ਚੌਧਰੀ) 14 ਨਵੰਬਰ
: ਭਾਰਤੀ ਕਿਸਾਨ ਯੂਨੀਅਨ ਗੜਦੀਵਾਲਾ ਦੀ ਮੀਟਿੰਗ ਜੁਝਾਰ ਸਿੰਘ ਕਿਸੋਪੁਰ ਦੀ ਪ੍ਰਧਾਨਗੀ ਹੇਠ ਏਬੀ ਸੂਗਰ ਮਿਲ ਰੰਧਾਵਾ ਦੇ ਪ੍ਰਧਾਨ ਜਸਵੰਤ ਸਿੰਘ ਗਰੇਵਾਲ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਗੰਨੇ ਬਾਰੇ ਵਿਚਾਰਾਂ ਹੋਈਆਂ।ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਰਦੇ ਹੋਏ ਪ੍ਰਧਾਨ ਜੁਝਾਰ ਸਿੰਘ ਨੇ ਕਿਹਾ ਕਿ ਏ ਵੀ ਸ਼ੂਗਰ ਮਿਲ ਚਲਾਉਣ ਤੇ ਛੇ ਤਰੀਕ ਨੂੰ ਗੰਨੇ ਦੀ ਰਕਮ ਅਤੇ ਸਰਕਾਰੀ ਸਬਸਿਡੀ ਇਕੱਠੀ ਕਿਸਾਨ ਦੇ ਖਾਤੇ ਵਿੱਚ ਪਾਈ ਜਾਵੇ। ਕਿਸਾਨ ਦੀ ਟਰਾਲੀ 12 ਘੰਟੇ ‘ਚ ਖਾਲੀ ਹੋਵੇ ਤੇ ਸਕਿਉਰਟੀ ਸਿਸਟਮ ਚ ਸੁਧਾਰ ਕੀਤਾ ਜਾਵੇ। ਮਿਲ ਦੀ ਪਰਚੀ ਸਿਸਟਮ ਕੈਲੰਡਰ ਦੇ ਹਿਸਾਬ ਨਾਲ ਕੀਤਾ ਜਾਵੇ ।ਅੱਜ ਦੇ ਇਸ ਵਫਦ ਵਿੱਚ ਜੁਝਾਰ ਸਿੰਘ, ਅਮਰਜੀਤ ਸਿੰਘ, ਗੁਰਦਿਆਲ ਸਿੰਘ ਪ੍ਰਭ ਜੋਤ ਸਿੰਘ, ਗੁਰਬਖਸ਼ ਸਿੰਘ, ਰਣਜੀਤ ਸਿੰਘ, ਨਰਾਇਣ ਸਿੰਘ, ਅਮਰੀਕ ਸਿੰਘ ਸੁਰਿੰਦਰ ਸਿੰਘ, ਬਲਕਾਰ ਸਿੰਘ ,ਸੁਖਵਿੰਦਰ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।








