Prime Punjab Times

Latest news
ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ 'ਤੇ ਅਪਗ੍ਰ... ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ...
ADVERTISEMENT
You are currently viewing ਲੁੱਟ ਖੋਹ ਦੀ ਵਾਰਦਾਤ ਦੌਰਾਨ ਦੋ ਬੱਚਿਆਂ ਦੀ ਹੋਈ ਸੀ ਮੌਤ, ਦੋਵੇਂ ਦੋਸ਼ੀਆਂ ਨੂੰ ਭਾਰੀ ਮਾਤਰਾ ਚ ਨਸ਼ੀਲੇ ਪਦਾਰਥਾਂ ਸਮੇਤ ਟਾਂਡਾ ਪੁਲਿਸ ਨੇ ਕੀਤਾ ਗਿ੍ਰਫਤਾਰ 

ਲੁੱਟ ਖੋਹ ਦੀ ਵਾਰਦਾਤ ਦੌਰਾਨ ਦੋ ਬੱਚਿਆਂ ਦੀ ਹੋਈ ਸੀ ਮੌਤ, ਦੋਵੇਂ ਦੋਸ਼ੀਆਂ ਨੂੰ ਭਾਰੀ ਮਾਤਰਾ ਚ ਨਸ਼ੀਲੇ ਪਦਾਰਥਾਂ ਸਮੇਤ ਟਾਂਡਾ ਪੁਲਿਸ ਨੇ ਕੀਤਾ ਗਿ੍ਰਫਤਾਰ 

ਟਾਂਡਾ / ਦਸੂਹਾ (ਚੌਧਰੀ) 

7 ਮਾਰਚ : ਬੀਤੇ ਦਿਨੀ ਪੁਲ ਪੁਖਤਾ ਟਾਂਡਾ ਵਿਖੇ ਲੁੱਟ ਖੋਹ ਦੀ ਵਾਰਦਾਤ ਦੌਰਾਨ ਦੋ ਬੱਚਿਆਂ ਦੀ ਮੌਤ ਹੋ ਗਈ ਸੀ। ਅੱਜ ਦੋਵੇਂ ਦੋਸ਼ੀਆਂ ਨੂੰ ਭਾਰੀ ਮਾਤਰਾ ਚ ਨਸ਼ੀਲੇ ਪਦਾਰਥਾਂ ਸਮੇਤ ਟਾਂਡਾ ਪੁਲਿਸ ਵਲੋਂ ਗਿਰਫਤਾਰ ਕੀਤਾ ਗਿਆ ਹੈ।

ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ, ਆਈ.ਪੀ.ਐਸ ਜੀ ਨੇ ਜਿਲੇ ਅੰਦਰ ਨਸ਼ਾ ਵੇਚਣ ਵਾਲੇ ਤੇ ਲੁਟਾਂ/ਖੋਹਾਂ ਕਰਨ ਵਾਲੇ ਮਾੜੇ ਅੰਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ ਮੁਹਿੰਮ ਚਲਾਈ ਹੋਈ ਹੈ। ਜੋ ਉਪਰੋਕਤ ਮੁਹਿਮ ਜੇਰ ਨਿਗਰਾਨੀ ਐਸ.ਪੀ.ਡੀ ਮਨਪ੍ਰੀਤ ਸਿੰਘ ਢਿਲੋਂ,ਪੀ.ਪੀ.ਐਸ, ਜਿਨਾਂ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਕੁਲਵੰਤ ਸਿੰਘ,ਪੀ.ਪੀ.ਐਸ, ਸਬ ਡਵੀਜਨ ਟਾਂਡਾ ਦੀ ਅਗਵਾਈ ਹੇਠ ਥਾਣਾ ਟਾਂਡਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਏ.ਐਸ.ਆਈ ਦਲਜੀਤ ਸਿੰਘ, ਥਾਣਾ ਟਾਂਡਾ ਸਮੇਤ ਪੁਲਿਸ ਪਾਰਟੀ ਵੱਲੋਂ ਖੋਹਬਾਜਾਂ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚੈਕਿੰਗ ਕਰਨ ਲਈ ਬਰਾਏ ਗਸ਼ਤ ਪੁੱਲ ਪੁੱਖਤਾ ਤੋਂ ਮਿਆਣੀ ਰੋਡ ਗੈਸ ਅਜੈਂਸੀ ਪਾਸ ਮੌਜੂਦ ਸੀ ਤਾਂ ਦੋ ਸ਼ਕੀ ਨੌਜਵਾਨ ਜਿਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਮੋਟਰਸਾਈਕਲ ਭੱਜਾ ਲਿਆ ਤੇ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖਤ ਵਿੱਚ ਜਾ ਵਜਾ ਅਤੇ ਦੋਵੇਂ ਨੌਜਵਾਨਾਂ ਨੇ ਆਪਣੀਆਂ ਜੇਬਾਂ ਵਿੱਚੋਂ ਮੋਮੀ ਲਿਫਾਫੇ ਕੱਢ ਕੇ ਸੁੱਟ ਦਿੱਤੇ, ਜੋ ਇਹਨਾਂ ਵੱਲੋਂ ਸੁੱਟੇ ਮੋਮੀ ਲਿਫਾਫਿਆਂ ਵਿੱਚੋਂ ਕਰਮਵਾਰ ਸਿਮਰਨਜੀਤ ਸਿੰਘ ਉਰਫ ਸਿਮਰ ਪੁੱਤਰ ਲਖਵੰਤ ਸਿੰਘ ਵਾਸੀ ਗੰਧੋਵਾਲ, ਥਾਣਾ ਟਾਂਡਾ ਦੇ ਮੋਮੀ ਲਿਫਾਫੇ ਵਿੱਚੋਂ 508 ਗ੍ਰਾਮ ਨਸ਼ੀਲਾ ਪਦਾਰਥ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਰਾਜਵੀਰ ਸਿੰਘ ਉਰਫ ਰਾਜਾ ਪੁੱਤਰ ਬਲਦੇਵ ਸਿੰਘ ਵਾਸੀ ਧੀਰੋਵਾਲ, ਥਾਣਾ ਸ੍ਰੀ ਹਰਗੋਬਿੰਦਪੁਰ, ਜਿਲ੍ਹਾ ਬਟਾਲਾ ਦੇ ਮੋਮੀ ਲਿਫਾਫਾ ਵਿੱਚੋਂ 506 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ। ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗਣ ਨਾਲ ਉਕਤ ਨੌਜਵਾਂਨਾ ਦੇ ਸੱਟਾਂ ਲੱਗ ਗਈਆਂ ਅਤੇ ਮੋਟਰਸਾਈਕਲ ਵੀ ਕਾਫੀ ਟੁੱਟ ਗਿਆ। ਜਿਹਨਾਂ ਦੇ ਖਿਲਾਫ NDPS Act ਤਹਿਤ ਮੁਕੱਦਮਾ ਦਰਜ ਰਜਿਸਟਰ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀਆਂਨ ਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਉਹਨਾਂ ਨੇ ਮਿਤੀ 03- 03-2023 ਨੂੰ ਪੁੱਲ ਪੁੱਖਤਾ ਗੁਰੂਦੁਆਰੇ ਨੇੜੇ ਇਕ ਸਕੂਟਰੀ ਸਵਾਰ ਔਰਤ ਜਿਸ ਦੇ ਪਿੱਛੇ ਇਕ ਲੜਕਾ ਤੇ ਇਕ ਲੜਕੀ ਬੈਠੀ ਸੀ, ਜੋ ਉਹਨਾਂ ਦੇ ਪਿੱਛੇ ਬੈਠੀ ਲੜਕੀ ਦਾ ਪਰਸ, ਖੋਹ ਕੇ ਜਾ ਰਹੇ ਸੀ ਕੇ ਉਸ ਔਰਤ ਨੇ ਉਹਨਾਂ ਦਾ ਪਿੱਛਾ ਕਰਨ ਸੁਰੂ ਕਰ ਦਿੱਤਾ, ਜਿਸ ਕਰਕੇ ਸਕੂਟਰੀ ਬਰਾਬਰ ਆਉਣ ਤੇ ੳਹਨਾਂ ਨੇ ਸਕੂਟਰੀ ਲੱਤ ਮਾਰ ਕੇ ਸਕੂਟਰੀ ਸੁੱਟ ਦਿੱਤੀ ਸੀ ਅਤੇ ਮੌਕਾ ਤੋਂ ਭੱਜ ਗਏ ਸਨ। ਇੱਥੇ ਵਰਨਣਯੋਗ ਹੈ ਕਿ ਇਹਨਾਂ ਦੇ ਇਸ ਕਾਰੇ ਕਾਰਨ ਮਿਤੀ 03-03-2023 ਨੂੰ ਦੋ ਬੱਚੇ ਲੜਕਾ ਗੁਰਭੇਜ ਸਿੰਘ, ਉਮਰ ਕਰੀਬ 6 ਸਾਲ ਅਤੇ ਲੜਕੀ ਗਗਨਦੀਪ ਕੋਰ, ਉਮਰ ਕਰੀਬ 21 ਸਾਲ ਮੋਤ ਹੋ ਗਈ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 65 ਮਿਤੀ 03-03-2023 ਅ/ਧ 304,379 -B IPC, ਥਾਣਾ ਟਾਂਡਾ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸਤੇ ਉਪਰੋਕਤ ਵਿਅਕਤੀਆਂ ਨੂੰ ਇਸ ਮੁਕੱਦਮਾ ਵਿੱਚ ਵੀ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਮਿਤੀ 03-03-2023 ਨੂੰ ਖੋਹ ਕੀਤੇ ਗਏ ਪਰਸ, ਜਿਸ ਵਿੱਚ ਦੋ ਮੋਬਾਇਲ, ਨਗਦੀ ਅਤੇ ਹੋਰ ਕਾਗਜਾਤ ਬ੍ਰਾਮਦ ਕੀਤੇ ਜਾ ਰਹੇ ਹਨ ਅਤੇ ਉਪਰੋਕਤ ਵਿਅਕਤੀਆਂ ਵੱਲੋਂ ਥਾਣਾ ਟਾਂਡਾ ਦੀ ਹਦੂਦ ਅੰਦਰ ਹੋਰ ਵੀ ਬਹੁਤ ਸਾਰੀਆਂ ਲੁੱਟਾਂ ਖੋਹਾਂ ਕੀਤੀਆਂ ਗਈਆਂ ਹਨ। ਜੋ ਦੋਸ਼ੀਆਨ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਵੱਲੋਂ ਪਹਿਲਾਂ ਕੀਤੀਆਂ ਗਈਆਂ ਹੋਰ ਲੁੱਟਾਂ ਖੋਹਾਂ ਸਬੰਧੀ ਤਫਸੀਲ ਸਹਿਤ ਪੁੱਛ ਗਿੱਛ ਕਰਕੇ ਬ੍ਰਾਮਦਗੀ ਕੀਤੀ ਜਾਵੇਗੀ। ਦੋਸ਼ੀਆਨ ਖਿਲਾਫ ਦਰਜ ਮੁਕੱਦਮਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

error: copy content is like crime its probhihated