ਗੜ੍ਹਦੀਵਾਲਾ (ਚੌਧਰੀ)
7 ਮਾਰਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਅੱਜ ਮਿੱਤੀ 06 ਮਾਰਚ, 2023 ਨੂੰ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਿੱਖਿਆ ਸਕੱਤਰ ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੰਪਿਊਟਰ ਵਿਭਾਗ ਵਲੋਂ ਸਾਈਬਰ-ਜਾਗਰੂਕਤਾ ਦਿਵਸ ਮਨਾਇਆ ਗਿਆ।ਪ੍ਰੋ. ਕਮਲਜੀਤ ਕੌਰ, ਮੁੱਖੀ ਕੰਪਿਊਟਰ ਵਿਭਾਗ ਨੇ ਸਾਈਬਰ ਜਾਗਰੂਕਤਾ ਦਿਵਸ ਨੂੰ ਮਨਾਉਣ ਦੀ ਲੜੀ ਨੁੰ ਅੱਗੇ ਤੋੜਦੇ ਹੋਏ ਵਿਦਿਆਰਥੀਆਂ ਨੁੰ ਵੀਡੀਉ ਲੈਕਚਰ ਰਾਹੀਂ ਇਸ ਦਿਵਸ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ। ਇਸ ਵੀਡੀੳ ਵਿੱਚ ਸ੍ਰੀ ਰਕਸ਼ਿਤ ਟੰਡਨ (ਸਾਈਬਰ ਸਕਿਊਰਿਟੀ ਐਕਸਪਰਟ) ਵਲੋਂ ਇੱਕ ਵਿਸ਼ੇਸ਼ ਲੈਕਚਰ “ਸਾਈਬਰ ਹਾਈਜੀਨ” ਉੱਪਰ ਦਿੱਤਾ ਗਿਆ।ਸਾਈਬਰ ਸਕਿਉਰਿਟੀ ਬਾਰੇ ਬਹੁਤ ਹੀ ਵਿਸਥਾਰਪੂਰਵਕ ਰੂਪ ਵਿੱਚ ਵਿਦਿਆਰਥੀਆਂ ਨੁੰ ਸਮਝਾਇਆ ਗਿਆ ਹੈ। ਉਹਨਾਂ ਵਲੋਂ ਡਿਜੀਟਲ ਫੁੱਟਪ੍ਰਿੰਟ ਬਾਰੇ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ ਅਤੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾ ਸ਼ੌਸਲ ਮੀਡੀਆ ਤੇ ਆਪਣੀ ਡਿਜੀਟਲ ਅਡੈਂਟਟੀ ਨੁੰ ਹੈਕਰਜ਼ ਤੋਂ ਬਚਾਇਆ ਜਾ ਸਕਦਾ ਹੈ ਅਤੇ ਨਾਲ ਹੀ ਸਾਈਬਰ ਨਾਲ ਜੁੜੇ ਕਾਨੂੰਨ ਬਾਰੇ ਵੀ ਜਾਣਕਾਰੀ ਦਿੱਤੀ। ।ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕੰਪਿਊਟਰ ਸੰਬੰਧੀ ਜਾਣਕਾਰੀ ਵਿਦਿਆਰਥੀਆਂ ਲਈ ਅਤਿ ਜਰੂਰੀ ਹੈ। ਨਵੀਂ ਟੈਕਨਾਲੌਜੀ ਨਾਲ ਜੁੜਕੇ ਹੀ ਵਿਦਿਆਰਥੀ ਜਿੰਦਗੀ ਵਿੱਚ ਰੁਜ਼ਗਾਰ ਦੇ ਮੌਕੇ ਹਾਸਲ ਕਰ ਸਕਦੇ ਹਨ। ਇਸ ਮੌਕੇ ਤੇ ਪ੍ਰੋ. ਪਵਿੱਤਰਜੀਤ ਕੌਰ, ਪ੍ਰੋ. ਜਤਿੰਦਰ ਕੌਰ, ਪ੍ਰੋ. ਜੋਤੀ ਪੋਲ ਅਤੇ ਪ੍ਰੋ. ਮਨਜਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।








