ਦਸੂਹਾ (ਚੌਧਰੀ)
2 ਫਰਵਰੀ : ਅੱਜ ਭਰਤੀਏ ਮਜ਼ਦੂਰ ਸੰਘ ਦੀ ਮੀਟਿੰਗ ਦਸੂਹਾ ਵਿਖੇ ਕਾਮਰੇਡ ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਆਪਣੇ ਸਾਥੀਆਂ ਨਾਲ ਹਾਜਰ ਹੋਏ ਵਿਜੈ ਕੁਮਾਰ ਸ਼ਰਮਾ ਨੇ ਕੇਂਦਰ ਦੀ ਸਰਕਾਰ ਦੇ ਕੰਮਾਂ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਅੱਜ ਸਰਕਾਰ ਨੇ ਬੀ,ਐਮ, ਐਸ ਦੀ ਉਸ ਵੱਡੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਜਿਸ ਵਿਚ ਹਰ ਮੱਧ ਵਰਗ ਦੇ ਪਰਿਵਾਰ ਨੂੰ ਇਨਕਮ ਟੈਕਸ ਦੀ ਭਾਰੀ ਰਾਹਤ ਦੇ ਕੇ ਹਰ ਮੁਲਾਜ਼ਮ ਅਤੇ ਹੋਰ ਕਰ ਦਾਤਾ ਨੂੰ ਟੈਕਸ ਦਾ ਨਵਾਂ ਸਲੈਬ ਬਣਾ ਕੇ ਸਾਰਿਆਂ ਦੇ ਮਨ ਵਿਚ ਮੋਦੀ ਸਰਕਾਰ ਬਹੁਤ ਸਮੇਂ ਬਾਦ ਕਰ ਦਾਤਾ ਦਾ ਬੋਝ ਹਲਕਾ ਕੀਤਾ। ਇਸ ਕੰਮ ਲਈ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਪ੍ਰਧਾਨ ਸੁੱਚਾ ਸਿੰਘ ਨੇ ਕੇਦਰ ਸਰਕਾਰ ਦੀ ਸ਼ਲਾਂਘਾ ਕੀਤੀ ਇਸ ਮੌਕੇ ਸੰਦੀਪ ਕੁਮਾਰ, ਸੁਰਿੰਦਰ ਸਿੰਘ, ਸੁਰਜੀਤ ਸਿੰਘ ਬਲਬੀਰ ਸਿੰਘ, ਇੰਦਰਜੀਤ,ਸੁਮੇਰ ਬਾਜਵਾ ਅਤੇ ਅਸ਼ੋਕ ਕੁਮਾਰ ਹਾਜਰ ਸਨ ।








