ਟਾਂਡਾ / ਗੜ੍ਹਦੀਵਾਲਾ 22 ਫਰਵਰੀ (ਚੌਧਰੀ)
: ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰਡ ਨੰਬਰ 643 ਦੀ ਮੀਟਿੰਗ ਟਾਂਡਾ ਵਿਖੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਟਾਂਡਾ,ਦਸੂਆ,ਗੜਦੀਵਾਲਾ, ਮੁਕੇਰੀਆਂ,ਹਾਜੀਪੁਰ,ਤਲਵਾੜਾ ਦੇ ਤਕਰੀਬਨ 250 ਦੇ ਕਰੀਬ ਨੰਬਰਦਾਰਾਂ ਨੇ ਭਾਗ ਲਿਆ ।ਇਸ ਮੀਟਿੰਗ ਵਿੱਚ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਵੀ ਸ਼ਮੂਲੀਅਤ ਕੀਤੀ ।ਇਸ ਮੀਟਿੰਗ ਵਿੱਚ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਦਿੱਤਾ। ਜਿਸ ਵਿੱਚ ਮੰਗ ਕੀਤੀ ਗਈ ਕਿ ਨੰਬਰਦਾਰਾਂ ਦਾ ਭੱਤਾ 1500 ਤੋਂ ਵਧਾ ਕੇ 5000 ਕੀਤਾ ਜਾਵੇ, ਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ। ਇਸ ਮੀਟਿੰਗ ਵਿੱਚ ਪ੍ਰਧਾਨ ਸਮਰਾ ਨੇ ਸੱਤ ਮਾਰਚ ਦੀ ਸੰਗਰੂਰ ਰੈਲੀ ਲਈ ਵੱਧ ਤੋਂ ਵੱਧ ਨੰਬਰਦਾਰਾਂ ਨੂੰ ਹਿੱਸਾ ਲੈਣ ਲਈ ਅਪੀਲ ਕੀਤੀ । ਇਸ ਮੀਟਿੰਗ ਦੀ ਪ੍ਰਬੰਧਨ ਕਮੇਟੀ ਵਿੱਚ ਤਹਿਸੀਲ ਟਾਂਡਾ ਦੇ ਪ੍ਰਧਾਨ ਜਸਪਾਲ ਸਿੰਘ ਲੋਧੀ ਚੱਕ ਤੇ ਡਿਵੀਜ਼ਨ ਦੇ ਪ੍ਰਧਾਨ ਲਖਬੀਰ ਸਿੰਘ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ।ਇਸ ਮੀਟਿੰਗ ਨੂੰ ਜਿਲਾ ਪ੍ਰਧਾਨ ਜਸਵੰਤ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਕਪੂਰਥਲਾ ਨੇ ਵੀ ਸੰਬੋਧਨ ਕੀਤਾ।ਅੱਜ ਦੀ ਇਸ ਮੀਟਿੰਗ ਵਿੱਚ ਗੜਦੀਵਾਲਾ ਤੋਂ ਮਲਕੀਤ ਸਿੰਘ ਨੰਬਰਦਾਰ ਸਟੇਟ ਕਮੇਟੀ ਮੈਂਬਰ,ਮਨੋਹਰ ਲਾਲ ਪ੍ਰਧਾਨ ਸ਼ਬ ਤਹਿਸੀਲ ਗੜਦੀਵਾਲਾ ,ਅਸ਼ਨੀ ਕੁਮਾਰ ,ਰੇਸ਼ਮ ਸਿੰਘ, ਬਲਦੇਵ ਸਿੰਘ, ਅਤੇ ਤਲਵਾੜਾ ਤੋਂ ਦਵਿੰਦਰ ਸਿੰਘ ਬਬਲੀ ਪ੍ਰਧਾਨ, ਹਰਮੀਨ ਸਿੰਘ ਜਰਨਲ ਸਕੱਤਰ ,ਦੇਸਰਾਜ ਭੇੜਾ, ਹਰਬੰਤ ਸਿੰਘ ਰੱਖੜੀ ਕੁਲਦੀਪ ਸਿੰਘ ਨਮੋਲੀ, ਦਸੂਹਾ ਤੋਂ ਪੂਰਨ ਸਿੰਘ, ਅਮਿਤਪਾਲ ਸਿੰਘ, ਗੁਰਿੰਦਰ ਜੀਤ ਸਿੰਘ, ਜਰਨੈਲ ਸਿੰਘ ਕਟਾਣਾ,ਗੁਰਮੀਤ ਸਿੰਘ ਕਾਲਰਾ, ਇਕਬਾਲ ਸਿੰਘ ,ਗੁਰਮੰਤਰ ਸਿੰਘ, ਆਦਿ ਨੇ ਵੀ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸੱਤ ਮਾਰਚ ਦੀ ਸੰਗਰੂਰ ਰੈਲੀ ਵਿੱਚ ਨੰਬਰਦਾਰਾਂ ਨੂੰ ਵੱਧ ਤੋਂ ਵੱਧ ਲਜਾਣ ਲਈ ਲੰਬੜਦਾਰ ਪੂਰੀ ਮਿਹਨਤ ਨਾਲ ਕੋਸ਼ਿਸ਼ ਕਰਨਗੇ।