ਨਸ਼ਿਆਂ ਨੂੰ ਰੋਕਣ ਲਈ ਪਿੰਡਾਂ ਵਿੱਚ ਖੇਡਾਂ ਨੂੰ ਪ੍ਰਫੁਲਿਤ ਕਰਨਾ ਸਮੇਂ ਦੀ ਲੋੜ : ਸੰਜੀਵ ਮਨਹਾਸ
ਗੜ੍ਹਦੀਵਾਲਾ 21 ਜੁਲਾਈ (ਚੌਧਰੀ) : ਕੰਡੀ ਏਰੀਆ ਦੇ ਪਿੰਡ ਕਕਰਾਲੀ ਵਿਖੇ ਸ੍ਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੁਆਤ ਕਰਨ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਵੱਲੋਂ ਰੀਵਨ ਕੱਟ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮਨਹਾਸ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਸਿਹਤ ਨੂੰ ਫ਼ਿਟ ਰੱਖਣ ਲਈ ਖੇਡਾਂ ਵੱਲ ਧਿਆਨ ਦੇਣ ਦੀ ਲੋੜ ਹੈ। ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਕਿਹਾ ਕੇ ਦੇਸ਼ ਦੀ ਤਰੱਕੀ ਲਈ ਨੌਜਵਾਨ ਸਬ ਤੋਂ ਵੱਡਾ ਸਰਮਾਇਆ ਹਨ। ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ।ਉਨ੍ਹਾਂ ਪੰਜਾਬ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕੇ ਅੰਜ ਦੇ ਹਾਲਾਤ ਹਨ ਕਿ ਪੰਜਾਬ ਦੇ ਅੰਦਰ ਸ਼ੇਵਾ ਦਰਿਆ ਨਸ਼ਿਆਂ ਦਾ ਵੱਗ ਰਿਹਾ।ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਫੇਲ ਸਾਬਿਤ ਹੋਈ ਹੈ ਨੌਜਵਾਨਾਂ ਦੇ ਭਵਿੱਖ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਠੋਸ ਨੀਤਿ ਦੀ ਲੋੜ ਹੈ । ਮਨਹਾਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਪਿੰਡ ਪਿੰਡ ਵਿੱਚ ਸਪੋਰਟਸ ਕਲੱਬਾਂ ਨੂੰ ਗਰਾਂਟਾਂ ਦਿੱਤੀਆਂ ਜਾਣ।ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਇਸ੍ ਮੋਕੇ ਉਨ੍ਹਾਂ ਦੇ ਨਾਲ ਸਰਪੰਚ ਸੀਮਾ ਰਾਣੀ, ਲੰਬੜਦਾਰ ਕਮਲ ਸਿੰਘ,ਸਰਤਾਜ ਸਿੰਘ,ਕੈਪਟਨ ਵਿਜੇ ਸਿੰਘ,ਚਮਨ ਲਾਲ ਦਲਜੀਤ ਸਿੰਘ,ਸੁਨੀਲ,ਅਮਨ,ਆਸ਼ੂ,ਦਿਲਾਵਰ,ਸੁਨੀਲ,ਸੰਦੀਪ ,ਅਸ਼ੋਕ,ਅਕਾਸ਼ਦੀਪ,ਰੋਹਿਤ ਆਦਿ ਨੌਜਵਾਨ ਹਾਜਰ ਸਨ। ਸਨ।








