Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਬਲਾਕ ਨਵਾਂ ਸ਼ਹਿਰ-1 ਦੇ ਪ੍ਰਾਇਮਰੀ ਅਧਿਆਪਕ ਤਨਖਾਹਾਂ ਨੂੰ ਤਰਸੇ

ਬਲਾਕ ਨਵਾਂ ਸ਼ਹਿਰ-1 ਦੇ ਪ੍ਰਾਇਮਰੀ ਅਧਿਆਪਕ ਤਨਖਾਹਾਂ ਨੂੰ ਤਰਸੇ

ਪਿਛਲੇ ਦੋ ਮਹੀਨੇ ਤੋਂ ਬਿਨਾਂ ਤਨਖਾਹ ਕੰਮ ਕਰ ਰਹੇ”

ਨਵਾਂਸ਼ਹਿਰ,09 ਮਾਰਚ(ਜਤਿੰਦਰ ਪਾਲ ਸਿੰਘ ਕਲੇਰ ) : ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ਕੰਮ ਕਰਦੇ ਬਲਾਕ ਨਵਾਂ ਸ਼ਹਿਰ-1ਦੇ ਪ੍ਰਾਇਮਰੀ ਅਧਿਆਪਕ ਪਿਛਲੇ ਦੋ ਮਹੀਨੇ ਤੋਂ ਬਿਨ੍ਹਾਂ ਤਨਖਾਹ ਕੰਮ ਕਰ ਰਹੇ ਹਨ। ਇਸ ਸੰਬੰਧੀ ਪ੍ਰੈਸ ਨੂੰ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਗੁਰਦਿਆਲ ਮਾਨ ਜਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਭਸ ਨਗਰ, ਰਾਮ ਲਾਲ ਸੀਨੀਅਰ ਹੈੱਡ ਟੀਚਰ ਅਤੇ ਭੁਪਿੰਦਰ ਲਾਲ ਨੇ ਦੱਸਿਆ ਕਿ ਸਰਕਾਰ ਅਧਿਆਪਕਾਂ ਤੋ ਕੰਮ ਦਾ ਸਾਰੇ ਲੈ ਰਹੀ ਹੈ। ਪਹਿਲਾਂ ਦੋ ਮਹੀਨੇ ਵੋਟਾਂ ਦੇ ਕੰਮਾਂ ਵਿੱਚ ਸਾਰੇ ਅਧਿਆਪਕ ਦਿਨ ਰਾਤ ਝੋਕੀ ਰੱਖੇ। ਇਸ ਤੋਂ ਇਲਾਵਾ ਹੋਰ ਵੀ ਜਿਹੜਾ ਨਾਨ ਟੀਚਿੰਗ ਕੰਮ ਹੁੰਦਾ,ਉਹ ਵੀ ਅਧਿਆਪਕਾਂ ਨੂੰ ਸੌਂਪ ਦਿੱਤਾ ਜਾਂਦਾ ਹੈ। ਜਿਸ ਨੂੰ ਕਿ ਅਧਿਆਪਕ ਵਰਗ ਬਾਖੂਬੀ ਨਾਲ ਆਪਣੀ ਜੁੰਮੇਵਾਰੀ ਸਮਝਕੇ ਨਿਭਾਉਦਾ ਹੈ। ਪਰ ਜਦੋਂ ਤਨਖਾਹ ਦੀ ਗੱਲ ਆਉਂਦੀ ਹੈ ਤਾਂ ਅਧਿਆਪਕਾਂ ਵਾਰੀ ਬਜਟ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਜਨਵਰੀ ਅਤੇ ਫਰਵਰੀ ਮਹੀਨੇ ਦੀ ਵੀ ਤਨਖਾਹ ਨਹੀਂ ਮਿਲੀ,ਹੁਣ ਮਾਰਚ ਮਹੀਨਾ ਵੀ ਅੱਧਾ ਲੰਘਣ ਲੱਗਿਆ ਹੈ। ਜਦੋਂ ਕਿ ਈ ਐਚ ਆਰ ਐਮ ਦਾ ਪੋਰਟਲ 20 ਮਾਰਚ ਤੋਂ ਬਾਅਦ ਬੰਦ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਭ ਤੋੰ ਵੱਡੀ ਸਮੱਸਿਆ ਇਹ ਹੈ ਕਿ ਸਾਡੇ ਬਲਾਕ ਦੇ ਬੀ ਪੀ ਈ ਓ ਵੀ ਮਾਰਚ ਦੇ ਅਖੀਰ ਵਿੱਚ ਸੇਵਾ ਮੁਕਤ ਹੋ ਰਹੇ ਹਨ। ਫਿਰ ਬਲਾਕ ਦਾ ਡੀ ਡੀ ਓ ਨਾ ਹੋਣ ਕਰਕੇ ਤਨਖਾਹ ਕੱਢਵਾਉਣੀ ਹੋਰ ਵੀ ਮੁਸਕਿਲ ਹੋ ਜਾਣੀ ਹੈ। ਇਸ ਤੋਂ ਇਲਾਵਾ ਬਹੁ ਗਿਣਤੀ ਅਧਿਆਪਕਾਂ ਨੇ ਵੱਖ-ਵੱਖ ਬੈਂਕਾਂ ਤੋਂ ਲੋਨ ਲਏ ਹੋਏ ਹਨ। ਸਭ ਤੋਂ ਅਹਿਮ ਗੱਲ ਇਸ ਮਹੀਨੇ ਦੇ ਅਖੀਰ ਵਿੱਚ ਕੁਲਕੂਲੇਸ਼ਨ ਫਾਰਮ ਭਰਕੇ ਟੈਕਸ ਵੀ ਜਮਾਂ ਕਰਵਾਉਣਾ ਹੁੰਦਾ ਹੈ। ਜੇਕਰ ਅਧਿਆਪਕਾਂ ਨੂੰ ਲਗਾਤਾਰ ਦੋ-ਦੋ ਮਹੀਨੇ ਤਨਖਾਹ ਹੀ ਨਾ ਮਿਲੇ,ਫਿਰ ਉਹ ਆਪਣੇ ਘਰਾਂ ਦੇ ਗੁਜਾਰੇ ਕਿਵੇਂ ਕਰਨਗੇ ? ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੰਬੰਧੀ ਅਧਿਆਪਕ ਬਹੁਤ ਵਾਰ ਜਿਲ੍ਹਾ ਸਿੱਖਿਆ ਅਫ਼ਸਰ ਦੇ ਰਾਹੀਂ ਡੀ ਪੀ ਆਈ ਪੰਜਾਬ ਨੂੰ ਆਪਣਾ ਮੰਗ ਪੱਤਰ ਵੀ ਭੇਜ ਚੁੱਕੇ ਹਨ। ਇਸ ਦੇ ਬਾਵਜੂਦ ਵੀ ਨਾ ਕਿਸੇ ਅਧਿਕਾਰੀ ਨਾ ਸਿੱਖਿਆ ਵਿਭਾਗ ਦੇ ਕੰਨਾਂ ਉੱਤੇ ਜੂੰ ਸਰਕੀ । ਉਨ੍ਹਾਂ ਸਕੂਲ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ 2-3 ਦਿਨਾਂ ਵਿੱਚ ਬਜਟ ਜਾਰੀ ਨਾ ਕੀਤਾ ਗਿਆ ਤਾਂ ਅਧਿਆਪਕ ਸ਼ੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਵਿਜੈ ਕੁਮਾਰ,ਤਜਿੰਦਰ ਕੌਰ ਅਤੇ ਕਰਮਜੀਤ ਕੌਰ ਵੀ ਮੌਜੂਦ ਸਨ।
ਕੈਪਸ਼ਨ: ਬਲਾਕ ਨਵਾਂ ਸ਼ਹਿਰ-1 ਦੇ ਅਧਿਆਪਕ ਤਨਖਾਹ ਨਾ ਮਿਲਣ ਕਰਕੇ ਰੋਸ਼ ਪ੍ਰਗਟ ਕਰਦੇ ਹੋਏ।

error: copy content is like crime its probhihated