Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਤਹਿਸੀਲ ਪੱਧਰੀ ਕਨਵੈਨਸ਼ਨ ਨੂੰ ਮਿਲਿਆ ਭਰਵਾਂ ਹੂੰਗਾਰਾ

ਤਹਿਸੀਲ ਪੱਧਰੀ ਕਨਵੈਨਸ਼ਨ ਨੂੰ ਮਿਲਿਆ ਭਰਵਾਂ ਹੂੰਗਾਰਾ

ਤਹਿਸੀਲ ਪੱਧਰੀ ਕਨਵੈਨਸ਼ਨ ਨੂੰ ਮਿਲਿਆ ਭਰਵਾਂ ਹੂੰਗਾਰਾ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਅੱਜ ਤਹਿਸੀਲ ਕੰਪਲੈਕਸ ਬਲਾਚੌਰ ਦੇ ਅਹਾਤੇ ਵਿੱਚ ਸੰਯੁਕਤ ਸਮਾਜ ਕਿਸਾਨ ਮਜਦੂਰ ਮੋਰਚਾ ਦੀ ਤਹਿਸੀਲ ਪੱਧਰੀ ਕਨਵੈਨਸ਼ਨ ਸਾਥੀ ਬਲਵੀਰ ਸਿੰਘ ਸਰਪੰਚ ਪਿੰਡ ਟੌਸਾਂ , ਨਿਰਮਲ ਸਿੰਘ ਔਜਲਾ ਅਤੇ ਤਰਲੋਚਨ ਸਿੰਘ ਰੱਕੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦਰਜਨ ਤੋਂ ਵੱਧ ਜਥੇਬੰਦੀਆ ਦੇ ਪ੍ਰਤੀਨਿਧਾ ਨੇ ਸਮੂਲੀਅਤ ਕੀਤਾ । ਕਨਵੈਨਸ਼ਨ ਨੇ ਕਿਸਾਨਾ, ਮਜਦੂਰਾ ਅਤੇ ਹੋਰ ਕਿਰਤੀ ਲੋਕਾ ਨੂੰ ਵਿਸ਼ਾਲ ਏਕਤਾ ਉਸਾਰ ਕੇ ਸੰਯੁਕਤ ਕਿਸਾਨ ਮੋਰਚਾ ਨੂੰ ਹੋਰ ਮਜਬੂਤ ਬਨਾਉਣ ਦਾ ਹੋਕਾ ਦਿੱਤਾ । ਕਨਵੈਨਸ਼ਨ ਵਿੱਚ ਬੁਲਾਰਿਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੋਰਚੇ ਨਾਲ ਕੀਤੇ ਲਿਖਤ ਸਮਝੋਤੇ ਤੇ 9 ਦਸੰਬਰ 2021 ਤੋਂ ਬਾਅਦ ਅਮਲ ਨਾ ਕਰਕੇ ਦੇਸ਼ ਦੇ ਕਿਰਤੀ ਧਿਰ ਨਾਲ ਵਾਅਦਾ ਖਿਲਾਫੀ ਕੀਤੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਜਿਸਦੇ ਪੱਤਰ ਲਖੀਮਪੁਰ ਖੀਰੀ ਕਤਲ ਕਾਂਡ ਨੂੰ ਅੰਜਾਮ ਦਿੱਤਾ ਅੱਜ ਤੱਕ ਆਪਣੇ ਅਹੁੱਦੇ ਤੇ ਕਾਇਮ ਹੈ। ਐਮ.ਐਸ.ਪੀ. ਦੀ ਗਰੰਟੀ ਲਈ ਬਨਣ ਵਾਲੀ ਕਮੇਟੀ ਦਾ ਕੇਸ ਅੱਧ ਵਿਚਾਲੇ ਲਟਕ ਰਿਹਾ ਹੈ, ਬਿਜਲੀ ਐਕਟ 2020 ਖਤਮ ਨਹੀ ਕੀਤਾ ਗਿਆ , ਕਿਸਾਨਾ , ਮਜਦੂਰਾ ਤੇ ਬਣਾਏ ਝੂਠੇ ਪਰਚੇ ਰੱਦ ਨਹੀ ਕੀਤੇ ਗਏ ਅਤੇ ਸ਼ਹੀਦ ਕਿਸਾਨਾ ਨੂੰ ਮੁਆਵਜਾ ਦੇਣ ਦੀ ਮੰਗ ਜਿਉ ਦੀ ਤਿਉ ਪਈ ਹੈ । ਇਸੇ ਤਰ੍ਹਾਂ ਕਣਕ ਦੇ ਘੱਟ ਝਾੜ ਲਈ ਕੋਈ ਰਾਹਤ ਨਹੀ ਦਿੱਤੀ ਗਈ ਅਤੇ ਪੈਟਰੋਲੀਅਮ ਪਦਾਰਥਾ ਦੇ ਰੇਟਾ ਵਿੱਚ ਅਤੇ ਹੋਰ ਖੇਤੀ ਲਾਗਾਤਾ ਵਿੱਚ ਕਮੀ ਨਾ ਕਰਕੇ ਕੇਂਦਰ ਸਰਕਾਰ ਦਾ ਕਿਸਾਨ ਮਜਦੂਰ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਕਨਵੈਸ਼ਨ ਨੇ ਕਾਰਪੋਰੇਟਾ ਅਤੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ਾ ਲਈ ਕਿਰਤੀ ਧਿਰ ਨੂੰ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ।
ਬੁਲਾਰਿਆ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾ ਮਜਦੂਰਾ ਧਿਰ ਚੜੇ ਕਰਜ਼ੇ ਨੂੰ ਖਤਮ ਕੀਤਾ ਜਾਵੇ, ਪ੍ਰੀ ਪੇਡ ਬਿਜਲੀ ਮੀਟਰ ਲਾਉਣੇ ਬੰਦ ਕੀਤੇ ਜਾਣ, ਧਨਾਂਢ ਲੋਕਾਂ ਵਲੋਂ ਸ਼ਾਮਲਾਟ ਜਮੀਨਾਂ ਤੇ ਕੀਤੇ ਕਬਜ਼ੇ ਛੁਡਵਾਏ ਜਾਣ ਪਰ ਗਰੀਬ ਕਿਸਾਨਾਂ ਮਜਦੂਰਾਂ ਦਾ ਉਜਾੜਾ ਬਰਦਾਸ਼ਤ ਨਹੀ ਹੋਵੇਗਾ । ਸੰਯੁਕਤ ਕਿਸਾਨ ਮੋਰਖੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਅਗਲਾ ਸੱਦਾ ਦੇਣਗੀਆਂ। ਬੁਲਾਰਿਆ ਨੇ ਜਿ਼ਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਰੋਨਾ ਕਾਲ ਦੌਰਾਨ ਸੰਘਰਸ਼ੀਲ ਜਥੇਬੰਦੀਆਂ ਦੇ ਅਗੂਆਂ ਤੇ ਧਾਰਾ 1888 ਅਧੀਨ ਬਣਾਏ ਝੂਠੇ ਮੁਕੱਦਮੇ ਤੁਰੰਤ ਵਾਪਿਸ ਲਏ ਜਾਣ। ਜਿਸ ਸਬੰਧੀ ਮਿਤੀ 11 ਅਪ੍ਰੈਲ 2022 ਨੂੰ ਜਿ਼ਲਾ ਪ੍ਰਸ਼ਾਸਨ ਅਤੇ ਐਸਡੀਐਮ ਬਲਾਚੌਰ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ । ਕਨਵੈਨਸ਼ਨ ਨੇ ਮੰਗ ਕੀਤੀ ਕਿ ਦਿੱਤੇ ਮੰਗ ਪੱਤਰ ਦਾ ਨਬੇੜਾ 15 ਦਿਨਾ ਵਿੱਚ ਨਾ ਕੀਤਾ ਤਾਂ ਜਿ਼ਲਾ ਪ੍ਰਸ਼ਾਸ਼ਾਨ ਵਿਰੁੱਧ ਸੰਘਰਸ਼ ਸੁਰੂ ਕੀਤਾ ਜਾਵੇਗਾ। ਕਨਵੈਨਸ਼ਨ ਨੇ ਸਰਵ ਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਕਿਮ ਨਰੇਗਾ ਮਜਦੂਰਾ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ ਅਤੇ 500 ਰੁਪਏ ਦਿਹਾੜੀ ਦੀ ਉਜਰਤ ਦਿੱਤੀ ਜਾਵੇ। ਕਨਵੈਨਸ਼ਨ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਕਰਜ਼ਾ ਪੀੜਤ ਕਿਸਾਨ ਮਜਦੂਰ ਦੀ ਕੁਰਕੀ ਗ੍ਰਿਫਤਾਰੀ ਜਾਂ ਉਜਾੜਾ ਨਹੀ ਹੋਣ ਦਿੱਤਾ ਜਾਵੇ, ਇਸ ਲਈ ਸਾਰੇ ਲੋਕ ਸੰਘਰਸ਼ਾ ਦੇ ਰਾਹ ਪੈਣਗੇ । ਬੁਲਾਰਿਆ ਵਿੱਚ ਸਾਥੀ ਕਰਨ ਸਿੰਘ ਰਾਣਾ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਤਹਿਸੀਲ ਬਲਾਚੌਰ, ਦੀਦਾਰ ਸਿੰਘ ਸ਼ੇਤਰਾ ਉਘੇ ਪੱਤਰਕਾਰ, ਤਰਲੋਚਨ ਸਿੰਘ ਰੱਕੜ ਪ੍ਰਧਾਨ ਬੀਕੇਯੂ ਲੱਖੋਵਾਲ, ਕਿਰਤੀ ਕਿਸਾਨ ਸਭਾ ਦੇ ਆਗੂ ਅਵਤਾਰ ਸਿੰਘ ਤਾਰੀ ਨਿਰਮਲ ਸਿੰਘ ਔਜ਼ਲਾ, ਹਰਵਿੰਦਰ ਸਿੰਘ ਚਾਹਲ, ਜਸਪ੍ਰੀਤ ਸੰਿਘ ਬਾਜਵਾ ਐਡਵੋਕੇਟ, ਪੇਡੂ ਮਜਦੂਰ ਯੂਨੀਅਨ ਦ ਆਗੂ ਨਿਰਮਲ ਸਿੰਘ ਜੰਡੀ, ਅਸੋ਼ਕ ਕਲਾਰ, ਕੁੱਲ ਹਿੰਦ ਕਿਸਾਨ ਸਭਾ ਆਗੂ ਬਲਵੀਰ ਸਿੰਘ ਸਰਪੰਚ ਟੌਸਾਂ, ਸੀਟੂ ਦੇ ਆਗੂ ਰਣਜੀਤ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਡਾ. ਜੋਗਿੰਦਰ ਸਿੰਘ , ਹਰਪਾਲ ਸਿੰਘ ਮੱਕੋਵਾਲ, ਅਵਤਾਰ ਕੌਰ ਸਰਪੰਚ ਭੇਡੀਆ ਅਤੇ ਪਰਮਿੰਦਰ ਮੇਨਕਾ ਆਦਿ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।
ਫੋਟੋ: ਸੰਯੁਕਤ ਸਮਾਜ ਕਿਸਾਨ ਮਜਦੂਰ ਮੋਰਚਾ ਦੀ ਤਹਿਸੀਲ ਪੱਧਰੀ ਕਨਵੈਨਸ਼ਨ ਦੌਰਾਨ ਸੰਬੋਧਨ ਕਰਦੇ ਬੁਲਾਰੇ ਅਤੇ ਹਾਜ਼ਰ ਲੋਕ ।

error: copy content is like crime its probhihated