Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਸਿਆਸਤ ਦੇ ਬਾਬਾ ਬੋਹੜ ਸ.ਬਾਦਲ ਸਾਹਿਬ ਆਪਣੇ ਕੰਮਾਂ ਕਾਰਨ ਹਮੇਸ਼ਾ ਜਿਊਂਦੇ ਰਹਿਣਗੇ : ਅਰਵਿੰਦਰ ਸਿੰਘ ਰਸੂਲਪੁਰ,ਲੱਕੀ ਰਾਏ

ਸਿਆਸਤ ਦੇ ਬਾਬਾ ਬੋਹੜ ਸ.ਬਾਦਲ ਸਾਹਿਬ ਆਪਣੇ ਕੰਮਾਂ ਕਾਰਨ ਹਮੇਸ਼ਾ ਜਿਊਂਦੇ ਰਹਿਣਗੇ : ਅਰਵਿੰਦਰ ਸਿੰਘ ਰਸੂਲਪੁਰ,ਲੱਕੀ ਰਾਏ

ਵੱਖ ਵੱਖ ਵਰਕਰਾਂ ਆਗੂਆਂ ਵਲੋਂ ਸ.ਬਾਦਲ ਜੀ ਦੇ ਅਕਾਲ ਚਲਾਣੇ ਤੇ ਸ਼ੋਕ ਪ੍ਰਗਟ

ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਅਕਾਲ ਚਲਾਣੇ ਨਾਲ ਸਾਰਾ ਪੰਜਾਬ ਹੋਇਆ ਭਾਵੁਕ.. ਪੰਜਾਬ ਦੇ ਮਸੀਹਾ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੀ ਅੰਤਿਮ ਯਾਤਰਾ ਵਿੱਚ ਸੰਗਤਾਂ ਦਾ ਪਿਆਰ ਅਤੇ ਇਕੱਠ ਲਾਮਿਸਾਲ ਸੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਹਲਕਾ ਟਾਂਡਾ ਉਡਮੁੜ ਇੰਚਾਰਜ ਤੇ ਸੀਨੀਅਰ ਅਕਾਲੀ ਆਗੂ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ,ਲੱਕੀ ਰਾਏ ਅਤੇ ਹੋਰ ਅਕਾਲੀ ਆਗੂਆਂ ਵਲੋਂ ਪ੍ਰਗਟ ਕੀਤੇ ਗਏ । ਇਸ ਦੋਰਾਨ ਓਹਨਾ ਕਿਹਾ ਕਿ ਸ. ਬਾਦਲ ਨੂੰ ਪੂਰੇ ਰਾਜਸੀ ਸਨਮਾਨਾਂ ਨਾਲ ਸਰਕਾਰ ਵਲੋਂ ਭੇਜੇ ਗਏ ਰਾਸ਼ਟਰੀ ਝੰਡੇ ਵਿੱਚ ਘਰ ਤੋਂ ਅੰਤਿਮ ਯਾਤਰਾ ਲਈ ਰਵਾਨਾ ਕੀਤਾ ਗਿਆ, ਜੋ ਦੇਸ਼ ਦੀ ਏਕਤਾ-ਅਖੰਡਤਾ ਨੂੰ ਮਜ਼ਬੂਤ ​​ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਸ਼ਾਂਤੀ ਤੇ ਸਦਭਾਵਨਾ ਪ੍ਰਤੀ ਉਹਨਾਂ ਦੇ ਪਾਏ ਯੋਗਦਾਨ ਨੂੰ ਦਰਸਾਉਂਦਾ ਹੈ। ਉਹਨਾਂ ਦੱਸਿਆ ਕੀ ਇਸ ਦੌਰਾਨ ਦੇਸ਼ ਭਰ ਤੋਂ ਆਈਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਨੇ ਬਾਦਲ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਸ: ਗੁਰਚਰਨ ਸਿੰਘ ਟੌਹੜਾ ਜੀ , ਸ: ਜਗਦੇਵ ਸਿੰਘ ਤਲਵੰਡੀ ਜੀ ਤੋਂ ਬਾਅਦ ਅੱਧੀ ਸਦੀ ਤੋਂ ਵੱਧ ਸਮੇਂ ਤੱਕ ਪੰਜਾਬ ਦੀ ਰਾਜਨੀਤੀ ‘ਤੇ ਰਾਜ ਕਰਨ ਅਤੇ ਅਗਵਾਈ ਕਰਨ ਵਾਲੇ ਸ: ਪ੍ਰਕਾਸ਼ ਸਿੰਘ ਬਾਦਲ ਜੀ ਵੀ ਇਸ ਸੰਸਾਰ ਨੂੰ ਛੱਡ ਗਏ। ਪਿੰਡ ਬਾਦਲ ਵਿਖੇ ਇਸ ਦਮਦਾਰ ਸਿਆਸਤਦਾਨ,ਪੰਥ ਤੇ ਪੰਜਾਬ ਦੀ ਸਿਆਸਤ ਦੀ ਖੇਡ ਦੇ ਵੱਡੇ ਖਿਡਾਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਦਾਹ ਸੰਸਕਾਰ ਕੀਤਾ ਗਿਆ , ਜਿਸ ਤੋਂ ਬਾਅਦ ਇੱਕ ਸਦੀ ਦਾ ਅੰਤ ਹੋ ਗਿਆ। ਇਸ ਸ਼ਖ਼ਸੀਅਤ ਨੂੰ ਦੁਨੀਆਂ ਹਮੇਸ਼ਾ ਯਾਦ ਰੱਖੇਗੀ । ਉਹਨਾਂ ਦੀ ਗੱਲ ਕਰਨ ਦੀ ਲਿਆਕਤ, ਨਿਮਰਤਾ ਅਤੇ ਆਪਣੇ ਆਪ ਨੂੰ ਰਾਜ਼ ਰੱਖਣਾ ਸਿਆਸਤਦਾਨਾਂ ਦਾ ਹਮੇਸ਼ਾ ਮਾਰਗਦਰਸ਼ਨ ਕਰੇਗਾ ।
ਓਹਨਾ ਦੱਸਿਆ ਕੇ ਜ਼ਮੀਨੀ ਪੱਧਰ ਤੋਂ ਰਾਜਨੀਤੀ ਦੀ ਸ਼ੁਰਵਾਤ ਕਰਨ ਵਾਲੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ, ਹਲੀਮੀ ਨਾਲ ਭਰੇ ਹੋਏ ਮਹਾਨ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਬਹੁਤ ਸਤਿਕਾਰ ਤੇ ਅਦਬ ਦੇ ਨਾਲ ਸਾਰਾ ਸੰਸਾਰ ਅਲਵਿਦਾ ਆਖਦਾ ਹੈ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ । ਬਾਦਲ ਸਾਬ ਕਿਸਾਨਾ ਦੇ ਮਸੀਹਾ ਸਨ ਹਰ ਵੇਲੇ ਪੰਜਾਬ ਦੇ ਕਿਸਾਨਾ ਦਾ ਭਲਾ ਸੋਚਦੇ ਸਨ । ਇਸ ਮੋਕੇ ਹਲਕਾ ਟਾਂਡਾ ਇੰਚਾਰਜ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ , ਸ਼੍ਰੋਮਣੀ ਅਕਾਲੀ ਦਲ ਆਇਟੀ ਵਿੰਗ ਲੱਕੀ ਰਾਏ ,ਅਕਾਲੀ ਆਗੂ ਸੰਦੀਪ ਸਿੰਘ ਸੋਨੂੰ ਡੱਫਰ,ਸ਼੍ਰੋਮਣੀ ਅਕਾਲੀ ਦਲ ਸਰਕਲ ਪ੍ਰਧਾਨ ਕੰਡੀ ਸੰਜੀਵ ਸਿੰਘ ਕੋਈ, ਅਕਾਲੀ ਅਗੂ ਸ ਬਲਵਿੰਦਰ ਸਿੰਘ ਚਿੱਪੜਾ,ਸ ਚਰਨ ਸਿੰਘ ਬੈਸ ਆਦਿ ਵਰਕਰ ਮੋਜੂਦ ਸਨ ।

error: copy content is like crime its probhihated