Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਪੁਲਿਸ ਦੀ ਵੱਡੀ ਲਾਪ੍ਰਵਾਹੀ, ਕੋਰਟ ਚ ਪੇਸ਼ ਹੋਣ ਤੋਂ ਬਾਅਦ ਸ਼ਰਾਬ ਤਸਕਰੀ ਦੇ ਦੋ ਦੋਸ਼ੀ ਚਕਮਾ ਦੇ ਕੇ ਹੋਏ ਫਰਾਰ

ਪੁਲਿਸ ਦੀ ਵੱਡੀ ਲਾਪ੍ਰਵਾਹੀ, ਕੋਰਟ ਚ ਪੇਸ਼ ਹੋਣ ਤੋਂ ਬਾਅਦ ਸ਼ਰਾਬ ਤਸਕਰੀ ਦੇ ਦੋ ਦੋਸ਼ੀ ਚਕਮਾ ਦੇ ਕੇ ਹੋਏ ਫਰਾਰ

ਹੁਸ਼ਿਆਰਪੁਰ (PPT NEWS) 

26 ਅਗਸਤ : ਅੱਜ ਦਸੂਹਾ ਪੁਲਿਸ ਦੇ ਉਸ ਸਮੇਂ ਹੱਥ ਪੈਰ ਫੁਲ ਗਏ ਜਦੋਂ ਕੋਰਟ ਚ ਪੇਸ਼ ਹੋਣ ਤੋਂ ਬਾਅਦ ਸ਼ਰਾਬ ਤਸਕਰੀ ਮਾਮਲੇ ਚ ਫੜੇ ਦੋ ਦੋਸ਼ੀ ਨੂੰ ਹੁਸ਼ਿਆਰਪੁਰ ਜੇਲ ਵਿੱਚ ਛੱਡਣ ਜਾ ਰਹੇ ਸੀ ਤਾਂ ਪਿੰਡ ਕੱਕੋ ਦੇ ਨਜ਼ਦੀਕ ਚਕਮਾ ਦੇ ਕੇ ਗੱਡੀ ਚੋਂ ਫਰਾਰ ਹੋ ਗਏ। ਇਸ ਵਿਚ ਦਸੂਹਾ ਪੁਲਿਸ ਦੀ ਵੱਡੀ ਲਾਪ੍ਰਵਾਹੀ ਦੱਸੀ ਜਾ ਰਹੀ ਹੈ।

ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਾਲੇ ਦੋਸ਼ੀ ਅਜੈ ਪਾਲ ਸਿੰਘ ਉਰਫ ਲੰਬਾ ਪੁੱਤਰ ਨਰਿੰਦਰ ਸਿੰਘ ਵਾਸੀ ਦਸਮੇਸ਼ ਨਗਰ ਦਸੂਹਾ ਅਤੇ ਅਜੇ ਕੁਮਾਰ ਉਰਫ ਅਜੇ ਪੁੱਤਰ ਕਿਸਨ ਲਾਲ ਵਾਸੀ ਵਾਰਡ ਨੰਬਰ 8 ਧਰਮਪੁਰਾ ਮੁੱਹਲਾ ਦਸੂਹਾ ਦੱਸੇ ਜਾ ਰਹੇ ਹਨ। ਪੁਲਿਸ ਵਲੋਂ ਸਰਚ ਅਭਿਆਨ ਜਾਰੀ ਹੈ।

ਜਿਕਰਯੋਗ ਹੈ ਕਿ ਏ ਐਸ ਆਈ ਸਿਕੰਦਰ ਸਿੰਘ ਸਮੇਤ ਪੁਲਿਸ ਪਾਰਟੀ  ਨੇ ਗਸਤ ਬਾ ਚੈਕਿੰਗ ਦੌਰਾਨ ਪਿੰਡ ਰੰਧਾਵਾ ਤੋਂ ਇੱਕ ਸਰਦਾਰ ਨੌਜਵਾਨ ਐਕਟੀਵਾ ਪਰ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ।ਜਿਸ ਨੇ ਆਪਣਾ ਨਾਮ ਅਜੈ ਪਾਲ ਸਿੰਘ ਉਰਫ ਲੰਬਾ ਪੁੱਤਰ ਨਰਿੰਦਰ ਸਿੰਘ ਵਾਸੀ ਦਸਮੇਸ਼ ਨਗਰ ਦਸੂਹਾ ਜਿਸ ਦੇ ਕੈਨ ਪਲਾਸਟਿਕ ਦੀ ਚੈਕਿੰਗ ਕੀਤੀ ਗਈ ਜਿਸ ਵਿੱਚੋਂ 60000 ML ਨਜਾਇਜ ਸ਼ਰਾਬ ਬ੍ਰਾਮਦ ਹੋਈ ਸੀ ਅਤੇ ਏ ਐਸ ਆਈ ਬਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸਤ ਥਾ ਚੈਕਿੰਗ ਪਿੰਡ ਸੰਸਾਰਪੁਰ ਤੋਂ ਪਿੰਡ ਜਾਗਲਾ ਵੱਲ ਨੂੰ ਜਾ ਰਿਹਾ ਸੀ ਤਾਂ ਪਿੰਡ ਜਾਗਲਾਂ ਤੋ ਧੁੱਸੀ ਬੰਨ ਤੇ ਇੱਕ ਮੋਨਾ ਨੌਜਵਾਨ ਤਿੰਨ ਕੈਨ ਪਲਾਸਟਿਕ ਝਾੜੀਆਂ ਵਿੱਚ ਰੱਖ ਕੇ ਖੜਾ ਦਿਖਾਈ ਦਿੱਤਾ ਸੀ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅਜੇ ਕੁਮਾਰ ਉਰਫ ਅਜੇ ਪੁੱਤਰ ਕਿਸਨ ਲਾਲ ਵਾਸੀ ਵਾਰਡ ਨੰਬਰ 8 ਧਰਮਪੁਰਾ ਮੁੱਹਲਾ ਦਸੂਹਾ ਦੱਸਿਆ। ਜਿਸ ਦੇ ਕੈਨ ਪਲਾਸਟਿਕਾ ਦੀ ਚੈਕਿੰਗ ਕੀਤੀ ਗਈ ਜਿਨਾ ਵਿੱਚੋਂ ਵਿੱਚੋਂ 1,50,000 ML ਨਜਾਇਜ ਸ਼ਰਾਬ ਬ੍ਰਾਮਦ ਹੋਈ ਸੀ ।