ਸਤਵੇਂ ਤਨਖਾਹ ਕਮਿਸ਼ਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਪੀ ਸੀ ਸੀ ਟੀ ਯੂ ਯੂਨਿਟ ਵੱਲੋਂ ਲਗਾਇਆ ਧਰਨਾ
ਗੜ੍ਹਦੀਵਾਲਾ 22 ਅਗਸਤ (ਚੌਧਰੀ ) : ਅੱਜ ਪੰਜਾਬ ਅਤੇ ਚੰਡੀਗੜ੍ਹ ਕਾਲਿਜ ਯੂਨੀਅਨ (ਪੀ ਸੀ ਸੀ ਟੀ ਯੂ) ਦੇ ਸੱਦੇ ਤੇ ਖਾਲਸਾ ਕਾਲਿਜ ਗੜ੍ਹਦੀਵਾਲਾ ਦੇ (ਪੀ ਸੀ ਸੀ ਟੀ ਯੂ) ਯੂਨਿਟ ਵੱਲੋਂ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਅਤੇ ਸਤਵੇਂ ਤਨਖਾਹ ਕਮਿਸਨ ਨੂੰ ਲਾਗੂ ਕਰਨ ਦੀ ਮੰਗ ਨੂੰ ਲੈਕੇ ਸਰਕਾਰ ਵਿਰੁੱਧ ਧਰਨਾ ਲਗਾਇਆ ਗਿਆ । ਇਸ ਮੌਕੇ ਕਾਲਜ ਯੂਨੀਅਨ ਦੇ ਪ੍ਰਧਾਨ ਪ੍ਰੋ. ਦਿਲਬਾਰਾ ਸਿੰਘ ਸਤਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਪੀ ਸੀ ਸੀ ਟੀ ਯੂ ਪੰਜਾਬ ਦੇ ਵਾਇਸ ਪ੍ਰਧਾਨ ਜਗਦੀਪ ਕੁਮਾਰ ਗੜ੍ਹਦੀਵਾਲਾ ਨੇ ਕਿਹਾ ਕਿ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਲੋਕਤੰਤਰ ਦੇ ਮੰਦਰ ਪੰਜਾਬ ਵਿਧਾਨ ਸਭਾ ਵਿੱਚ ਘੋਸ਼ਣਾ ਕਰਨ ਦੇ ਬਾਵਜੂਦ ਵੀ ਸਤਵਾਂ ਤਨਖਾਹ ਕਮਿਸਨ ਲਾਗੂ ਨਾ ਕਰਨਾ ਪੰਜਾਬ ਸਰਕਾਰ ਦਾ ਸਿੱਖਿਆ ਵਿਰੋਧੀ ਚਿਹਰਾ ਬੇਨਕਾਬ ਕਰਦਾ ਹੈ ।ਉਹਨਾ ਨੇ ਕਿਹਾ ਕਿ ਪੰਜਾਬ ਹੀ ਪੂਰੇ ਭਾਰਤ ਦਾ ਇੱਕ ਅਜਿਹਾ ਸੂਬਾ ਹੈ ਜਿੱਥੇ ਯੂ ਜੀ ਸੀ ਸਕੇਲ ਲਾਗੂ ਨਹੀਂ ਕੀਤੇ ਗਏ।ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਦਾ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਅਧਿਆਪਕਾਂ ठे ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ।ਇਸ ਮੌਕੇ ਪ੍ਰੋ. ਮਲਕੀਤ ਸਿੰਘ, ਪ੍ਰੋ. ਸੰਜੀਵ ਸਿੰਘ, ਪ੍ਰੋ.ਦਵਿੰਦਰ ਸੰਧਲ, ਪ੍ਰੋ ਦਵਿੰਦਰ ਕੁਮਾਰ, ਪ੍ਰੋ ਸਤਵੰਤ ਕੌਰ, ਪ੍ਰੋ.ਮੁਨੀਸ ਦੇਵ, ਪ੍ਰੋ.ਨਰਿੰਦਰ ਕੌਰ, ਪ੍ਰੋ.ਹਰਪ੍ਰੀਤ ਕੌਰ, ਪ੍ਰੋ.ਪਵਿੱਤਰ ਕੌਰ, ਪੋ ਕੁਸ਼ਮਾ, ਪ੍ਰੋ.ਕੀਰਤਕਾ, ਪ੍ਰੋ.ਜਸਪ੍ਰੀਤ ਕੌਰ ਆਦਿ ਹਾਜਰ ਸਨ।