Prime Punjab Times

Latest news
KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ : ਪ... ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਵਿਖੇ ਮੈਗਾ ਪੀ.ਟੀ.ਐਮ.ਹੋਈ ਸਿਵਲ ਹਸਪਤਾਲ ਦਸੂਹਾ ਵਿਖੇ ਵਿਧਾਇਕ ਘੁੰਮਣ ਨੇ ਸਿਟੀ ਸਕੈਨ ਦਾ ਕੀਤਾ ਉਦਘਾਟਨ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਭਵਤੀ ਮਹਿਲਾਵਾ ਦਾ ਕੀਤਾ ਚੈਕਅੱਪ : ਡਾ. ਸੁਦੇਸ਼ ਰਾਜਨ ਖਾਲਸਾ ਕਾਲਜ ਵਿਖੇ ਇੰਟਰ-ਡਿਪਾਰਟਮੈਂਟ ਕਵਿਜ਼ ਮੁਕਾਬਲਾ ਕਰਵਾਇਆ ਗਿਆ 10 ਅਕਤੂਬਰ ਸੰਗਰੂਰ ਦੀ ਮਹਾਂ ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ - ਆਗੂ: ਪ੍ਰਿੰਸ ਪਲਿਆਲ,ਜਗਵਿੰਦਰ ਸਿੰਘ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਤਿਉਹਾਰਾਂ ਮੌਕੇ ਪਟਾਖੇ ਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਰਧਾਰਿਤ ਨਈ ਰੋਸ਼ਨੀ ਸਕੀਮ ਤਹਿਤ NCC ਯੂਨਿਟ ਵੱਲੋਂ ਮਹਿਲਾ ਸਸ਼ਕਤੀਕਰਨ ਸਬੰਧੀ ਗਤੀਵਿਧੀਆਂ ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ
ADVERTISEMENT
You are currently viewing ਸਰਕਾਰੀ ਹਾਈ ਸਕੂਲ ਪੰਡੋਰੀ ਅਟਵਾਲ ਵਿਖੇ ਛਾਂਦਾਰ ਫੁੱਲਾਂ ਵਾਲੇ ਬੂਟੇ ਲਗਾਏ  

ਸਰਕਾਰੀ ਹਾਈ ਸਕੂਲ ਪੰਡੋਰੀ ਅਟਵਾਲ ਵਿਖੇ ਛਾਂਦਾਰ ਫੁੱਲਾਂ ਵਾਲੇ ਬੂਟੇ ਲਗਾਏ  

ਸਰਕਾਰੀ ਹਾਈ ਸਕੂਲ ਪੰਡੋਰੀ ਅਟਵਾਲ ਵਿਖੇ ਛਾਂਦਾਰ ਫੁੱਲਾਂ ਵਾਲੇ ਬੂਟੇ ਲਗਾਏ  
ਗੜਦੀਵਾਲਾ 22 ਅਗਸਤ (ਚੌਧਰੀ) :  ਰੁੱਖ ਲਗਾਓ ਦੀ ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ ਪੰਡੋਰੀ ਅਟਵਾਲ ਵਿਖੇ ਸ਼ਾਨਦਾਰ ਫੁੱਲਾਂ ਵਾਲੇ ਸੜਕ ਕਿਨਾਰੇ ਬੂਟੇ ਲਗਾਏ।  ਰੁੱਖ ਲਗਾਉਣ ਵੇਲੇ ਹੈੱਡ ਸਾਇੰਸ ਟੀਚਰ ਸਰਬਜੀਤ ਕੌਰ ਨੇ ਬੋਲਦਿਆਂ ਕਿਹਾ ਕਿ ਸਾਡੀ ਜ਼ਿੰਦਗੀ ਵਿੱਚ ਬੂਟਿਆਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ  ਸਾਨੂੰ ਸਾਰਿਆਂ ਨੂੰ ਪ੍ਰਿਥਵੀ ਤੇ ਬੂਟੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ  ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਧਰਤੀ ਨੂੰ ਸੁੰਦਰ ਬਣਾਉਣ ਲਈ ਤੇ ਗਲੋਬਲ ਵਾਰਮਿੰਗ ਤੋਂ ਬਚਣ ਲਈ ਸਾਨੂੰ ਹਰੇਕ ਨੂੰ  ਬੂਟੇ ਲਗਾਉਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਆਪਣੇ ਜਨਮਦਿਨ ਤੇ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ  ਤੇ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਤੇ ਉਹਦੀ ਪਾਲਣ ਪੋਸ਼ਣ ਕਰਨਾ ਅਤਿ ਜ਼ਰੂਰੀ ਹੈ  ।ਇਸ ਮੌਕੇ ਹੈੱਡ ਟੀਚਰ ਲਖਵੀਰ ਸਿੰਘ, ਟੀਚਰ ਜਸਬੀਰ ਸਿੰਘ’ ਸੁਮਿਤ ਚੌਹਾਨ, ਅਰੁਣ ਕੁਮਾਰ, ਜਗਦੀਪ ਸਿੰਘ, ਲਖਵਿੰਦਰ  ਸਿੰਘ, ਸਰਤਾਜ ਸਿੰਘ ,ਟੀਚਰ ਨਿਸ਼ੀ ਬਾਲਾ, ਟੀਚਰ ਸਰਬਜੀਤ ਕੌਰ ,ਸਕੂਲ ਦਾ ਸਟਾਫ ਤੇ ਵਿਦਿਆਰਥੀ,   ਜੋਗਿੰਦਰ ਸਿੰਘ, ਕਰਨੈਲ ਸਿੰਘ ਆਦਿ ਹਾਜ਼ਰ ਸਨ