ਗੜ੍ਹਦੀਵਾਲਾ 3 ਜੁਲਾਈ (PPT NEWS)
: ਅੱਜ ਕੰਢੀ ਕਨਾਲ ਨਹਿਰ ਵਿੱਚ ਇੱਕ ਹੋਰ ਪ੍ਰਵਾਸੀ ਨੌਜਵਾਨ ਦੇ ਡੁੱਬਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।ਸੂਤਰਾਂ ਮੁਤਾਬਕ ਨੌਜਵਾਨ ਨਾਲ ਨਹਿਰ ਵਿਚ ਨਹਾਉਣ ਸਮੇਂ ਇਹ ਹਾਦਸਾ ਵਾਪਰਿਆ। ਮ੍ਰਿਤਕ ਨੌਜਵਾਨ ਟਾਇਲਾਂ ਲਗਾਉਣ ਦਾ ਕੰਮ ਕਰਦਾ ਸੀ। ਇਹ ਨੌਜਵਾਨ ਯੂਪੀ ਦਾ ਵਾਸੀ ਦੱਸਿਆ ਜਾ ਰਿਹਾ ਹੈ।ਗੜ੍ਹਦੀਵਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਦਸੂਹਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਹੈ।








