ਦਸੂਹਾ 25 ਅਕਤੂਬਰ (ਚੌਧਰੀ)
: ਸਿਹਤ ਮੰਤਰੀ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਡਾ. ਸੁਰਿੰਦਰ ਪਾਲ ਸਿੰਘ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਮੰਡ ਭੰਡੇਰ ਜੀ ਦੀ ਯੋਗ ਅਗਵਾਈ ਹੇਠ ਪੀ. ਐਚ.ਸੀ.ਮੰਡ ਭੰਡੇਰ ਅਧੀਨ ਮਿਤੀ 25-10-2024 ਨੂੰ ਹਰ ਸ਼ੁਕਰਵਾਰ ਡੈਂਗੂ ਤੇ ਵਾਰ ਮੁਹਿੰਮ ਸਬੰਧੀ ਕਾਰਵਾਈ ਕੀਤੀ ਗਈ। ਇਸ ਮੌਕੇ ਤੇ ਡਾ.ਐਸ.ਪੀ.ਸਿੰਘ ਨੇ ਦੱਸਿਆ ਕਿ ਪੀ. ਐਚ. ਸੀ. ਮੰਡ ਭੰਡੇਰ ਅਧੀਨ ਕੁੱਲ 24 ਟੀਮਾਂ ਵਲੋ ਵੱਖ ਵੱਖ ਪਿੰਡਾਂ ਵਿੱਚ ਘਰ ਘਰ ਜਾ ਕੇ ਡੈਂਗੂ ਦਾ ਲਾਰਵਾ ਚੈੱਕ ਕੀਤਾ ਗਿਆ,ਮੌਕੇ ਤੇ ਨਸ਼ਟ ਕੀਤਾ ਗਿਆ ਅਤੇ ਲੋਕਾਂ ਨੂੰ ਡੈਂਗੂ ਦੇ ਲੱਛਣਾਂ ਅਤੇ ਬਚਾਓ ਸਬੰਧੀ ਜਾਗਰੂਕ ਕੀਤਾ ਗਿਆ। ਡੈਂਗੂ ਬੁਖਾਰ ਬਾਰੇ ਜਾਣਕਾਰੀ ਦਿੰਦੇ ਹੋਏ ਡਾ.ਐਸ.ਪੀ.ਸਿੰਘ ਨੇ ਦੱਸਿਆ ਕਿ ਡੈਂਗੂ ਬੁਖਾਰ ਏਡੀਜ਼ ਅਜਿਪਟੀ ਨਾਂ ਦੇ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੈਂਗੂ ਬੁਖਾਰ ਤੇ ਲੱਛਣ ਜਿਵੇਂ ਤੇਜ਼ ਬੁਖਾਰ, ਸਰੀਰ ਵਿੱਚ ਦਰਦਾਂ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਸਰੀਰ ਤੇ ਲਾਲ ਦਾਣੇ ਅਤੇ ਗੰਭੀਰ ਹਾਲਤ ਵਿੱਚ ਮਸੂੜਿਆਂ ਅਤੇ ਕੰਨ, ਨੱਕ ਵਿੱਚੋ ਖੂਨ ਵਗਨਾ ਹਨ। ਜੇਕਰ ਇਹ ਲੱਛਣ ਦਿਖਾਈ ਦੇਣ ਤਾ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਸੰਪਰਕ ਕੀਤਾ ਜਾਵੇ ਅਤੇ ਜਿੱਥੇ ਡੈਂਗੂ ਦਾ ਟੈਸਟ ਅਤੇ ਇਲਾਜ਼ ਮੁਫਤ ਕੀਤਾ ਜਾਂਦਾ ਹੈ।
ਰਾਜੀਵ ਕੁਮਾਰ ਬੀ. ਈ. ਈ. ਨੇ ਦੱਸਿਆ ਕਿ ਹਰ ਸ਼ੁਕਰਵਾਰ ਨੂੰ ਡੈਂਗੂ ਤੇ ਵਾਰ ਮੁਹਿੰਮ 24 ਹੈਲਥ ਐਂਡ ਵੈਲਨੇਸ ਸੈਂਟਰਾਂ ਵਲੋ ਸੀ. ਐਚ. ਓ., ਮ.ਪ.ਹ.ਵ. (ਮੇਲ ਅਤੇ ਫੀਮੇਲ) ਅਤੇ ਆਸ਼ਾ ਵਰਕਰਾਂ ਦੀਆਂ ਟੀਮਾਂ ਵਲੋਂ ਘਰ ਘਰ ਜਾ ਕੇ ਡੈਂਗੂ ਦਾ ਲਾਰਵਾ ਨਸ਼ਟ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਇਸ ਦਿਨ ਕੂਲਰਾਂ ਦੇ ਪਾਣੀ ਨੂੰ ਸੁਕਾ ਕੇ, ਦੁਬਾਰਾ ਭਰਨਾ ਚਾਹੀਦਾ ਹੈ। ਛੱਤ ਤੇ ਲੱਗੀ ਪਾਣੀ ਦੀ ਟੈਂਕੀ ਦੇ ਢੱਕਣ ਨੂੰ ਘੁੱਟ ਕੇ ਬੰਦ ਕਰਨਾ ਚਾਹੀਦਾ ਹੈ। ਗਮਲੇ, ਡਰੱਮ, ਟਾਇਰ ਆਦਿ ਜਿਨ੍ਹਾਂ ਵਿੱਚ ਬਰਸਾਤੀ ਪਾਣੀ ਇੱਕਠਾ ਹੋ ਸਕਦਾ ਹੈ, ਨੂੰ ਬਾਹਰ ਖੁੱਲੀ ਜਗ੍ਹਾ ਤੇ ਜਾਂ ਛੱਤ ਉੱਤੇ ਨਹੀ ਰੱਖਣਾ ਚਾਹੀਦਾ ਹੈ। ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਤਾਂ ਕਿ ਮੱਛਰ ਨਾ ਕੱਟ ਸਕੇ। ਮੱਛਰ ਪੈਦਾ ਨਾ ਹੋਣ, ਇਸ ਲਈ ਘਰਾਂ ਦੇ ਆਲ੍ਹੇ ਦੁਆਲੇ ਪਾਣੀ ਇੱਕਠਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਖੱਡਿਆ ਨੂੰ ਮਿੱਟੀ ਨਾਲ ਭਰ ਦੇਣਾ ਚਾਹੀਦਾ ਹੈ। ਇਸ ਮੌਕੇ ਡਾ. ਮੁਨੀਸ਼ ਕੁਮਾਰ ਸੀ. ਐਚ. ਓ, ਲਖਵਿੰਦਰ ਕੋਰ ਮ.ਪ.ਹ.ਸੁ. (ਫੀਮੇਲ) ਜਸਵੀਰ ਕੋਰ ਮ.ਪ.ਹ.ਵ. (ਫੀਮੇਲ), ਰਜਿੰਦਰ ਸਿੰਘ ਮ.ਪ.ਹ.ਵ.(ਮੇਲ), ਨੀਲਮ ਦੇਵੀ,ਕਮਲਾ ਦੇਵੀ ਆਸ਼ਾ ਵਰਕਰ ਹਾਜ਼ਰ ਸਨ।
 
				








 
 
							 
							 
							 
							