ਬਟਾਲਾ / ਸੁਜਾਨਪੁਰ ( ਅਵਿਨਾਸ਼ ਸ਼ਰਮਾ)
ਇਸ ਕਾਰਜ ਲਈ ਸੁਰਿੰਦਰ ਗਾਰਮੈਂਟ ਨੇ ਇਸ ਕੰਮ ਲਈ ਯੋਗਦਾਨ ਪਾਇਆ : ਬੀ ਆਰ ਗੁਪਤਾ
24 ਜੁਲਾਈ : ਓਲਡ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ ‘ਤੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਸਬੰਧੀ ਕੱਪੜੇ, ਜਰਸੀ, ਜੁੱਤੀਆਂ ਅਤੇ ਜੁਰਾਬਾਂ ਵੰਡੀਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਅੱਜ ਸਰਕਾਰੀ ਮਿਡਲ ਸਕੂਲ ਮਿਸ਼ਨ ਰੋਡ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਪੰਤ ਦੀ ਪ੍ਰਧਾਨਗੀ ਹੇਠ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ 50 ਲੋੜਵੰਦ ਬੱਚਿਆਂ ਨੂੰ ਵਰਦੀਆਂ ਲਈ ਕਮੀਜ਼ਾਂ ਵੰਡੀਆਂ ਗਈਆਂ। ਇਸ ਕਾਰਜ ਲਈ ਸੁਰਿੰਦਰ ਗਾਰਮੈਂਟ, ਗਾਂਧੀ ਚੌਕ ਨੇ ਯੋਗਦਾਨ ਪਾਇਆ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਅਰਵਿੰਦਰ ਕੌਰ ਬੇਦੀ ਨੇ ਐਸੋਸੀਏਸ਼ਨ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਆਸ ਪ੍ਰਗਟਾਈ ਕਿ ਐਸੋਸੀਏਸ਼ਨ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਕੂਲ ਨੂੰ ਸਹਿਯੋਗ ਦਿੰਦੀ ਰਹੇਗੀ। ਇਸ ਮੌਕੇ ਸਮਰਪਾਲ ਸਿੰਘ, ਮੰਜੂ ਮਹਾਜਨ, ਰਾਖੀ ਪਾਂਧੀ, ਮੁਗਧਾ ਸ਼ਰਮਾ ਆਦਿ ਹਾਜ਼ਰ ਸਨ।
ਅੰਤ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਮ੍ਰਿਦੁਲ ਪੰਕਜ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਵਿੱਤ ਸਕੱਤਰ ਰਮਨ ਗੁਪਤਾ, ਪੀ.ਆਰ. ਓ. ਵਰਿੰਦਰਾ ਸਾਗਰ, ਕਨਵੀਨਰ ਬੀ. ਡੀ ਸ਼ਰਮਾ, ਚੀਫ ਕੋਆਰਡੀਨੇਟਰ ਬੀ. ਆਰ ਗੁਪਤਾ, ਸੁਦਰਸ਼ਨ ਵਰਮਾ, ਸੁਭਾਸ਼ ਮਨਚੰਦਾ, ਰੂਪ ਲਾਲ ਪਠਾਨੀਆ, ਸੱਤਿਆ ਵਾਰਤ ਸ਼ਰਮਾ, ਸੁਰਿੰਦਰ ਮਹਾਜਨ, ਵਿਜੇ ਡੋਗਰਾ, ਰਣਬੀਰ ਬਖਸ਼ੀ, ਵਿਜੇ ਗੁਪਤਾ, ਗੁਰਚਰਨ ਸਿੰਘ ਪਲਾਇਆ ਅਤੇ ਤਿਲਕ ਰਾਜ ਸ਼ਰਮਾ ਆਦਿ ਵੀ ਹਾਜ਼ਰ ਸਨ।








