ਗੜ੍ਹਦੀਵਾਲਾ (ਚੌਧਰੀ)
10 ਮਾਰਚ : ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਲਾਕੇ ਦੇ ਨੰਬਰਦਾਰਾਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ ।ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਲੰਬੜਦਾਰ ਯੂਨੀਅਨ ਦੀ ਸਟੇਟ ਬਾਡੀ ਦੀ ਮੀਟਿੰਗ ਹੜਤਾਲ ਸਿੰਘ ਚੀਮਾ ਨਾਲ ਹੋਈ ਸੀ ਉਨ੍ਹਾਂ ਨੇ ਇਹ ਭਰੋਸਾ ਦੁਆਇਆ ਸੀ ਕਿ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਤੁਹਾਡੀਆਂ ਮੰਗਾਂ ਬਾਰੇ ਵਿਚਾਰ ਕਰਕੇ ਫੈਸਲਾ ਕੀਤਾ ਜਾਵੇਗਾ ਪਰ ਅਜੇ ਤੱਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਕੋਈ ਟਾਈਮ ਨਹੀਂ ਦਿੱਤਾ ਗਿਆ। ਇਹਨਾ ਗੱਲਾਂ ਕਰਕੇ ਲੰਬੜਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਮੀਟਿੰਗ ਵਿੱਚ ਲੰਬੜਦਾਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ।ਇਸ ਮੀਟਿੰਗ ਨੂੰ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਲਵਦੀਪ ਸਿੰਘ ਧੂਤ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਪਿੰਡਾਂ ਅੰਦਰ ਲਾਲ ਲਕੀਰ ਅੰਦਰ ਰਹਿੰਦੇ ਘਰਾਂ ਨੂੰ ਰਜਿਸਟਰਡ ਕਰਨ ਲਈ online ਕਰਨ ਤੇ ਆਨ ਲਾਈਨ ਸਰਟੀਫਿਕੇਟ ਬਣਾਉਣ ਲਈ ਲੰਬੜਦਾਰਾਂ ਦਾ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ 200 ਸਾਲ ਬਾਅਦ ਸਰਕਾਰ ਨੇ ਇਹ ਪਾਲਿਸੀ ਲਾਗੂ ਕਰਨ ਲਈ ਘੋਸ਼ਣਾ ਕੀਤੀ ਹੈ ਤੇ ਸਾਨੂੰ ਸਾਰਿਆਂ ਨੂੰ ਇਹ ਕੰਮ ਸਾਰਿਆਂ ਦੇ ਸਹਿਯੋਗ ਨਾਲ ਨੇਪਰੇ ਚਾੜਨ ਦੀ ਜ਼ਰੂਰਤ ਹੈ। ਅੱਜ ਦੀ ਮੀਟਿੰਗ ਵਿੱਚ ਗੁਰਮੀਤ ਸਿੰਘ ,ਰਾਮ ਬਿਲਾਸ ਸੇਵਾ ਸਿੰਘ ਰੇਸ਼ਮ ਸਿੰਘ ਕਰਨੈਲ ਸਿੰਘ ਮਲਕੀਤ ਸਿੰਘ ਮਨਜੀਤ ਸਿੰਘ ਅਸਨੀ ਕੁਮਾਰ ,ਦਵਿੰਦਰ ਸਿੰਘ, ਰਾਮ ਸਿੰਘ, ਗਿਆਨ ਸਿੰਘ ,ਧਰਮ ਸਿੰਘ ਸੁਖਦੇਵ ਸਿੰਘ ਸਰਵਣ ਸਿੰਘ ਰਾਮਦਾਸ ਮਹਿੰਦਰ ਸਿੰਘ ਮਦਨ ਲਾਲ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।
Post Views: 305








