Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਸਖੀ ਵੱਨ ਸਟਾਪ ਸੈਂਟਰ ਨੇ ਸਰੀਰਕ ਸ਼ੋਸ਼ਣ ਦੀ ਸ਼ਿਕਾਰ ਦਿਵਿਆਂਗ ਲੜਕੀ ਨੂੰ ਕੀਤਾ ਰੈਸਕਿਊ

ਸਖੀ ਵੱਨ ਸਟਾਪ ਸੈਂਟਰ ਨੇ ਸਰੀਰਕ ਸ਼ੋਸ਼ਣ ਦੀ ਸ਼ਿਕਾਰ ਦਿਵਿਆਂਗ ਲੜਕੀ ਨੂੰ ਕੀਤਾ ਰੈਸਕਿਊ

ਹੁਸ਼ਿਆਰਪੁਰ (PPT NEWS) 

–ਮੁਲਜ਼ਮ ਦੇ ਖਿਲਾਫ਼ ਕਰਵਾਇਆ ਮਾਮਲਾ ਦਰਜ, ਪੀੜਤਾ ਨੂੰ ਸਟੇਟ ਪ੍ਰੋਟੈਕਟਿਵ ਹੋਮ ਭੇਜਿਆ

10 ਮਾਰਚ : ਸਖੀ ਵੱਨ ਸਟਾਪ ਸੈਂਟਰ ਹੁਸ਼ਿਆਰਪੁਰ ਵੱਲੋਂ ਬੀਤੇ ਦਿਨੀਂ 25 ਸਾਲਾ ਦਿਵਿਆਂਗ ਲੜਕੀ ਨੂੰ ਪੰਜ ਮਹੀਨਿਆਂ ਤੋਂ ਉਸ ਨਾਲ ਹੋ ਰਹੇ ਸਰੀਰਕ ਸ਼ੋਸ਼ਣ ਤੋਂ ਬਚਾਅ ਕੇ ਸਟੇਟ ਪ੍ਰੋਟੈਕਟਿਵ ਹੋਮ ਭੇਜਿਆ ਗਿਆ ਅਤੇ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਖੀ ਵੱਨ ਸਟਾਪ ਸੈਂਟਰ ਦੀ ਸੈਂਟਰ ਐਡਮਨਿਸਟ੍ਰੇਟਰ-ਕਮ-ਸੀ. ਡੀ. ਪੀ. ਓ ਹੁਸ਼ਿਆਰਪੁਰ-1 ਮਧੂ ਬਾਲਾ ਨੇ ਦੱਸਿਆ ਕਿ ਬੀਤੀ 7 ਮਾਰਚ ਦੀ ਸ਼ਾਮ ਨੂੰ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਸ ਨੂੰ ਇਕ ਦਿਵਿਆਂਗ ਲੜਕੀ ਜਲੰਧਰ ਬੱਸ ਸਟੈਂਡ ਤੋਂ ਮਿਲੀ ਹੈ ਅਤੇ ਉਸ ਨੇ ਉਸ ਨੂੰ ਹੁਸ਼ਿਆਰਪੁਰ ਵਿਖੇ ਕਿਤੇ ਠਹਿਰਾਇਆ ਹੈ। ਮਧੂ ਬਾਲਾ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਗੱਲਬਾਤ ਤੋਂ ਉਨ੍ਹਾਂ ਨੂੰ ਕੁਝ ਸ਼ੱਕ ਪੈਦਾ ਹੋਇਆ ਅਤੇ ਉਹ ਵੱਨ ਸਟਾਪ ਸੈਂਟਰ ਦੀ ਪੂਰੀ ਟੀਮ ਸਮੇਤ ਉਕਤ ਵਿਅਕਤੀ ਦੇ ਦੱਸੇ ਪਤੇ ’ਤੇ ਪਹੁੰਚ ਗਏ। ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਕਿ ਉਕਤ ਵਿਅਕਤੀ ਉਸ ਦਿਵਿਆਂਗ ਲੜਕੀ ਨਾਲ ਕੁੱਟਮਾਰ ਕਰ ਰਿਹਾ ਸੀ, ਜਦਕਿ ਲੜਕੀ ਬੇਸੁੱਧ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਉਕਮ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਅਤੇ ਪੀੜਤ ਲੜਕੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ ਗਿਆ।
ਸਖੀ ਵੱਨ ਸਟਾਪ ਸੈਂਟਰ ਦੀ ਐਡਮਨਿਸਟ੍ਰੇਟਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ. ਡੀ. ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਵੱਲੋਂ ਮੌਕੇ ’ਤੇ ਪੁਲਿਸ ਮਦਦ ਮੁਹੱਈਆ ਕਰਵਾਈ ਗਈ ਅਤੇ ਮੁਲਜ਼ਮ ਖਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਮੁਲਜ਼ਮ ਸੁਖਵਿੰਦਰ ਸਿੰਘ, ਪਿੰਡ ਕੱਕੋਂ, ਨਜ਼ਦੀਕ ਅਰੋੜਾ ਕਲੋਨੀ ਦਾ ਰਹਿਣ ਵਾਲਾ ਹੈ ਅਤੇ ਪੀੜਤਾ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ ਜਨਾਹ ਕਰ ਰਿਹਾ ਸੀ ਅਤੇ ਜਦੋਂ ਪੀੜਤਾ ਵੱਲੋਂ ਵਿਆਹ ਕਰਵਾਉਣ ਲਈ ਕਿਹਾ ਗਿਆ ਤਾਂ ਮੁਲਜ਼ਮ ਉਸ ਨੂੰ ਬੇਸਹਾਰਾ ਸੜਕ ’ਤੇ ਛੱਡ ਕੇ ਜਾਣ ਦੀ ਤਿਆਰੀ ਵਿਚ ਸੀ। ਕਿਉਂਕਿ ਪੀੜਤਾ ਚੱਲਣ-ਫਿਰਨ ਤੋਂ ਅਸਮਰੱਥ ਹੈ ਅਤੇ ਖ਼ੁਦ ਖਾਣਾ ਵੀ ਨਹੀਂ ਖਾ ਸਕਦੀ। ਉਨ੍ਹਾਂ ਕਿਹਾ ਕਿ ਹੋਰ ਡੂੰਘਾਈ ਨਾਲ ਜਾਂਚ ਕਰਨ ’ਤੇ ਪਤਾ ਲੱਗਾ ਕਿ ਮੁਲਜ਼ਮ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖਿਲਾਫ਼ ਕਾਰਵਾਈ ਕਰਦਿਆਂ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਪੀੜਤਾ ਨੂੰ ਸਖੀ ਵੱਨ ਸਟਾਪ ਸੈਂਟਰ ਹੁਸ਼ਿਆਰਪੁਰ ਰਾਹੀਂ ਜ਼ਿਲ੍ਹਾ ਮੈਜਿਸਟ੍ਰੇਟ ਦੇ ਆਦੇਸ਼ਾਂ ’ਤੇ ਸਟੇਟ ਪ੍ਰੋਟੈਕਟਿਵ ਹੋਮ ਭੇਜ ਦਿੱਤਾ ਗਿਆ ਹੈ।