Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਹੱਕੀ ਮੰਗਾਂ ਨੂੰ ਲੈ ਕੇ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਸਿਵਲ ਸਰਜਨ ਨੂੰ ਮੰਗ-ਪੱਤਰ, ਮੰਗਾਂ ਨਾ ਮੰਨਣ ’ਤੇ…

ਹੱਕੀ ਮੰਗਾਂ ਨੂੰ ਲੈ ਕੇ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਸਿਵਲ ਸਰਜਨ ਨੂੰ ਮੰਗ-ਪੱਤਰ, ਮੰਗਾਂ ਨਾ ਮੰਨਣ ’ਤੇ…

ਬਟਾਲਾ / ਪਠਾਨਕੋਟ, 4 ਅਗਸਤ (ਅਵਿਨਾਸ਼ ਸ਼ਰਮਾ)

ਮੰਗਾਂ ਨਾ ਮੰਨਣ ’ਤੇ ਆਨਲਾਈਨ ਕੰਮ ਦੇ ਬਾਈਕਾਟ ਦੀ ਚੇਤਾਵਨੀ

:  ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਯੂਨੀਅਨ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਮੰਗਾਂ ਦੇ ਹੱਲ ਲਈ ਅੱਜ ਸਿਵਲ ਸਰਜਨ ਡਾ. ਸੁਨੀਤਾ ਸ਼ਰਮਾ ਨੂੰ ਵਿਸਥਾਰਪੂਰਵਕ ਮੰਗ-ਪੱਤਰ ਸੌਂਪਿਆ ਗਿਆ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਆਨਲਾਈਨ ਕੰਮ ਅਤੇ ਵਾਧੂ ਸਬ-ਸੈਂਟਰਾਂ ਦੀ ਡਿਊਟੀ ਦਾ ਬਾਈਕਾਟ ਜਾਰੀ ਰਹੇਗਾ।

ਯੂਨੀਅਨ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਅਜੇ ਵੀ ਮੋਬਾਈਲ ਭੱਤਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸਾਲ 2021 ਦੇ ਸਰਕਾਰੀ ਪੱਤਰ ਅਨੁਸਾਰ ਹੋਰ ਮੁਲਾਜ਼ਮਾਂ ਵਾਂਗ ਮੋਬਾਈਲ ਭੱਤਾ ਤੁਰੰਤ ਲਾਗੂ ਕਰਕੇ ਬਣਦੇ ਬਕਾਇਆ ਏਰੀਅਰ ਦਾ ਵੀ ਭੁਗਤਾਨ ਕੀਤਾ ਜਾਵੇ।

ਮੰਗ-ਪੱਤਰ ਵਿੱਚ ਕਿਹਾ ਗਿਆ ਕਿ ਸਤੰਬਰ 2021 ਵਿੱਚ ਰੈਸ਼ਨਲਾਈਜ਼ੇਸ਼ਨ ਦੇ ਨਾਮ ’ਤੇ ਰੋਕੇ ਗਏ ਸਫ਼ਰੀ ਭੱਤਾ, ਵਰਦੀ ਭੱਤਾ, ਡਾਇਟ ਭੱਤਾ ਅਤੇ ਪੇਂਡੂ ਤੇ ਸ਼ਹਿਰੀ ਭੱਤੇ ਮੁੜ ਬਹਾਲ ਕੀਤੇ ਜਾਣ। ਇਸ ਤੋਂ ਇਲਾਵਾ ਨੈਸ਼ਨਲ ਪ੍ਰੋਗਰਾਮਾਂ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਲਈ ਲੈਪਟਾਪ, ਡੋਂਗਲ, ਇੰਟਰਨੈੱਟ ਅਤੇ ਸਟੇਸ਼ਨਰੀ ਵਰਗੇ ਲੋੜੀਂਦੇ ਸਰੋਤ ਮੁਹੱਈਆ ਕਰਵਾਉਣ ਦੇ ਨਾਲ ਯੂ-ਵਿਨ, ਜਨਮ-ਮੌਤ ਰਜਿਸਟ੍ਰੇਸ਼ਨ ਅਤੇ ਹੋਰ ਆਨਲਾਈਨ ਐਂਟਰੀਆਂ ਲਈ 10 ਹਜ਼ਾਰ ਰੁਪਏ ਮਾਣ-ਭੱਤਾ ਦਿੱਤਾ ਜਾਵੇ।

ਯੂਨੀਅਨ ਨੇ ਐਲਾਨ ਕੀਤਾ ਕਿ ਵੈਕਸੀਨ ਡਿਲੀਵਰੀ ਦੇ ਕੰਮ ਦਾ ਉਨ੍ਹਾਂ ਦੇ ਕੇਡਰ ਵੱਲੋਂ ਪੂਰਨ ਬਾਈਕਾਟ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਰਾਜ ਪੱਧਰ ਤੋਂ ਸਪੱਸ਼ਟ ਹੁਕਮ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਆਰ.ਸੀ.ਐਚ.-2 ਪੋਰਟਲ ’ਤੇ ਡਾਟਾ ਐਂਟਰੀ ਦਾ ਕੰਮ ਕੰਪਿਊਟਰ ਸਹਾਇਕਾਂ ਤੋਂ ਕਰਵਾਉਣ ਦੀ ਮੰਗ ਵੀ ਕੀਤੀ ਗਈ।

ਮੰਗ-ਪੱਤਰ ਵਿੱਚ ਕਿਹਾ ਗਿਆ ਕਿ ਇੱਕ ਤੋਂ ਵੱਧ ਸਬ-ਸੈਂਟਰਾਂ ਦੀ ਡਿਊਟੀ ਉਸ ਸਮੇਂ ਤੱਕ ਨਹੀਂ ਕੀਤੀ ਜਾਵੇਗੀ, ਜਦੋਂ ਤੱਕ ਵਾਧੂ ਸੈਂਟਰ ਲਈ ਟੀ.ਏ./ਡੀ.ਏ. ਅਤੇ ਹੈਲਥ ਐਂਡ ਵੈੱਲਨੈੱਸ ਸੈਂਟਰ (HWC) ਨਾਲ ਸਬੰਧਤ ਭੱਤੇ ਨਹੀਂ ਦਿੱਤੇ ਜਾਂਦੇ।

ਯੂਨੀਅਨ ਨੇ ਦੋਸ਼ ਲਗਾਇਆ ਕਿ ਐਨ.ਸੀ.ਡੀ. ਅਤੇ ਟੀ.ਬੀ. ਪ੍ਰੋਗਰਾਮਾਂ ਲਈ ਸੀ.ਐਚ.ਓ., ਆਸ਼ਾ ਅਤੇ ਮੇਲ ਹੈਲਥ ਵਰਕਰਾਂ ਦੀ ਡਿਊਟੀ ਨਿਰਧਾਰਤ ਹੋਣ ਦੇ ਬਾਵਜੂਦ ਸ਼ਹਿਰੀ ਖੇਤਰਾਂ ਵਿੱਚ ਇਹ ਕੰਮ ਜ਼ਬਰਦਸਤੀ ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਤੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਸਪੱਸ਼ਟ ਹੁਕਮ ਜਾਰੀ ਕਰਕੇ ਉਨ੍ਹਾਂ ਦੇ ਕੇਡਰ ਨੂੰ ਇਸ ਕੰਮ ਤੋਂ ਮੁਕਤ ਕੀਤਾ ਜਾਵੇ।

ਯੂਨੀਅਨ ਨੇ ਸੀ.ਐਚ.ਓ. ਨਾਲ ਸਬੰਧਤ ਮਾਣ-ਭੱਤਾ 5 ਹਜ਼ਾਰ ਰੁਪਏ ਕਰਨ, ਖਾਲੀ ਪਈਆਂ ਸੀ.ਐਚ.ਓ. ਅਸਾਮੀਆਂ ਦੇ ਇੰਸੈਂਟਿਵ ਦਾ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ, ਸ਼ਹਿਰੀ ਖੇਤਰਾਂ ਵਿੱਚ ਯੂ.ਐੱਚ.ਐਨ.ਡੀ. ਦਾ 1000 ਰੁਪਏ ਭੱਤਾ ਮੁੜ ਸ਼ੁਰੂ ਕਰਨ, ਆਰ.ਡੀ.ਕੇ. ਕਿੱਟ ਰਾਹੀਂ ਲੈਬ ਟੈਸਟਾਂ ਦਾ ਕੰਮ ਏ.ਐੱਨ.ਐੱਮ. ਦੀ ਥਾਂ ਲੈਬ ਤੱਕ ਸੀਮਿਤ ਰੱਖਣ ਅਤੇ ਸੂਬੇ ਭਰ ਵਿੱਚ ਖਾਲੀ ਅਸਾਮੀਆਂ ਨੂੰ ਤੁਰੰਤ ਭਰਨ ਦੇ ਨਾਲ-ਨਾਲ ਅਬਾਦੀ ਦੇ ਅਨੁਪਾਤ ਅਨੁਸਾਰ ਨਵੀਆਂ ਅਸਾਮੀਆਂ ਸਿਰਜਣ ਦੀ ਵੀ ਮੰਗ ਕੀਤੀ।

ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਯੂਨੀਅਨ ਦੀਆਂ ਮੈਂਬਰਾਂ ਮੰਜੀਤ, ਮੀਨਾ ਕੁਮਾਰੀ, ਕਲਿਆਣੀ, ਪ੍ਰਿਆ, ਸੁਖਵਿੰਦਰ ਕੌਰ, ਅਮਨਦੀਪ, ਸੁਮਨਲਤਾ, ਪੂਨਮ, ਵੀਰੋ ਦੇਵੀ, ਸੀਮਾ ਦੇਵੀ, ਸੀਮਾ ਚੌਧਰੀ ਅਤੇ ਨੀਲਮ ਦੇਵੀ ਸਮੇਤ ਹੋਰ ਮੈਂਬਰ ਹਾਜ਼ਰ ਸਨ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।