ਗੜ੍ਹਦੀਵਾਲਾ (ਚੌਧਰੀ)
12 ਮਾਰਚ : ਅੱਜ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਮਨਦੀਪ ਸਿੰਘ ਦੀ ਅਗਵਾਈ ਹੇਠ ਗੜ੍ਹਦੀਵਾਲਾ ਦੇ ਪਿੰਡ ਬਾਹਲਾ ਵਿਖੇ ਹੋਈ। ਜਿਸ ਵਿੱਚ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਗੜ੍ਹਦੀਵਾਲਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਜਿਸ ਵਿੱਚ ਸ ਜਗਤਾਰ ਸਿੰਘ ਕਾਲਕੱਟ, ਰਣਧੀਰ ਸਿੰਘ ਜੌਹਲ, ਸੁਖਦੇਵ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਦਾਰਾਪੁਰ, ਮਨਜੀਤ ਸਿੰਘ ਦਾਰਾਪੁਰ, ਸੁਖਵਿੰਦਰ ਸਿੰਘ ਦਾਰਾਪੁਰ, ਕੇਵਲ ਸਿੰਘ ਹੀਰ, ਨੰਬਰਦਾਰ ਦੂਲਾ ਸਿੰਘ ਖਿਆਲਾ, ਜਸਪਾਲ ਸਿੰਘ ਝੰਬੋਵਾਲ, ਕਸ਼ਮੀਰ ਸਿੰਘ, ਬਿਸ਼ਨ ਸਿੰਘ ਮੱਲੀਆਂ, ਲਖਵਿੰਦਰ ਸਿੰਘ, ਜਗਦੀਪ ਸਿੰਘ, ਜਗਦੀਸ਼ ਸਿੰਘ, ਠੇਕੇਦਾਰ ਅਮਰੀਕ ਸਿੰਘ ਬਾਹਗਾ ਗਾਲੋਵਾਲ, ਹਰਭਜਨ ਸਿੰਘ ਮੈਂਬਰ ਪੰਚਾਇਤ ਗਾਲੋਵਾਲ, ਜੈਲਦਾਰ ਕੁਲਵਿੰਦਰ ਸਿੰਘ ਗਾਲੋਵਾਲ, ਤਰੁਣ ਕੁਮਾਰ ਗੜ੍ਹਦੀਵਾਲਾ ਆਦਿ ਸ਼ਾਮਲ ਸਨ। ਇਸ ਮੌਕੇ ਹਲਕਾ ਵਿਧਾਇਕ ਜਸਵੀਰ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਪਤਵੰਤਿਆਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਰਾਜਾ ਨੇ ਕਿਹਾ ਕਿ ਪਾਰਟੀ ਦੀ ਉਸਾਰੂ ਗਤੀਵਿਧੀਆਂ ਨੂੰ ਦੇਖਦੇ ਹੋਏ ਹਲਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਮੁਸ਼ਕਿਲਾਂ ਨੂੰ ਹਲ ਕਰਨ ਲਈ ਹਮੇਸ਼ਾ ਤੱਤਪਰ ਰਹੇਗੀ। ਇਸ ਮੌਕੇ ਜਰਨੈਲ ਸਿੰਘ ਹੀਰ, ਮਨਜੀਤ ਸਿੰਘ ਸਮਰਾ, ਜਗਤਾਰ ਸਿੰਘ ਕਾਲਕੱਟ, ਬਿਸ਼ਨ ਸਿੰਘ ਮੱਲੀਆਂ, ਲਖਵਿੰਦਰ ਸਿੰਘ ਮੱਲੀਆਂ, ਕਸ਼ਮੀਰ ਸਿੰਘ ਝੰਬੋਵਾਲ, ਰਣਧੀਰ ਸਿੰਘ ਦਾਰਾਪੁਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।