ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਮਲਕੀਤ ਸਿੰਘ /ਪ੍ਰਦੀਪ ਕੁਮਾਰ)
2 ਜੂਨ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਖੁਸ਼ਹਾਲੀ ਤੋ ਤਰੱਕੀ ਦੀਆਂ ਲੀਹਾਂ ਉੱਪਰ ਲਿਆਉਣ ਲਈ ਵੱਡੇ ਪੱਧਰ ‘ਤੇ ਵਿਕਾਸ ਕਾਰਜਾਂ ਦੇ ਕੰਮ ਕਰਵਾਏ ਜਾ ਰਹੇ ਹਨ ਤਾਂ ਕਿ ਪੰਜਾਬ ਨੂੰ ਦੋਵਾਰਾ ਰੰਗਲਾ ਪੰਜਾਬ ਬਣਾਉਣ ਲਈ ਕੋਈ ਕਸਰ ਨਾ ਰਹਿ ਜਾਵੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਕਸਬਾ ਗੜ੍ਹਦੀਵਾਲਾ ਦੇ ਵਾਰਡ ਨੰਬਰ-10 ਵਿਖੇ ਤਹਿਸੀਲ ਕੰਪਲੈਕਸ ਸਾਹਮਣੇ ਸ਼ਹਿਰ ਵਾਸੀਆਂ ਲਈ ਲਗਭਗ 29.61 ਲੱਖ ਦੀ ਲਾਗਤ ਨਾਲ ਲਗਾਏ ਗਏ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰਨ ਮੌਕੇ ਕੀਤਾ। ਉਹਨਾਂ ਦੱਸਿਆ ਕਿ ਇਸ ਟਿਊਬਵੈੱਲ ਦਾ ਨੀਹ ਪੱਥਰ 1 ਨਵੰਬਰ ਦੇ ਕਰੀਬ ਰੱਖਿਆ ਗਿਆ ਸੀ ਜਿਸ ਅੱਜ ਉਦਘਾਟਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਗੜ੍ਹਦੀਵਾਲਾ ਦੇ ਇਸ-10 ਨੰਬਰ ਵਾਰਡ ਵਿਚ ਟਿਊਬਵੈੱਲ ਲੱਗਣ ਨਾਲ ਸਹਿਰ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ ਤੋਂ ਨਿਜਾਤ ਮਿਲੇਗੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਮੇਸ਼ਾ ਵਚਨਬੱਧ ਹੈ। ਉਨਾਂ ਕਿਹਾ ਕਿ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਤਾਂ ਕਿ ਸੂਬੇ ਦੀ ਜਨਤਾ ਨੂੰ ਸ਼ੁੱਧ ਤੇ ਸਾਫ-ਸੁਥਰਾ ਪਾਣੀ ਪੀਣ ਲਈ ਮੁਹੱਈਆ ਕਰਵਾਇਆ ਜਾ ਸਕੇ।ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੜ੍ਹਦੀਵਾਲਾ ਸ਼ਹਿਰ ਅੰਦਰ ਬਿਨ੍ਹਾਂ ਭੇਦ ਭਾਵ ਵਿਕਾਸ ਕਾਰਜਾਂ ਦੇ ਕੰਮ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਐੱਸ.ਡੀ.ਓ. ਡੀ.ਕੇ. ਭੰਡਾਰੀ, ਜੇ ਈ ਜਸਪ੍ਰੀਤ ਸਿੰਘ ,ਜਿਲਾ ਯੂਥ ਪ੍ਰੈਜੀਡੈਂਟ ਚੌਧਰੀ ਰਾਜਵਿੰਦਰ ਸਿੰਘ ਰਾਜਾ, ਸਰਕਲ ਪ੍ਰਧਾਨ ਮਾਸਟਰ ਰਛਪਾਲ ਸਿੰਘ, ਸ਼ਹਿਰੀ ਪ੍ਰਧਾਨ ਹਰਭਜਨ ਸਿੰਘ ਢੱਟ, ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਈ.ਓ. ਸਿਮਰਨ ਸਿੰਘ ਢੀਂਡਸਾ, ਐਸ.ਐਚ.ਓ.ਮਲਕੀਤ ਸਿੰਘ, ਮਮਤਾ ਰਾਣੀ ਮਹਿਲਾ ਵਿੰਗ ਪ੍ਰਧਾਨ, ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਸਰਕਲ ਪ੍ਰਧਾਨ ਟਾਂਡਾ ਕੇਸ਼ਵ ਸੈਣੀ,ਪ੍ਰੋ ਸ਼ਾਮ ਸਿੰਘ ਸਿਮਰਜੀਤ ਸਿੰਘ ਸਿੰਮਾ,ਜਸਵੀਰ ਸਿੰਘ, ਕੈਪਟਨ ਤਰਸੇਮ ਸਿੰਘ,ਰਾਜੂ ਗੁਪਤਾ, ਵਿਵੇਕ ਗੁਪਤਾ, ਐਮਸੀ ਸੁਦੇਸ਼ ਕੁਮਾਰ ਟੋਨੀ, ਕਰਨੈਲ ਸਿੰਘ ਕਲਸੀ,ਰਾਜਵੀਰ ਰਾਜਾ ਗੋਂਦਪੁਰ, ਪਰਮਿੰਦਰ ਸਿੰਘ ਟੁੰਡ, ਤਰਲੋਚਨ ਸਿੰਘ ਟੁੰਡ,ਸਬ ਇੰਸਪੈਕਟਰ ਕਮਲੇਸ਼ ਕੌਰ, ਏ ਐਸ ਆਈ ਪਰਮਜੀਤ ਸਿੰਘ, ਏ ਐਸ ਆਈ ਅਵਤਾਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਹਾਜਰ ਸਨ