Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 12 ਗੱਟੂ ਚਾਇਨਾ ਡੋਰ ਸਮੇਤ ਇੱਕ ਪੁਲਿਸ ਅੜਿੱਕੇ

12 ਗੱਟੂ ਚਾਇਨਾ ਡੋਰ ਸਮੇਤ ਇੱਕ ਪੁਲਿਸ ਅੜਿੱਕੇ

ਮੁਕੇਰੀਆਂ / ਦਸੂਹਾ (ਚੌਧਰੀ)

3 ਜਨਵਰੀ : ਏ ਐਸ ਆਈ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਕਮੇਟੀ ਬਜਾਰ ਮੁਕੇਰੀਆਂ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਵਨ ਕੁਮਾਰ ਉਰਫ ਟਿਪੀ ਪੁੱਤਰ ਸ਼ਾਮ ਲਾਲ ਵਾਸੀ ਮੁਹੱਲਾ ਕੁਰਸ਼ੀਦਪੁਰਾ ਵਾਰਡ ਨੰਬਰ 3 ਮੁਕਰੀਆਂ ਜੋ ਕਮੇਟੀ ਰੋਡ ਚਾਹ ਦੀ ਦੁਕਾਨ ਦੀ ਆੜ ਵਿਚ ਪੰਜਾਬ ਸਰਕਾਰ ਵੱਲੋਂ ਪਾਬੰਦੀ ਸ਼ੁਦਾ ਚਾਇਨਾ ਡੋਰ ਵੇਚਦਾ ਹੈ ਜੋ ਇਸ ਵਕਤ ਵੀ ਚਾਇਨ ਡੋਰ ਵੇਚ ਰਿਹਾ ਹੈ, ਜੋ ਏ ਐਸ ਆਈ ਸਮੇਤ ਪੁਲਿਸ ਪਾਰਟੀ ਦੇ ਮੌਕਾ ਤੇ ਪੁੱਜਾ ਜੋ ਪਵਨ ਕੁਮਾਰ ਉਕਤ ਪੁਲਿਸ ਪਾਰਟੀ ਨੂੰ ਦੇਖ ਕੇ ਬੋਰਾ ਪਲਾਸਟਿਕ ਨੂੰ ਚੁੱਕ ਕੇ ਦੁਕਾਨ ਅੰਦਰ ਨੂੰ ਕਰਨ ਲੱਗਾ। ਜਿਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਪਵਨ ਕੁਮਾਰ ਉਰਫ ਟਿਪੀ ਪੁੱਤਰ ਸ਼ਾਮ ਲਾਲ ਵਾਸੀ ਮੁਹੱਲਾ ਕੁਰਸ਼ੀਦਪੁਰਾ ਵਾਰਡ ਨੰਬਰ 3 ਮੁਕੇਰੀਆਂ ਥਾਣਾ ਮੁਕੇਰੀਆਂ ਜਿਲਾ ਹੁਸਿਆਰਪੁਰ ਦੱਸਿਆ ਤੇ ਉਸਦੇ ਹੱਥ ਵਿਚ ਫੜੇ ਬੋਰਾ ਪਲਾਸਟਿਕ ਨੂੰ ਫੜ ਕੇ ਖੋਲ ਕੇ ਚੈੱਕ ਕਰਨ ਤੋਂ ਉਸ ਵਿਚੋਂ 12 ਗੱਟੂ ਚਾਇਨਾ ਡੋਰ ਜੋ ਪਾਬੰਦੀ ਸ਼ੁਦਾ ਬਰਾਮਦ ਹੋਈ ਜੋ 8 ਗੱਟੂ ਚਾਇਨਾ ਡੋਰ ਦੀ ਪੈਕਿੰਗ 4 ਗੱਟੂ ਖੁੱਲੇ ਹਨ। ਜੋ ਪਵਨ ਕੁਮਾਰ ਉਕਤ ਵੱਲੋ ਚਾਇਨਾ ਡੋਰ ਬਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ ।