ਗੜ੍ਹਦੀਵਾਲਾ 16 ਜੂਨ (ਚੌਧਰੀ)
: ਗੜ੍ਹਦੀਵਾਲਾ ਦੇ ਪ੍ਰਸਿੱਧ ਸਮਾਜ ਸੇਵੀ ਸਰਪੰਚ ਸਵਰਗਵਾਸੀ ਮਨਜੀਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਮਨਜੀਤ ਨਰਸਰੀ ਵਿਖੇ ਬੂਟਿਆਂ ਦਾ ਲੰਗਰ ਲਗਾਇਆ ਗਿਆ। ਸਵਰਗਵਾਸੀ ਮਨਜੀਤ ਸਿੰਘ ਦੇ ਸਪੁੱਤਰ ਹਰਜਿੰਦਰ ਸਿੰਘ ਹੈਪੀ ਅਤੇ ਨਵਦੀਪ ਸਿੰਘ ਦੀਪਾ ਵੱਲੋਂ ਬੂਟਿਆਂ ਦੇ ਲੰਗਰ ਵਿੱਚ ਫਲਦਾਰ ਬੂਟੇ ਸ਼ਾਨਦਾਰ ਬੂਟੇ ਤੇ ਹੋਰ ਕਈ ਕਿਸਮ ਦੇ ਫੁੱਲਾਂ ਦੇ ਬੂਟੇ ਵੰਡੇ ਗਏ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਇਸ ਦਾ ਲਾਭ ਲਿਆ। ਵਾਤਾਵਰਨ ਦੀ ਸਾਂਭ ਸੰਭਾਲ ਤੇ ਹਰਿਆਵਲ ਨੂੰ ਉਤਸ਼ਾਹਤ ਕਰਨ ਲਈ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ ਜੋ ਕਿ ਸਲਾਘਾ ਯੋਗ ਹੈ। ਸਵੇਰੇ ਸਭ ਤੋਂ ਪਹਿਲਾਂ ਸ਼੍ਰੀ ਸੁਖਮਣੀ ਪਾਠ ਸਾਹਿਬ ਦੇ ਭੋਗ ਪਾਏ ਗਏ ਉਸ ਉਪਰੰਤ ਰਾਗੀ ਸਿੰਘਾਂ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜੀ ਰੱਖਿਆ। ਬੁਲਾਰਿਆਂ ਵੱਲੋਂ ਸਵਰਗਵਾਸ ਮਨਜੀਤ ਸਿੰਘ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਹਵਾ ਤੇ ਪਾਣੀ ਤੇ ਇਲਾਕੇ ਦੇ ਵਿਕਾਸ ਲਈ ਬਹੁਤ ਵਧੀਆ ਉਪਰਾਲਾ ਕਰ ਗਏ ਜੋ ਕਿ ਅੱਜ ਵੀ ਸਾਡੇ ਵਿੱਚ ਜੀਵਤ ਹਨ। ਉਹਨਾਂ ਦੀ ਇਸ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ ਅਤੇ ਅਟੁੱਟ ਲੰਗਰ ਵਰਤਿਆ ਗਿਆ । ਅੱਜ ਦੇ ਸਮਾਗਮ ਵਿੱਚ ਮੋਹਣ ਸਿੰਘ ਪੰਡੋਰੀ, ਜਸਵਿੰਦਰ ਸਿੰਘ ਕਾਕਾ,ਅਮਰਜੀਤ ਸਿੰਘ ਮੰਗਾ,ਜਸਵੰਤ ਸਿੰਘ ਚੌਟਾਲਾ,ਗੁਰਨਾਮ ਸਿੰਘ ਮੂਨਕ ਨੇ ਬੋਲ ਕੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਮਨਜੀਤ ਸਿੰਘ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਤੋਂ ਇਲਾਵਾ ਮਨਜੋਤ ਸਿੰਘ ਤਲਵੰਡੀ,ਜਸਵਿੰਦਰ ਸਿੰਘ,ਰਵਿੰਦਰ ਸਿੰਘ ਕਾਹਲੋਂ, ਜਗਜੀਤ ਸਿੰਘ, ਗੁਰਮੀਤ ਸਿੰਘ ਸਰਿਆਲਾ, ਤਰਸੇਮ ਸਿੰਘ, ਗੁਰਦੇਵ ਸਿੰਘ,ਦਿਲਬਾਗ ਸਿੰਘ,ਕਰਨੈਲ ਸਿੰਘ ਨੰਗਲ ਥੱਥਲ, ਸੰਜੀਵ ਠਾਕੁਰ,ਗਗਨ ਮੂਸਾ ਆਦਿ ਹਾਜ਼ਰ ਸਨ।








