Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਸਰਕਾਰੀ ਸਕੂਲ ਦੀ ਵਿਦਿਆਰਥਣ ਰਿਤਕਾ ਰਾਣਾ ਨੂੰ MBBS ‘ਚ ਮਿਲਿਆ ਦਾਖਲਾ

ਸਰਕਾਰੀ ਸਕੂਲ ਦੀ ਵਿਦਿਆਰਥਣ ਰਿਤਕਾ ਰਾਣਾ ਨੂੰ MBBS ‘ਚ ਮਿਲਿਆ ਦਾਖਲਾ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)

: ਇਲਾਕਾ ਬੀਤ ਦੇ ਪਿੰਡ ਬੀਨੇਵਾਲ ਤੋਂ ਮਾਸਟਰ ਅਜੇ ਰਾਣਾ ਦੀ ਬੇਟੀ ਰਿਤਕਾ ਰਾਣਾ ਵੱਲੋਂ ਨੀਟ 2025 ਵਿੱਚ ਸ਼ਾਨਦਾਰ ਉਪਲਬਧੀ ਕਰਦੇ ਹੋਏ ਐਮਬੀਬੀਐਸ ਦੇ ਦਾਖਲੇ ਲਈ ਲੜੀਦੇ ਨੀਟ ਵਿੱਚ ਆਲ ਓਵਰ ਇੰਡੀਆ ਵਿੱਚ 13324 ਰੈਂਕ ਪ੍ਰਾਪਤ ਕਰਕੇ ਜਨਰਲ ਕੋਟੇ ਵਿੱਚੋਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਆਪਣੀ ਸੀਟ ਕਲੀਅਰ ਕੀਤੀ। ਸਰਕਾਰੀ ਸਕੂਲ ਗੁਰਬਿਸ਼ਨਪੁਰੀ (ਭਵਾਨੀਪੁਰ) ਵਿੱਚੋਂ ਬਾਰਵੀਂ ਜਮਾਤ ਪਾਸ ਕਰਨ ਵਾਲੀ ਰਿਤਕਾ ਰਾਣਾ ਨੇ ਆਪਣੀ ਮਿਹਨਤ ਦੀ ਬਦੌਲਤ ਇਹ ਸਾਬਤ ਕਰ ਦਿੱਤਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਵੀ ਬੱਚੇ ਜਨਰਲ ਕੋਟੇ ਵਿੱਚ ਸੀਟ ਕਲੀਅਰ ਕਰਨ ਦਾ ਦਮ ਖੰਮ ਰੱਖਦੇ ਹਨ। ਮਾਸਟਰ ਅਜੇ ਰਾਣਾ ਜੋ ਕਿ ਗੁਰਬਿਸ਼ਨਪੁਰੀ ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕ ਹਨ ਨੇ ਆਪਣੀ ਬੇਟੀ ਦੀ ਇਸ ਸ਼ਾਨਦਾਰ ਸਫਲਤਾ ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਰਿਤਕਾ ਰਾਣਾ ਅਤੇ ਅਧਿਆਪਕਾ ਦੀ ਮਿਹਨਤ ਦਾ ਇਹ ਨਤੀਜਾ ਹੈ ਜੋ ਉਸਨੇ ਸੀਟ ਕਲੀਅਰ ਕੀਤੀ। ਰਿਤਿਕਾ ਰਾਣਾ ਨੇ ਆਪਣੀ ਮਿਹਨਤ ਦਾ ਸਿਹਰਾ ਆਪਣੇ ਸਵਰਗਵਾਸੀ ਦਾਦਾ ਸ਼੍ਰੀ ਮਨੋਹਰ ਸਿੰਘ ਜੀ ਨੂੰ ਦਿੱਤਾ ਜਿਹਨਾਂ ਦੀ ਉਂਗਲੀ ਫੜਕੇ ਅਜ ਇਸ ਮੁਕਾਮ ਨੂੰ ਹਾਸਲ ਕੀਤਾ ਹੈ।