Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਫਿਰੋਤੀ ਦੀ ਮੰਗ ਕਰਨ ਤੇ ਦਸਤਰ ਏ ਦਸਤਾਰ ਦੀ ਦੁਕਾਨ ਤੇ ਗੋਲੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ

ਫਿਰੋਤੀ ਦੀ ਮੰਗ ਕਰਨ ਤੇ ਦਸਤਰ ਏ ਦਸਤਾਰ ਦੀ ਦੁਕਾਨ ਤੇ ਗੋਲੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ

ਬਟਾਲਾ, 8 ਅਗਸਤ (ਅਵਿਨਾਸ਼ ਸ਼ਰਮਾ ) 

: ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਫਿਰੋਤੀ ਦੀ ਮੰਗ ਕਰਨ ਤੇ ਫਤਿਹਗੜ ਚੂੜੀਆ ਵਿਚ ਦਸਤਰ ਏ ਦਸਤਾਰ ਦੀ ਦੁਕਾਨ ਤੇ ਗੋਲੀਆ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ ਕੀਤੀ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ (ਡੀ), ਵਿਪਨ ਕੁਮਾਰ ਡੀ.ਐਸ.ਪੀ ਫਤਿਹਗੜ੍ਹ ਚੂੜੀਆਂ, ਪ੍ਰਭਜੋਤ ਸਿੰਘ ਐਸ.ਐਚ.ਓ ਫਤਿਹਗੜ੍ਹ ਚੂੜੀਆਂ ਅਤੇ ਇੰਸਪੈਕਟਰ ਅਨਿਲ ਪਵਾਰ ਵੀ ਮੌਜੂਦ ਸਨ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਬਟਾਲਾ ਨੇ ਦੱਸਿਆ ਕਿ ਮਿਤੀ 24-7-2025 ਤੇ 25-7-2025 ਨੂੰ ਪਰਮਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਕੋਟਲੀ ਸੂਰਤ ਮੱਲੀ ਨੂੰ ਵਿਦੇਸ਼ ਦੇ ਨੰਬਰ ਤੇ ਧਮਕੀ ਆਈ ਤੇ ਜਿਸ ਨੇ ਕਿਹਾ ਕਿ ਉਹ ਜੈਸਲ ਚੰਬਲ ਬੋਲਦਾ ਹੈ ਜਿਸ ਪਾਸੋ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ, ਪਰਮਿੰਦਰ ਸਿੰਘ ਜੋ ਰੇਡੀਮੇਡ ਕੱਪੜਿਆ ਦੀ ਦੁਕਾਨ ਘੈਂਟ ਕੁਲਕੇਸ਼ਨ ਕੋਟਲੀ ਸੂਰਤ ਮੱਲੀ ਤੇ ਫਤਿਹਗੜ ਚੂੜੀਆ ਵਿਚ ਹੈ, ਜਿਸ ਤੇ ਪਰਮਿੰਦਰ ਸਿੰਘ ਦੇ ਬਿਆਨ ਤੇ ਮੁੱਕਦਮਾ ਨੰਬਰ 95 ਮਿਤੀ 25-7-2025 ਜੁਰਮ 308(4).111 ਬੀ.ਐਨ.ਐਸ ਥਾਣਾ ਕੋਟਲੀ ਸੂਰਤ ਮੱਲੀ ਦਰਜ ਕੀਤਾ ਗਿਆ

ਮਿਤੀ 31-7-2025 ਨੂੰ ਫਤਿਹਗੜ ਚੂੜੀਆ ਏਰੀਏ ਵਿਚ ਦਸਤੂਰ ਏ ਦਸਤਾਰ ਦੀ ਦੁਕਾਨ ਤੇ ਕੀਬ 11-15 ਪੀ.ਐਮ ਵਜੇ ਦੁਕਾਨ ਕਿਸੇ ਅਣਪਛਾਤੇ ਵਿਅਕਤੀਆ ਵੱਲੋ ਗੋਲੀਆ ਮਾਰੀਆ ਗਈਆ ਸਨ ਜੋ ਇਹ ਦੁਕਾਲ ਘੈਂਟ ਕੁਲਕੇਸ਼ਨ ਦੀ ਨਾਲ ਵਾਲੀ ਦੁਕਾਨ ਹੈ ਜਿਸ ਦੇ ਮਾਲਕ ਪਰਮਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਕੋਟਲੀ ਸੂਰਤ ਮੱਲੀ ਨੂੰ ਧਮਕੀਆ ਆਈਆ ਸਨ.

ਸਿਮਰਨਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਰਣਸੀਕੇ ਤਲਾ ਦੇ ਬਿਆਨ ਤੇ ਮੁੱਕਦਮਾ ਨੰਬਰ 98 ਮਿਤੀ 31-7-2025 ਜੁਰਮ 125.324(3) ਬੀ.ਐਨ.ਐਸ 25-54- 59 ਅਸਲਾ ਐਕਟ ਥਾਣਾ ਫਤਿਹਗੜ ਚੂੜੀਆ ਦਰਜ ਕੀਤਾ ਗਿਆ.

ਐਸ.ਐਸ.ਪੀ ਨੇ ਦੱਸਿਆ ਕਿ ਮੁੱਕਦਮਾ ਨੂੰ ਟਰੇਸ ਕਰਨ ਲਈ ਵੱਖ ਵੱਖ ਟੀਮਾ ਗਠਿਤ ਕੀਤੀਆ ਗਈਆ, ਜਿਸ ਤੇ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਦਸਤੂਰ ਏ ਦਸਤਾਰ ਦੀ ਦੁਕਾਨ ਤੇ ਗੋਲੀਆ ਚਲਾਉਣ ਵਾਲੇ ਦੋਸ਼ੀਆਨ ਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਰੋਡੇ ਸਾਹ ਕਾਲੋਨੀ ਅੰਮ੍ਰਿਤਸਰ ਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਦਵਿੰਦਰਪਾਲ ਸਿੰਘ ਵਾਸੀ ਘੰਣੁਪੁਰ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਨੂੰ ਟਰੇਸ ਕੀਤਾ ਗਿਆ। ਜਿੰਨਾ ਨੂੰ ਪੇਸ਼ ਅਦਾਲਤ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤੇ ਹੋਰ ਵੀ ਖੁਲਾਸੇ ਹੋਣ ਦੇ ਖਦਸ਼ੇ ਹਨ।