Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਹਵਾ -ਪਾਣੀ ਦੇ  ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਮਹਾਂ ਪੰਚਾਇਤ ਨੇ ਕੀਤਾ ਰੋਸ ਪ੍ਰਦਰਸ਼ਨ

ਹਵਾ -ਪਾਣੀ ਦੇ  ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਮਹਾਂ ਪੰਚਾਇਤ ਨੇ ਕੀਤਾ ਰੋਸ ਪ੍ਰਦਰਸ਼ਨ

ਹਵਾ -ਪਾਣੀ ਦੇ  ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਮਹਾਂ ਪੰਚਾਇਤ ਨੇ ਕੀਤਾ ਰੋਸ ਪ੍ਰਦਰਸ਼ਨ 

ਬਲਾਚੌਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) : ਹਲਕੇ ‘ਚ ਸਨਅਤੀ ਖੇਤਰ ਦੇ ਪਿੰਡ ਟੌਂਸਾ ਵਿਖੇ ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ‘ਤੇ ਕਿਸਾਨਾਂ -ਮਜ਼ਦੂਰਾਂ ਦੀ ਮਹਾਂ ਪੰਚਾਇਤ ਬੁਲਾਈ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਔਰਤਾਂ ਨੇ ਵੀ ਹਿੱਸਾ ਲਿਆ । ਮਹਾਂ ਪੰਚਾਇਤ ਦੀ ਇਸ ਮੀਟਿੰਗ ਦੌਰਾਨ ਹਲਕੇ ‘ਚ ਗੰਭੀਰ ਰੂਪ ਧਾਰਨ ਕਰ ਚੁੱਕੇ ਹਵਾ ਪਾਣੀ ਦੇ ਪ੍ਰਦੂਸ਼ਣ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ ਅਤੇ ਫ਼ੈਸਲਾ ਲਿਆ ਗਿਆ ਕਿ ਇਸ ਗੰਭੀਰ ਮਸਲੇ ‘ਤੇ ਸਰਕਾਰ, ਪ੍ਰਸ਼ਾਸਨ ਅਤੇ ਮਿੱਲ ਮਾਲਕਾਂ ਨੂੰ ਜਗਾਉਣ ਲਈ 12 ਅਗਸਤ ਤੋਂ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ ਕਸੂਰਵਾਰ ਫੈਕਟਰੀਆਂ ਦੇ ਪ੍ਰਬੰਧਕਾਂ ਪ੍ਰਤੀ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ।

 ਮੋਰਚੇ ਦੇ ਕਨਵੀਨਰ ਸਾਥੀ ਕਰਨ ਸਿੰਘ ਰਾਣਾ ਬਲਵੀਰ ਸਿੰਘ ਸਰਪੰਚ ਟੌਂਸਾ ਅਤੇ ਅਵਤਾਰ ਕੌਰ ਸਰਪੰਚ ਭੇਡੀਆਂ ਨੇ ਕਿਹਾ ਕਿ ਹਵਾ- ਪਾਣੀ ਦੇ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋਣ ਕਰਕੇ ਪੂਰਾ ਖੇਤਰ  ਖ਼ਤਰਨਾਕ ਬਿਮਾਰੀਆਂ ਦੀ ਹੱਬ ‘ਚ ਤਬਦੀਲ ਹੋ ਚੁੱਕਿਆ ਹੈ ਪ੍ਰੰਤੂ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤੇ ਪਏ ਹਨ।  ਉਨ੍ਹਾਂ ਕਿਹਾ ਕਿ ਮਿੱਲ ਮਾਲਕਾਂ ਦੇ ਲਾਲਚ ਕਾਰਨ ਸੈਂਕੜੇ ਲੋਕ ਅਜਾਈਂ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ । ਉਨ੍ਹਾਂ ਇਸ ਮਸਲੇ ਨੂੰ ਲੈ ਕੇ ਸਮੁੱਚੇ ਇਲਾਕੇ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ  ਅਪੀਲ ਕੀਤੀ ।

ਇਸ ਦੌਰਾਨ ਕਿਸਾਨ ਆਗੂ ਹਰਪਾਲ ਸਿੰਘ ਮੱਕੋਵਾਲ, ਸੁਰਿੰਦਰ ਛਿੰਦਾ ਰੈਲ ਮਾਜਰਾ ਤੇ ਕਰਨੈਲ ਸਿੰਘ ਭੱਲਾ ਨੇ ਕਿਹਾ ਕਿ ਫੈਕਟਰੀਆਂ ਵੱਲੋਂ ਛੱਡੇ ਜਾ ਰਹੇ ਜ਼ਹਿਰੀਲੇ ਪਾਣੀ ਕਾਰਨ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਬਰਬਾਦ ਹੋ ਰਹੀ ਹੈ। ਪਸ਼ੂ ਧਨ, ਦੁੱਧ ਸਬਜ਼ੀਆਂ ਅਤੇ ਫਸਲਾਂ ‘ਤੇ ਮਾੜਾ ਅਸਰ ਪੈ ਰਿਹਾ ਹੈ ਜਿਸ ਦਾ ਡਟ ਕੇ ਵਿਰੋਧ ਕਰਨ ਲਈ ਕਿਸਾਨ- ਮਜ਼ਦੂਰ ਮੋਰਚਾ ਹਲਕੇ ਦੇ ਲੋਕਾਂ ਨਾਲ ਚੱਟਾਨ ਵਾਂਗ ਖਡ਼੍ਹਾ ਹੈ। ਉਨ੍ਹਾਂ ਦੱਸਿਆ ਕਿ ਇਹੀ ਪ੍ਰਦੂਸ਼ਿਤ ਪਾਣੀ ਪੀ ਕੇ ਪਿਛਲੇ ਦਿਨੀਂ ਬੇਸਹਾਰਾ ਗਾਵਾਂ ਵੀ ਮੌਤ ਦੇ ਮੂੰਹ ਵਿਚ ਜਾ ਚੁੱਕੀਆਂ ਹਨ ਲੇਕਿਨ ਪ੍ਰਸ਼ਾਸਨ ਨੇ ਇਸ ਵੱਲ ਰਤਾ ਵੀ ਧਿਆਨ ਨਹੀਂ ਦਿੱਤਾ । ਸੁਰਿੰਦਰ ਛਿੰਦਾ ਨੇ ਭਰੋਸਾ ਦਿੱਤਾ ਕਿ ਪੱਕਾ ਮੋਰਚਾ ਜਿੱਤ ਤੱਕ ਜਾਰੀ ਰਹੇਗਾ ਇੱਕ ਵਿਸ਼ੇਸ਼ ਮਤੇ ਰਾਹੀਂ ਪੰਜਾਬ ਸਰਕਾਰ

ਇਸ ਮੌਕੇ ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ ਟੌਂਸਾ, ਮਨਜੀਤ ਸਿੰਘ ਮਾਜਰਾ, ਸਤਨਾਮ ਸਿੰਘ ਸਰਪੰਚ ਹਸਨਪੁਰ, ਸੋਨੂੰ ਕਟਾਰੀਆ ਪੰਚ, ਐਡਵੋਕੇਟ ਜਸਪ੍ਰੀਤ ਬਾਜਵਾ, ਰਜਨੀ ਦੇਵੀ ਪੰਚ, ਮੋਹਨ ਸਿੰਘ  ਪ੍ਰਧਾਨ ਅਤੇ ਬੀਬੀ ਮਲਕੀਤ ਕੌਰ ਜੰਡੀ ਨੇ ਵੀ ਆਪਣੇ -ਆਪਣੇ ਵਿਚਾਰ ਪੇਸ਼ ਕੀਤੇ। ਟੌਂਸਾ ਵਿਖੇ ਪ੍ਰਦੂਸ਼ਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਮਹਾਂ ਪੰਚਾਇਤ ਵਿਚ ਪਹੁੰਚੇ ਹਲਕਾ ਵਾਸੀ ।