Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਸ਼ਹਿਰ ਅੰਦਰ ਦਿਨੇ ਦੁਪਾਹਿਰੇ ਲੁਟਾਂ ਖੋਹਾਂ ਜਾਰੀ,ਕੈਮਰੇ ਲਾਉਣ ਦੀ ਮੰਗ

ਸ਼ਹਿਰ ਅੰਦਰ ਦਿਨੇ ਦੁਪਾਹਿਰੇ ਲੁਟਾਂ ਖੋਹਾਂ ਜਾਰੀ,ਕੈਮਰੇ ਲਾਉਣ ਦੀ ਮੰਗ

ਸ਼ਹਿਰ ਅੰਦਰ ਦਿਨੇ ਦੁਪਾਹਿਰੇ ਲੁਟਾਂ ਖੋਹਾਂ ਜਾਰੀ,ਕੈਮਰੇ ਲਾਉਣ ਦੀ ਮੰਗ

ਗੁਰਦਾਸਪੁਰ 1 ਅਪ੍ਰੈਲ ( ਅਸ਼ਵਨੀ ) – ਗੁਰਦਾਸਪੁਰ ਸ਼ਹਿਰ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਲੁੱਟ ਖੋਹ ਅਤੇ ਮੋਟਰਸਾਈਕਲ ਚੋਰੀ ਦਿਆ ਘਟਨਾਵਾਂ ਵੱਧ ਰਹੀਆਂ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਡਰ ਤੇ ਸਹਿਮ ਵੱਧ ਰਿਹਾ ਹੈ ।
ਗੁਰਦਾਸਪੁਰ ਸ਼ਹਿਰ ਦੇ ਅੰਦਰ ਕਲ ਸ਼ਾਮ 5 ਵਜੇ ਸ੍ਰ ਅਜੀਤ ਸਿੰਘ ਵਾਸੀ ਮਿਲਕ ਪਲਾਂਟ ਚੌਕ ਆਪਣੇ ਘਰ ਤੋਂ ਰੇਲਵੇ ਲਾਈਨ ਲੰਘ ਕੇ ਭਾਰਤੀ ਸੰਚਾਰ ਨਿਗਮ ਲਿਮਟਿਡ ਕੋਲ ਪਹੁੰਚਿਆ ਤਾਂ ਪਿਛੋਂ ਤੇਜ ਰਫਤਾਰ ਦੋ ਅਣਪਛਾਤੇ ਵਿਅਕਤੀਆਂ ਨੇ ਕਮੀਜ਼ ਦੀ ਜੇਬ ਧੂਹ ਲਈ ਹੌਲੀ ਹੋਣ ਕਰਕੇ ਉਹ ਡਿਗ ਪਏ ਜਾਨੀ ਬਚਾਅ ਹੋ ਗਿਆ ਪਰ ਜੇਬ ਵਿੱਚੋਂ ਬਟੂਆ ਕਰੀਬ ਅੱਠ ਹਜ਼ਾਰ ਰੁਪਏ ਦੋ ATM ਕਾਰਡ, ਡਰਾਈਵਿੰਗ ਲਾਇਸੈਂਸ ਤੇ ਚਾਬੀਆਂ ਲੁਟੇਰੇ ਖੋ ਕੇ ਲੈ ਗਏ ਅਜੇ ਕੁਝ ਦਿਨ ਪਹਿਲਾਂ ਅਕਾਲੀ ਆਗੂ ਮਹਿੰਦਰ ਪਾਲ ਸਿੰਘ ਕੌਂਟਾ ਨੂੰ ਵੀ ਦੁਪਹਿਰ ਤਿੰਨ ਵਜੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਡਿਗ ਪਏ ਤੇ ਗੰਭੀਰ ਜ਼ਖ਼ਮੀ ਹੋ ਗਏ। ਅਜਿਹੀਆਂ ਘਟਨਾਵਾਂ ਅਕਸਰ ਹੀ ਇਥੇ ਵਾਪਰ ਦੀਆਂ ਰਹਿੰਦੀਆਂ ਹਨ।
ਲੋਕ ਅਧਿਕਾਰ ਲਹਿਰ ਦੇ ਆਗੂਆਂ ਜੀ ਐਸ ਪਾਹੜਾ, ਬੂਟਾ ਰਾਮ ਆਜ਼ਾਦ, ਗੁਰਮੁਖ ਸਿੰਘ ਬਾਜਵਾ, ਸੁਖਵਿੰਦਰ ਸਿੰਘ ਮੱਲ੍ਹੀ ਤੇ ਸਰਵਨ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਸਾਰੇ ਚੌਂਕਾ ਵਿਚ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ ਤੇ ਪੁਲਿਸ ਪਹਿਰਾ ਲਗਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।