ਫਗਵਾੜਾ 22 ਮਾਰਚ ( ਲਾਲੀ ਦਾਦਰ )
: ਬਦਨਾਮ ਲਾਅ ਗੇਟ ਮਹੇੜੂ ਵਿਖੇ ਚਹੇੜੂ ਪੁਲਿਸ ਨੇ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੀਆ 14 ਲੜਕੀਆ ਨੂੰ ਗ੍ਰਿਫਤਾਰ ਕੀਤਾ ਹੈl ਚਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਭੱਟੀ ਨੇ ਦੱਸਿਆ ਕਿ ਇਸ ਗਿਰੋਹ ਵਿੱਚ ਨਾਈਜੀਰੀਆ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਲੜਕੀਆਂ ਸ਼ਾਮਿਲ ਹਨ ਜੋ ਅਲੱਗ ਅਲੱਗ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਆ ਕੈ ਗ੍ਰਾਹਕਾ ਨੂੰ ਵਹਿਲਾ ਫੁਸਲਾ ਕੈ ਬਲੈਕਮੇਲ ਕਰਕੇ ਆਪਣੇ ਜਾਲ ਵਿੱਚ ਫਸਾਉਦੀਆਂ ਸਨ l ਇਹਨਾਂ ਵਿਦੇਸ਼ੀ ਲੜਕੀਆਂ ਵਿੱਚੋਂ ਦੋ ਲੜਕੀਆਂ ਦੇ ਪਾਸਪੋਰਟ ਬਰਾਮਦ ਹੋਏ ਹਨ ਤੇ ਬਾਕੀ ਪਾਸਪੋਰਟਾਂ ਦੀ ਜਾਂਚ ਜਾਰੀ ਹੈ ਅਤੇ ਇਹਨਾਂ ਦਾ ਸਿਵਲ ਹਸਪਤਾਲ ਵਿਖ਼ੇ ਮੈਡੀਕਲ ਕਰਾਇਆ ਗਿਆ ਹੈ ਤੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ l